ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਲੰਡਨ ਦੀਆਂ ਦੋ ਮਸਜਿਦਾਂ ਨੂੰ ਇਤਿਹਾਸਕ ਮਹੱਤਤਾ ਮਿਲੀ

ਲੰਡਨ ਦੀਆਂ ਦੋ ਮਸਜਿਦਾਂ ਨੂੰ ਇਤਿਹਾਸਕ ਮਹੱਤਤਾ ਮਿਲੀ

Spread the love

ਲੰਡਨ/ਲੈਸਟਰ-ਲੰਡਨ ਦੀਆਂ ਦੋ ਮਸਜਿਦਾਂ ਨੂੰ ਉਨ੍ਹਾਂ ਦੇ ਵਾਸਤੂਸ਼ਿਲਪ ਤੇ ਇਤਿਹਾਸਕ ਮਹੱਤਤਾ ਨੂੰ ਲੈ ਕੇ ਮੰਗਲਵਾਰ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ | ਮੱਧ ਲੰਡਨ ‘ਚ ਰੀਜੈਂਟ ਦੇ ਪਾਰਕ ‘ਚ ਸਥਿਤ ਲੰਡਨ ਸੈਂਟਰਲ ਮਾਸਕ ਤੇ ਇਸਲਾਮਿਕ ਸੱਭਿਆਚਾਰਕ ਕੇਂਦਰ ਅਤੇ ਲੰਡਨ ਦੇ ਦੱਖਣ-ਪੱਛਮ ‘ਚ ਸਥਿਤ ਫ਼ਜ਼ਲ ਮਾਸਕ ਨੂੰ ਸਰਕਾਰ ਦੇ ਸੱਭਿਆਚਾਰਕ ਵਿਭਾਗ ਨੇ ਸ਼੍ਰੇਣੀ 2 ਇਮਾਰਤ ਦੇ ਤੌਰ ‘ਤੇ ਸੂਚੀਬੱਧ ਕੀਤਾ ਹੈ | ਗੌਰਤਲਬ ਹੈ ਕਿ ਵਿਸ਼ੇਸ਼ ਸ਼੍ਰੇਣੀ 2 ਦਰਜਾ ਇੰਗਲੈਂਡ ਵਿਚ ਕਰੀਬ 5 ਲੱਖ ਸੂਚੀਬੱਧ ਭਵਨਾ ‘ਚੋਂ ਸਿਰਫ਼ 5.8 ਫ਼ੀਸਦੀ ਨੂੰ ਇਹ ਦਰਜਾ ਦਿੱਤਾ ਗਿਆ ਹੈ | ਇਸ ਦਰਜੇ ਨੂੰ ਪ੍ਰਾਪਤ ਕਰਕੇ ਉਹ ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਸਥਾਨ ਬਣ ਜਾਂਦੇ ਹਨ ਅਤੇ ਉਨ੍ਹਾਂ ਨੂੰ ਵਿਆਪਕ ਸੁਰੱਖਿਆ ਮਿਲਦੀ ਹੈ | ਵਿਰਾਸਤ ਮੰਤਰੀ ਮਿਸ਼ੇਲ ਐਲਿਸ ਨੇ ਕਿਹਾ ਕਿ ਇਨ੍ਹਾਂ ਸੁੰਦਰ ਮਸਜਿਦਾਂ ਨੂੰ ਸੂਚੀਬੱਧ ਕਰਕੇ ਅਸੀਂ ਨਾ ਸਿਰਫ਼ ਪੂਜਾ ਦੇ ਵਿਸ਼ੇਸ਼ ਸਥਾਨਾਂ ਦੀ ਸੁਰੱਖਿਆ ਕਰ ਰਹੇ ਹਾਂ ਬਲਕਿ ਇੰਗਲੈਂਡ ‘ਚ ਮੁਸਲਿਮ ਭਾਈਚਾਰੇ ਦੀ ਖ਼ੁਸ਼ਹਾਲ ਵਿਰਾਸਤ ਨੂੰ ਵੀ ਮਹੱਤਵ ਦੇ ਰਹੇ ਹਾਂ |

Leave a Reply

Your email address will not be published.