ਮੁੱਖ ਖਬਰਾਂ
Home / ਪੰਜਾਬ / ਫਿਲਮ ‘ਨਾਨਕ ਸ਼ਾਹ ਫਕੀਰ’ ਮਾਮਲੇ ਵਿਚ ਵਿਵਾਦਾਂ ‘ਚ ਆਈ ਬੀਬੀ ਜਗੀਰ ਕੌਰ

ਫਿਲਮ ‘ਨਾਨਕ ਸ਼ਾਹ ਫਕੀਰ’ ਮਾਮਲੇ ਵਿਚ ਵਿਵਾਦਾਂ ‘ਚ ਆਈ ਬੀਬੀ ਜਗੀਰ ਕੌਰ

Spread the love

ਜਲੰਧਰ-ਇਤਰਾਜ਼ਯੋਗ ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਮੁੰਬਈ ਵਿਚ ਪੋਸਟਰ ਰਿਲੀਜ਼ ਕਰਨ ਦੇ ਮਾਮਲੇ ‘ਚ ਵਿਵਾਦਾਂ ‘ਚ ਆਈ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸਲ ‘ਚ ਉਸ ਨੂੰ ਇਸ ਫਿਲਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਇਸ ਦੇ ਨਾਲ ਜੁੜੇ ਵਿਵਾਦ ਬਾਰੇ ਪਤਾ ਸੀ। ਉਨ੍ਹਾਂ ਕਿਹਾ ਕਿ ਉਹ ਤਾਂ ਮੁੰਬਈ ਵਿਚ ਆਪਣੀ ਪਾਰਟੀ ਦਾ ਢਾਂਚਾ ਬਣਾਉਣ ਗਈ ਸੀ। ਉਥੇ ਹੀ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਨੇ ਉਸ ਨੂੰ ਕਿਹਾ ਕਿ ਇਕ ਧਾਰਮਿਕ ਫਿਲਮ ਦਾ ਪੋਸਟਰ ਰਿਲੀਜ਼ ਕਰਨਾ ਹੈ, ਜਿਸ ‘ਤੇ ਬੀਬੀ ਨੇ ਕਿਹਾ ਕਿ ਕੀ ਫਿਲਮ ਨਾਲ ਕੋਈ ਵਿਵਾਦ ਤਾਂ ਨਹੀਂ ਜੁੜਿਆ ਹੋਇਆ ਤਾਂ ਇਸ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿਹਾ ਕਿ ਫਿਲਮ ਨੂੰ ਸ਼੍ਰੋਮਣੀ ਕਮੇਟੀ ਨੇ 2016 ਵਿਚ ਐੱਨ. ਓ. ਸੀ. ਜਾਰੀ ਕਰ ਦਿੱਤੀ ਸੀ। ਉਸ ਐੱਨ. ਓ. ਸੀ. ਦੀ ਕਾਪੀ ਵ੍ਹਟਸਐਪ ‘ਤੇ ਮੰਗਵਾ ਕੇ ਬੀਬੀ ਨੂੰ ਦਿਖਾਈ ਗਈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਉਕਤ ਐੱਨ. ਓ. ਸੀ. ਜਾਰੀ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਅਧਿਕਾਰੀ ਨਾਲ ਫੋਨ ‘ਤੇ ਉਨ੍ਹਾਂ ਨੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਫਿਲਮ ‘ਚ ਕੋਈ ਇਤਰਾਜ਼ਯੋਗ ਗੱਲ ਨਹੀਂ ਹੈ। ਬੀਬੀ ਨੇ ਕਿਹਾ ਕਿ ਪ੍ਰੋਗਰਾਮ ਵਿਚ ਜਦੋਂ ਉਹ ਪਹੁੰਚੀ ਤਾਂ 30 ਸਕਿੰਟ ਦਾ ਪ੍ਰੋਮੋ ਦਿਖਾਇਆ ਗਿਆ, ਜਿਸ ‘ਚ ਉਨ੍ਹਾਂ ਨੂੰ ਕੋਈ ਗਲਤ ਗੱਲ ਦਿਖਾਈ ਨਹੀਂ ਦਿੱਤੀ। ਇਸ ਤੋਂ ਬਾਅਦ ਉਥੇ ਫਿਲਮ ਅਦਾਕਾਰ ਅਕਸ਼ੈ ਕੁਮਾਰ ਆ ਗਿਆ ਅਤੇ ਅਸੀਂ ਫਿਲਮ ਦੇ ਪੋਸਟਰ ਤੋਂ ਪਰਦਾ ਉਠਾ ਦਿੱਤਾ । ਇਸ ਦੌਰਾਨ ਤਸਵੀਰਾਂ ਵੀ ਖਿੱਚੀਆਂ ਗਈਆਂ। ਬੀਬੀ ਨੇ ਕਿਹਾ ਕਿ ਉਸ ਨੂੰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਧਿਕਾਰੀ ਨੇ ਹੀ ਜਦੋਂ ਕਹਿ ਦਿੱਤਾ ਕਿ ਫਿਲਮ ਨੂੰ ਐੱਨ. ਓ. ਸੀ. ਜਾਰੀ ਹੈ ਤਾਂ ਉਸ ਨੇ ਪੋਸਟਰ ਰਿਲੀਜ਼ ਪ੍ਰੋਗਰਾਮ ਵਿਚ ਹਿੱਸਾ ਲਿਆ, ਨਹੀਂ ਤਾਂ ਉਹ ਇਸ ਵਿਵਾਦ ‘ਚ ਨਾ ਪੈਂਦੀ।

Leave a Reply

Your email address will not be published.