ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਹਾਫਿਜ਼ ਦੀ ਰਾਜਨੀਤਕ ਪਾਰਟੀ 23 ਮਾਰਚ ਨੂੰ ਜਾਰੀ ਕਰੇਗੀ ਮੈਮੋਰੰਡਮ

ਹਾਫਿਜ਼ ਦੀ ਰਾਜਨੀਤਕ ਪਾਰਟੀ 23 ਮਾਰਚ ਨੂੰ ਜਾਰੀ ਕਰੇਗੀ ਮੈਮੋਰੰਡਮ

Spread the love

ਲਾਹੌਰ—ਜਮਾਤ-ਉਦ-ਦਾਵਾ (ਜੇ.ਯੂ.ਡੀ.) ਮੁਖੀ ਤੇ ਮੁੰਬਈ ਅੱਤਵਾਦੀ ਹਮਲੇ ਦੇ ਸਾਜਿਸ਼ਕਰਤਾ ਹਾਫਿਜ ਸਈਦ ਦੇ ਨਵੇਂ ਸਿਆਸੀ ਸੰਗਠਨ ‘ਮਿੱਲੀ ਮੁਸਲਿਮ ਲੀਗ’ (ਐੱਮ.ਐੱਮ.ਐੱਲ.) ਨੇ ਕਿਹਾ ਕਿ 23 ਮਾਰਚ ਨੂੰ ਪਾਰਟੀ ਦਾ ਮੈਮੋਰੰਡਮ ਜਾਰੀ ਕੀਤਾ ਜਾਵੇਗਾ। ਇਹ ਐਲਾਨ ਅਜਿਹੇ ਸਮੇਂ ‘ਚ ਕੀਤਾ ਗਿਆ ਹੈ ਜਦੋਂ ਪਾਕਿਸਤਾਨ ਦੀ ਇਕ ਅਦਾਲਤ ਨੇ ਚੋਣਾਂ ਤੋਂ ਪਹਿਲਾਂ ਸਿਆਸੀ ਦਲ ਦੇ ਰੂਪ ‘ਚ ਪਾਰਟੀ ਦੀ ਰਜਿਸਟਰੇਸ਼ਨ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਸੀ। ਮੰਗਲਵਾਰ ਨੂੰ ਜਾਰੀ ਬਿਆਨ ‘ਚ ਐੱਮ.ਐੱਮ.ਐੱਲ. ਦੇ ਪ੍ਰਧਾਨ ਸੈਫੁੱਲਾ ਖਾਲਿਦ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਸਿਆਸੀ ਦਲ ਦੇ ਰੂਪ ‘ਚ ਰਜਿਸਟਰੇਸ਼ਨ ਦੇ ਰਾਸਤੇ ‘ਚ ਕੋਈ ‘ਕਾਨੂੰਨੀ ਰੁਕਾਵਟ’ ਨਹੀ ਹੈ।
ਸਈਦ ਜਾਰੀ ਕਰ ਸਕਦੈ ਮੈਮੋਰੰਡਮ
ਸਰਕਾਰ ਵੱਲੋਂ ਜਮਾਤ-ਉਦ-ਦਾਵਾ ਤੇ ਫਲਾ-ਏ-ਇੰਸਾਨੀਅਤ ਫਾਉਂਡੇਸ਼ਨ ਦੀ ਸਾਰੀ ਚੱਲ ਤੇ ਅਚੱਲ ਸੰਪਤੀ ਆਪਣੇ ਕਬਜ਼ੇ ‘ਚ ਲੈਣ ਤੇ ਦੇਸ਼ ‘ਚ ਉਨ੍ਹਾਂ ਦੇ ਬੈਂਕ ਖਾਤਿਆਂ ਤੋਂ ਲੈਣ ਦੇਣ ‘ਤੇ ਰੋਕ ਲਗਾਉਣ ਤੋਂ ਬਾਅਦ ਚਰਚਾ ਤੋਂ ਦੂਰ ਹੋਏ ਸਈਦ ਵੱਲੋਂ ਐੱਮ.ਐੱਮ.ਐੱਲ. ਦਾ ਮੈਮੋਰੰਡਮ ਜਾਰੀ ਕਰਨ ਦੀ ਸੰਭਾਵਨਾ ਹੈ। ਇਸਲਾਮਾਬਾਦ ਹਾਈ ਕੋਰਟ ਨੇ ਪਿਛਲੇ ਹਫਤੇ ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਉਸ ਫੈਸਲੇ ਨੂੰ ਰੱਦ ਕੀਤਾ ਸੀ ਜਿਸ ‘ਚ ਸਿਆਸੀ ਦਲ ਦੇ ਰੁਪ ‘ਚ ਐੱਮ.ਐੱਮ.ਐੱਲ. ਦੇ ਰਜਿਸਟਰੇਸ਼ਨ ਦੀ ਅਰਜੀ ਨੂੰ ਖਾਰਿਜ ਕੀਤਾ ਗਿਆ ਸੀ। ਕਮਿਸ਼ਨ ਆਗਾਮੀ ਦਿਨਾਂ ‘ਚ ਐੱਮ.ਐੱਮ.ਐੱਲ. ਨੂੰ ਸੁਣਨ ਤੋਂ ਬਾਅਦ ਉਸ ਦੀ ਕਿਸਮਤ ‘ਤੇ ਫੈਸਲਾ ਕਰੇਗਾ।
ਭਾਰਤ ਨੇ ਜਤਾਇਆ ਸੀ ਅਦਾਲਤ ਦੇ ਆਦੇਸ਼ ‘ਤੇ ਵਿਰੋਧ
ਦੱਸ ਦਈਏ ਕਿ ਭਾਰਤ ਨੇ ਪਾਕਿਸਤਾਨ ਦੀ ਇਕ ਅਦਾਲਤ ਵੱਲੋਂ ਉਥੇ ਦੇ ਚੋਣ ਕਮਿਸ਼ਨ ਨੂੰ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦੇ ਸਿਆਸੀ ਦਲ ਦੇ ਰਜਿਸਟਰੇਸ਼ਨ ਮਾਮਲੇ ਦੀ ਸੁਣਵਾਈ ਕਰਨ ਦੇ ਦਿੱਤੇ ਗਏ ਆਦੇਸ਼ ਨੂੰ ਵੱਡੀ ਹੈਰਾਨ ਕਰਨ ਵਾਲੀ ਗੱਲ ਕਰਾਰ ਗਿੱਤਾ ਸੀ ਕੇ ਰਿਹਾ ਸੀ ਕਿ ਇਹ ਉਸ ਦੀਆਂ ਸਰਗਰਮੀਆਂ ਨੂੰ ਮੁੱਖ ਧਾਰਾ ‘ਚ ਲਿਆਉਣ ਦੀ ਕੋਸ਼ਿਸ਼ ਹੈ।

Leave a Reply

Your email address will not be published.