ਮੁੱਖ ਖਬਰਾਂ
Home / ਭਾਰਤ / ਨਰੇਸ਼ ਅਗਰਵਾਲ ਨੇ ਜਯਾ ਬੱਚਨ ਤੋਂ ਮੁਆਫ਼ੀ ਮੰਗੀ

ਨਰੇਸ਼ ਅਗਰਵਾਲ ਨੇ ਜਯਾ ਬੱਚਨ ਤੋਂ ਮੁਆਫ਼ੀ ਮੰਗੀ

Spread the love

ਨਵੀਂ ਦਿੱਲੀ-ਭਾਜਪਾ ਵਿੱਚ ਸ਼ਾਮਲ ਹੋਏ ਨਰੇਸ਼ ਅਗਰਵਾਲ ਨੇ ਜਯਾ ਬੱਚਨ ਬਾਰੇ ਟਿੱਪਣੀ ਕਰਨ ਬਦਲੇ ਮੁਆਫ਼ੀ ਮੰਗ ਲਈ ਹੈ ਪਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਭਾਜਪਾ ਐਮਪੀ ਰੂਪਾ ਗਾਂਗੁਲੀ ਤੇ ਕਈ ਹੋਰ ਮਹਿਲਾ ਆਗੂ ਉਸ ਦੇ ਇਸ ਕਦਮ ਤੋਂ ਸ਼ਾਂਤ ਨਹੀਂ ਹੋਈਆਂ। ਰਾਜ ਸਭਾ ਦੀ ਮੈਂਬਰੀ ਲਈ ਜਯਾ ਬੱਚਨ ਹੱਥੋਂ ਮਾਤ ਖਾ ਜਾਣ ਵਾਲੇ ਨਰੇਸ਼ ਅਗਰਵਾਲ ਨੇ ਕੱਲ੍ਹ ਸਮਾਜਵਾਦੀ ਪਾਰਟੀ ਛੱਡ ਕੇ ਭਾਜਪਾ ਦਾ ਹੱਥ ਫੜ ਲਿਆ ਸੀ। ਉਨ੍ਹਾਂ ਪ੍ਰੈਸ ਕਾਨਫਰੰਸ ਵਿਚ ਆਖਿਆ ਸੀ ਕਿ ਪਾਰਟੀ ਨੇ ਉਸ ਦੀ ਥਾਂ ਨੱਚਣ ਗਾਉਣ ਵਾਲੀ ਨੂੰ ਟਿਕਟ ਦੇ ਦਿੱਤੀ ਹੈ। ਅੱਜ ਉਨ੍ਹਾਂ ਸਫ਼ਾਈ ਦਿੱਤੀ ‘‘ ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਮੁਆਫ਼ੀ ਮੰਗਦਾ ਹਾਂ ਤੇ ਆਪਣੇ ਸ਼ਬਦ ਵਾਪਸ ਲੈਂਦਾ ਹਾਂ।’’ ਇਸ ’ਤੇ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਇਹ ਨਾ ਕੇਵਲ ਅਫ਼ਸੋਸਨਾਕ ਟਿੱਪਣੀ ਸੀ ਸਗੋਂ ਇਕ ਖਾਸ ਤਰ੍ਹਾਂ ਦੀ ਮਾਨਸਿਕਤਾ ਦਾ ਵੀ ਵਿਖਾਲਾ ਕਰਦੀ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ‘‘ ਇਹ ਹਰ ਭਾਰਤੀ ਨਾਰੀ ਤੇ ਫਿਲਮ ਸਨਅਤ ਦਾ ਅਪਮਾਨ ਹੈ। ਜੇ ਭਾਜਪਾ ਵਾਕਈ ਮਹਿਲਾਵਾਂ ਦਾ ਸਤਿਕਾਰ ਕਰਦੀ ਹੈ ਤਾਂ ਉਸ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀਜਾਵੇ।’’

Leave a Reply

Your email address will not be published.