ਮੁੱਖ ਖਬਰਾਂ
Home / ਭਾਰਤ / ਲੰਗਰ ਤੋਂ ਜੀਐੱਸਟੀ ਹਟਾਉਣ ਲਈ ਨਿਤੀਸ਼ ਕੁਮਾਰ ਨੇ ਜੇਤਲੀ ਨੂੰ ਲਿਖਿਆ ਪੱਤਰ
Patna: Bihar Chief Minister Nitish Kumar addressing at a function for the inauguration of developmental schemes of Department of Energy in Patna on Thursday. PTI Photo (PTI5_11_2017_000111A)

ਲੰਗਰ ਤੋਂ ਜੀਐੱਸਟੀ ਹਟਾਉਣ ਲਈ ਨਿਤੀਸ਼ ਕੁਮਾਰ ਨੇ ਜੇਤਲੀ ਨੂੰ ਲਿਖਿਆ ਪੱਤਰ

Spread the love

ਪਟਨਾ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੀਐੱਸਟੀ ਕੌਂਸਲ ਤੋਂ ਮੰਗ ਕੀਤੀ ਹੈ ਕਿ ਗੁਰਦੁਆਰਿਆਂ ਵਿੱਚ ਲੰਗਰ ਤਿਆਰ ਕਰਨ ਲਈ ਵਰਤੀਆਂ ਜਾਂਦੀਆਂ ਵਸਤਾਂ ਨੂੰ ਜੀਐੱਸਟੀ ਤੋਂ ਛੋਟ ਦਿੱਤੀ ਜਾਵੇ। ਵਿੱਤ ਮੰਤਰੀ ਅਰੁਣ ਜੇਤਲੀ ਜੋ ਕਿ ਜੀਐਸਟੀ ਕੌਂਸਲ ਦੇ ਚੇਅਰਮੈਨ ਵੀ ਹਨ, ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੱਤਰ ਲਿਖ ਕੇ ਜਾਣੂ ਕਰਵਾਇਆ ਹੈ ਕਿ ਲੰਗਰ ਰਾਹੀਂ ਵਰਤਾਇਆ ਜਾਂਦਾ ਭੋਜਨ ਭਾਵੇਂ ਜੀਐਸਟੀ ਟੈਕਸ ਥੱਲੇ ਨਹੀਂ ਆਉਂਦਾ ਪਰ ਪਰ ਲੰਗਰ ਤਿਆਰ ਕਰਨ ਲਈ ਵਰਤੀਆਂ ਜਾਂਦੀਆਂ ਅਹਿਮ ਵਸਤਾਂ ਚੀਨੀ,ਆਟਾ, ਘਿਉ, ਖੁਰਾਕੀ ਤੇਲ ਅਤੇ ਮਸਾਲਿਆਂ ਆਦਿ ਉੱਤੇ ਜੀਐਸਟੀ ਲੱਗਦਾ ਹੈ।
ਇਨ੍ਹਾਂ ਵਸਤਾਂ ਉੱਤੇ ਲੱਗਦੇ ਟੈਕਸ ਨਾਲ ਗੁਰਦੁਆਰਿਆਂ ਦੇ ਖਰਚ ਵਿੱਚ ਵਾਧਾ ਹੁੰਦਾ ਹੈ। ਇਸ ਲਈ ਲੰਗਰ ਵਿੱਚ ਵਰਤੀਆਂ ਜਾਂਦੀਆਂ ਵਸਤਾਂ ਨੂੰ ਟੈਕਸ ਤੋਂ ਛੋਟ ਦਿੱਤੀ ਜਾਵੇ। ਜ਼ਿਕਰਯੋੋਗ ਹੈ ਕਿ ਸਿੱਖਾਂ ਦਾ ਇੱਕ ਤਖ਼ਤ ਹਰਿਮੰਦਰ ਸਾਹਿਬ ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ ਵਿੱਚ ਸਥਾਪਿਤ ਹੈ। ਇਹ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਵਸ ਸਬੰਧੀ ਸੰਗਤ ਵੱਡੀ ਗਿਣਤੀ ਵਿੱਚ ਜਾ ਰਹੀ ਹੈ।
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਵਿਚਾਰ ਹੈ ਕਿ ਜੇ ਟੈਕਸ ਖਤਮ ਨਾ ਕੀਤਾ ਗਿਆ ਤਾਂ ਲੰਗਰ ਨਾਲ ਸਬੰਧਤ ਗਤੀਵਿਧੀਆਂ ਘਟ ਸਕਦੀਆਂ ਹਨ। ਲੰਗਰ ਕੋਈ ਵਪਾਰ ਨਹੀ ਹੈ, ਇਸ ਲਈ ਇਸ ਨੂੰ ਜੀਐਸਟੀ ਟੈਕਸ ਦੇ ਘੇਰੇ ਵਿੱਚੋਂ ਬਾਹਰ ਰੱਖਣਾ ਚਾਹੀਦਾ ਹੈ।
ਗੁਰਦਆਰਿਆਂ ਵਿੱਚ ਭੁੱਖਿਆਂ ਨੂੰ ਲੰਗਰ ਛਕਾ ਕੇ ਬੇਆਸਰਿਆਂ ਦੀ ਸੇਵਾ ਕੀਤੀ ਜਾਦੀ ਹੈ। ਗੁਰਦੁਆਰੇ ਹੋਰ ਸਮਾਜਸੇਵਾ ਦੇ ਕਾਰਜਾਂ ਵਿੱਚ ਵੀ ਯੋਗਦਾਨ ਪਾਉਂਦੇ ਹਨ।

Leave a Reply

Your email address will not be published.