ਮੁੱਖ ਖਬਰਾਂ
Home / ਭਾਰਤ / ਹੰਗਾਮੇ ਕਾਰਨ ਸੰਸਦ ਵਿੱਚ ਪੇਸ਼ ਨਾ ਹੋ ਸਕਿਆ 2018 ਦਾ ਅਹਿਮ ਵਿੱਤੀ ਬਿੱਲ
New Delhi: Congress leader Mallikarjun Kharge speaks to the media as Jyotiraditya Scindia looks on, outside Parliament House in New Delhi on Tuesday. PTI Photo (PTI3_13_2018_000079B)

ਹੰਗਾਮੇ ਕਾਰਨ ਸੰਸਦ ਵਿੱਚ ਪੇਸ਼ ਨਾ ਹੋ ਸਕਿਆ 2018 ਦਾ ਅਹਿਮ ਵਿੱਤੀ ਬਿੱਲ

Spread the love

ਨਵੀਂ ਦਿੱਲੀ-ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ, ਪੀਐਨਬੀ ਧੋਖਾਧੜੀ ਮਾਮਲੇ ਸਮੇਤ ਕੁਝ ਹੋਰ ਮੁੱਦਿਆਂ ਨੂੰ ਲੈ ਚੱਲ ਰਹੇ ਹੰਗਾਮੇ ਕਾਰਨ ਲੋਕ ਸਭਾ ਵਿੱਚ ਵਿੱਤੀ ਬਿੱਲ 2018-19 ਅਤੇ ਵਿੱਤੀ ਨਮਿੱਤਣ ਬਿੱਲ 2017-18 ਅਤੇ 2018-19 ਪੇਸ਼ ਨਹੀਂ ਕੀਤੇ ਜਾ ਸਕੇ। ਲੋਕ ਸਭਾ ਦੀ ਕਾਰਜ ਸੂਚੀ ਵਿੱਚ ਇਨ੍ਹਾਂ ਬਿੱਲਾਂ ਨੂੰ ਪੇਸ਼ ਕਰਨ ਲਈ ਸੁੂਚੀਬੱਧ ਕੀਤਾ ਗਿਆ ਸੀ। ਕਾਰਜ ਸੂਚੀ ਵਿੱਚ ਕਿਹਾ ਗਿਆ ਸੀ ਕਿ ਵਿੱਤ ਮੰਤਰੀ ਅਰੁਣ ਜੇਤਲੀ ਵਿੱਤੀ ਵਰ੍ਹੇ 2018-19 ਲਈ ਇਸ ਬਿੱਲ ਨੂੰ ਵਿਚਾਰ ਕਰਨ ਲਈ ਪੇਸ਼ ਕਰਨਗੇ। ਇਸ ਤੋਂ ਇਲਾਵਾ ਕਾਰਜ ਸੂਚੀ ਵਿੱਚ ਪਿਛਲੇ ਕਈ ਦਿਨਾਂ ਤੋਂ ਬੈਂਕਿੰਗ ਖੇਤਰ ਵਿੱਚ ਹੋਈਆਂ ਕਥਿਤ ਊਣਤਾਈਆਂ ਅਤੇ ਭਾਰਤੀ ਅਰਥਵਿਵਸਥਾ ’ਤੇ ਇਸ ਦੇ ਪ੍ਰਭਾਵ ਸਬੰਧੀ ਨਿਯਮ 193 ਤਹਿਤ ਚਰਚਾ ਸੂਚੀਬੱਧ ਕੀਤੀ ਗਈ ਸੀ ਪ੍ਰੰਤੂ ਸੰਸਦ ਮੈਂਬਰਾਂ ਦੇ ਸ਼ੋਰ ਸ਼ਰਾਬੇ ਕਾਰਨ ਇਹ ਚਰਚਾ ਸ਼ੁਰੂ ਨਹੀਂ ਹੋ ਸਕੀ। ਕਾਂਗਰਸ ਨੇ ਇਸ ਵਿਸ਼ੇ ’ਤੇ ਚਰਚਾ ਵੋਟਿੰਗ ਦੇ ਨਿਯਮ ਤਹਿਤ ਸ਼ੁਰੂ ਕਰਨ ਦੀ ਮੰਗ ਕੀਤੀ। ਇਸ ਤਰ੍ਹਾਂ ਦੋਵੇਂ ਸਦਨਾਂ ਦਾ ਸੱਤਵਾਂ ਦਿਨ ਵੀ ਸ਼ੋਰ ਸ਼ਰਾਬੇ ਦੀ ਭੇਟ ਚੜ੍ਹ ਗਿਆ। ਲੋਕ ਸਭਾ ਦੇ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਦੋਵੇਂ ਟੀਡੀਪੀ, ਕਾਂਗਰਸ, ਏਆਈਏਡੀਐਮਕੇ, ਟੀਆਰਐਸ ਅਤੇ ਤਿ੍ਣਮੂਲ ਕਾਂਗਰਸ ਦੇ ਮੈਂਬਰਾਂ ਵੱਲੋਂ ਵੱਖ ਵੱਖ ਮੁੱਦਿਆਂ ’ਤੇ ਕੀਤੇ ਸ਼ੋਰ ਸ਼ਰਾਬੇ ਕਾਰਨ ਅਜਾਈਂ ਚਲੇ ਗਏ। ਇਸ ਸ਼ੋਰ ਸ਼ਰਾਬੇ ਕਾਰਨ ਸਪੀਕਰ ਸੁਮਿੱਤਰਾ ਮਹਾਜਨ ਨੇ 50 ਮਿੰਟ ਲਈ ਸਦਨ ਦੀ ਕਾਰਵਾਈ ਰੋਕ ਦਿੱਤੀ।

Leave a Reply

Your email address will not be published.