ਮੁੱਖ ਖਬਰਾਂ
Home / ਮਨੋਰੰਜਨ / ਬੱਚਨ ਪਰਿਵਾਰ ਦਾ ਇਹ ਸਟਾਰ ਕਿੱਡ ਜਲਦ ਕਰੇਗਾ ਬਾਲੀਵੁੱਡ ‘ਚ ਡੈਬਿਊ

ਬੱਚਨ ਪਰਿਵਾਰ ਦਾ ਇਹ ਸਟਾਰ ਕਿੱਡ ਜਲਦ ਕਰੇਗਾ ਬਾਲੀਵੁੱਡ ‘ਚ ਡੈਬਿਊ

Spread the love

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਬੇਟਾ ਅਭਿਸ਼ੇਕ ਬੱਚਨ ਫਿਲਮਾਂ ‘ਚ ਕੁਝ ਖਾਸ ਕਮਾਲ ਨਾ ਦਿਖਾ ਸਕੇ ਤੇ ਬੇਟੀ ਸ਼ਵੇਤਾ ਨੰਦਾ ਨੇ ਕਦੇ ਵੀ ਫਿਲਮ ਇੰਡਸਟਰੀ ਵੱਲ ਮੂੰਹ ਹੀ ਨਹੀਂ ਕੀਤਾ। ਇਕ ਪਾਸੇ ਜਿਥੇ ਬਿੱਗ ਬੀ ਨੇ ਬਾਲੀਵੁੱਡ ਨੂੰ ਆਪਣੇ ਕਦਮਾਂ ‘ਤੇ ਝੂਕਾ ਦਿੱਤਾ ਤੇ ਦੂਜੇ ਪਾਸੇ ਅਭਿਸ਼ੇਕ ਬੱਚਨ ਅੱਜ ਵੀ ਸਟਾਰ ਬਣਨ ਲਈ ਪੂਰੀ ਮਿਹਨਤ ਕਰ ਰਿਹਾ ਹੈ।
ਇਸੇ ਦੌਰਾਨ ਖਬਰ ਆਈ ਹੈ ਕਿ ਅਮਿਤਾਭ ਬੱਚਨ ਦੀ ਦੋਹਤਾ ਅਗਸਤਿਆ ਨੰਦਾ ਵੀ ਬਾਲੀਵੁੱਡ ‘ਚ ਐਂਟਰੀ ਕਰਨ ਨੂੰ ਤਿਆਰ ਹੈ। ਇਸ ਸਮੇਂ ਅਗਸਤਿਆ ਵਿਦੇਸ਼ ‘ਚ ਆਪਣੀ ਪੜਾਈ ਪੂਰੀ ਕਰ ਰਹੀ ਹੈ। ਮੀਡੀਆ ਮੁਤਾਬਕ, ਅਗਸਤਿਆ ਨੇ ਖੁਦ ਬਾਲੀਵੁੱਡ ‘ਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਹ ਬਾਲੀਵੁੱਡ ‘ਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਹੈ।
ਅਗਸਤਿਆ ਨੇ ਇਕ ਸ਼ਾਰਟ ਫਿਲਮ ਬਣਾਈ ਹੈ। ਇਸ ਸ਼ਾਰਟ ਫਿਲਮ ਨੂੰ ਦੇਖ ਕੇ ਨਾਨਾ ਅਮਿਤਾਭ ਬੱਚਨ ਤੇ ਨਾਨੀ ਜਯਾ ਬੱਚਨ ਕਾਫੀ ਇੰਮਪ੍ਰੈੱਸ/ਉਤਸ਼ਾਹਿਤ ਹੋਏ। ਅਸਲ ‘ਚ ਸ਼ਵੇਤਾ ਨੰਦਾ ਤੇ ਨਿਖਿਲ ਨੰਦਾ ਦੇ ਬੇਟੇ ਅਗਸਤਿਆ ਫਿਲਮ ਮੇਕਿੰਗ ‘ਚ ਵੀ ਕਾਫੀ ਰੁਚੀ/ਦਿਲਚਸਪੀ ਰੱਖਦਾ ਹੈ। ਇਸੇ ਦੌਰਾਨ ਹੀ ਉਨ੍ਹਾਂ ਨੇ ਇਕ ਸ਼ਾਰਟ ਫਿਲਮ ਬਣਾਈ ਹੈ। ਸੂਤਰਾਂ ਦੀ ਮੰਨੀਏ ਤਾਂ ਜਲਦ ਹੀ ਉਹ ਇਹ ਫਿਲਮ ਯੂਟਿਊਬ ‘ਤੇ ਵੀ ਅਪਲੋਡ ਕਰੇਗਾ।
ਦੱਸਣਯੋਗ ਹੈ ਕਿ ਅਮਿਤਾਭ ਬੱਚਨ ਇਹ ਦੇਖ ਕਾਫੀ ਖੁਸ਼ ਹੈ ਕਿ ਉਨ੍ਹਾਂ ਦੀ ਨਵੀਂ ਪੀੜ੍ਹੀ ਵੀ ਕਲਾ ਦੇ ਖੇਤਰ ‘ਚ ਯੋਗਦਾਨ ਦੇਣਾ ਚਾਹੁੰਦੀ ਹੈ। ਅਗਸਤਿਆ ਨੇ ਨਾ ਸਿਰਫ ਸਕ੍ਰਿਪਟ ਲਿਖੀ ਸਗੋਂ ਇਹ ਫਿਲਮ ਚੰਗੇ ਤਰੀਕੇ ਨਾਲ ਡਾਇਰੈਕਟ ਵੀ ਕੀਤੀ ਹੈ। ਫਿਲਮ ‘ਚ ਉਸ ਨੇ ਬੈਕਗ੍ਰਾਊਂਡ ਮਿਊਜ਼ਿਕ ਵੀ ਦਿੱਤਾ ਹੈ। ਜਦੋਂ ਅਮਿਤਾਭ ਬੱਚਨ ਤੇ ਜਯਾ ਬੱਚਨ ਨੇ ਇਹ ਫਿਲਮ ਦੇਖੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ।

Leave a Reply

Your email address will not be published.