ਮੁੱਖ ਖਬਰਾਂ
Home / ਮੁੱਖ ਖਬਰਾਂ / ਪੰਜਾਬ ਕੈਬਨਿਟ ‘ਚ ਨਵੀਂ ਐਕਸਾਈਜ਼ ਪਾਲਿਸੀ ਨੂੰ ਮਿਲੀ ਮਨਜ਼ੂਰੀ, 20 ਫੀਸਦੀ ਘਟੇ ਦੇਸੀ ਸ਼ਰਾਬ ਦੇ ਰੇਟ

ਪੰਜਾਬ ਕੈਬਨਿਟ ‘ਚ ਨਵੀਂ ਐਕਸਾਈਜ਼ ਪਾਲਿਸੀ ਨੂੰ ਮਿਲੀ ਮਨਜ਼ੂਰੀ, 20 ਫੀਸਦੀ ਘਟੇ ਦੇਸੀ ਸ਼ਰਾਬ ਦੇ ਰੇਟ

Spread the love

ਚੰਡੀਗੜ੍ਹ-ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਜਨਤਕ ਸੇਵਾ ਬਿੱਲ-2018 ਨੂੰ ਪ੍ਰਵਾਨਗੀ ਮਿਲੀ ਗਈ ਹੈ। ਪੰਜਾਬ ਕੈਬਨਿਟ ਨੇ ਨਵੀਂ ਐਕਸਾਈਜ਼ ਪਾਲਿਸੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਪਾਲਿਸੀ ਮੁਤਾਬਕ ਦੇਸੀ ਸ਼ਰਾਬ ਦੇ ਰੇਟ 20 ਫੀਸਦੀ ਤਕ ਘਟਾ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸ਼ਰਾਬ ਦਾ ਕੋਟਾ ਵੀ ਘਟਾ ਦਿੱਤਾ ਗਿਆ ਹੈ।
ਮਨਪ੍ਰੀਤ ਮੁਤਾਬਕ ਦੇਸੀ ਸ਼ਰਾਬ ‘ਚ 20 ਫੀਸਦੀ ਅਤੇ ਆਈ. ਐੱਮ. ਐੱਫ. ਕੋਟੇ ਦੇ ਤਹਿਤ ਵੀ 20 ਫੀਸਦੀ ਰੇਟ ਘੱਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸ਼੍ਰਾਬ ਨੀਤੀ ਦੇ ਤਹਿਤ ਸੂਬੇ ਨੂੰ 5100 ਕਰੋੜ ਦੀ ਆਮਦਨੀ ਹੋਈ ਸੀ ਅਤੇ ਇਸ ਵਾਰ 6000 ਕਰੋੜ ਰੁਪਏ ਦੀ ਆਦਮਨੀ ਹੋਣ ਦੀ ਉਮੀਦ ਹੈ।
ਇਸ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਕੈਬਨਿਟ ਦੀ ਇਸ ਮੀਟਿੰਗ ਵਿਚ ਗੈਰਕਾਨੂੰਨੀ ਮਾਈਨਿੰਗ ‘ਤੇ ਕੋਈ ਚਰਚਾ ਨਹੀਂ ਹੋਈ ਅਤੇ ਪਿਛਲੀ ਕੈਬਨਿਟ ‘ਚ ਹੋਈ ਚਰਚਾ ਤੋਂ ਬਾਅਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਇਕ ਕਮੇਟੀ ਬਣਾਈ ਗਈ ਸੀ, ਜੋ ਆਪਣੀ ਰਿਪੋਰਟ 30 ਅਪੈਲ ਤਕ ਸਰਕਾਰ ਨੂੰ ਦੇਵੇਗੀ ਕਿ ਗੈਰਕਾਨੂੰਨੀ ਮਾਈਨਿੰਗ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਅਤੇ ਇਸ ‘ਤੇ ਕਿਹੜੀ ਨੀਤੀ ਬਣਾਏ ਜਾਵੇ।

Leave a Reply

Your email address will not be published.