ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਜੀ.ਐੱਚ. ਜੀ. ਅਕੈਡਮੀ ਵੱਲੋਂ ਵਿਰਾਸਤੀ ਖੇਡਾਂ ਅਤੇ ਫੈਮਲੀ ਪਿਕਨਿਕ ਦਾ ਲੱਗਾ ਖੁੱਲ੍ਹਾ ਮੇਲਾ

ਜੀ.ਐੱਚ. ਜੀ. ਅਕੈਡਮੀ ਵੱਲੋਂ ਵਿਰਾਸਤੀ ਖੇਡਾਂ ਅਤੇ ਫੈਮਲੀ ਪਿਕਨਿਕ ਦਾ ਲੱਗਾ ਖੁੱਲ੍ਹਾ ਮੇਲਾ

Spread the love

ਫਰਿਜ਼ਨੋ-ਸ਼ੈਟਰਲ ਵੈਲੀ ਫਰਿਜ਼ਨੋ ਵਿਖੇ ਜੀ. ਐੱਚ. ਜੀ. ਅਕੈਡਮੀ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ‘ਜਸਵੰਤ ਸਿੰਘ ਖਾਲੜਾ’ ਪਾਰਕ ਵਿੱਚ ਵਿਰਾਸਤੀ ਖੇਡਾਂ ਅਤੇ ਪਰਿਵਾਰਕ ਪਿਕਨਿਕ ਦਾ ਆਗਾਜ਼ ਕੀਤਾ ਗਿਆ। ਇਸ ਦਾ ਮਹੌਲ ਇਕ ਦੇਸੀ ਪੰਜਾਬੀ ਮੇਲੇ ਦੀ ਤਰ੍ਹਾਂ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰ ਰਿਹਾ ਸੀ। ਜਿਸ ਵਿੱਚ ਬੱਚਿਆਂ ਵੱਲੋਂ ਪੰਜਾਬੀ ਵਿਰਾਸਤੀ ਖੇਡਾਂ ਜਿਨ੍ਹਾਂ ਵਿੱਚ ਘੋੜਾ ਕਬੱਡੀ, ਪਿੱਠੂ, ਸਟਾਪੂ, ਬੰਟੇ, ਨਿੱਬੂ ਰੇਸ, ਗੁੱਲੀ ਡੰਡਾ, ਰੁਮਾਲ ਚੁੱਕਣਾ, ਬਾਂਦਰ-ਕਿਲ੍ਹਾ, ਖੋ-ਖੋ, ਬੋਲੀਆਂ ਮੁਕਾਬਲਾ, ਤਾਸ਼ ਦੀ ਖੇਡ ਅਤੇ ਹੋਰ ਖੇਡਾਂ ਦਾ ਭਰਪੂਰ ਪ੍ਰਦਰਸ਼ਨ ਕੀਤਾ ਗਿਆ। ਜਦਕਿ ਬਾਬਿਆਂ ਦੇ ਗਰੁੱਪਾਂ ਨੇ ਵੀ ਤਾਸ਼ ਦੀ ਸੀਪ ਖੇਡੀ ।ਇਸ ਦੌਰਾਨ ਔਰਤਾਂ ਨੇ ਚਾਟੀ ਰੇਸ, ਮਿਊਜ਼ੀਕਲ ਚੇਅਰ, ਗੀਤ ਅਤੇ ਬੋਲੀਆਂ ਮੁਕਾਬਲੇ ਆਦਿ ਕਰਕੇ ਹਾਜ਼ਰੀਨਾਂ ਦਾ ਭਰਪੂਰ ਮੰਨੋਰੰਜਨ ਕੀਤਾ। ਇਸ ਮਹੌਲ ਨੂੰ ਦੇਖ ਕੇ ਲੱਗ ਰਿਹਾ ਹੈ ਿਕ ਬੱਚ ਵਿਰਾਸਤੀ ਖੇਡਾਂ ਸਿੱਖਣ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ ਲਈ ਬਹੁਤ ਦਿਲਚਸਪੀ ਦਿਖਾ ਰਹੇ 17 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਬਾਸਕਟਬਾਲ ਮੁਕਾਬਲੇ ਸਾਮਲ ਕੀਤੇ ਗਏ ਸਨ। ਛੋਟੇ ਬੱਚਿਆਂ ਲਈ ਸਾਕਰ ਅਤੇ ਫੀਲਡ ਹਾਕੀ ਖੇਡ ਨੂੰ ਵੀ ਉਤਸਾਹਤ ਕੀਤਾ ਗਿਆ ਸੀ। ਚੰਗੀ ਸਿਹਤ ਲਈ ਡਾ. ਅਜੀਤ ਸਿੰਘ ਖਹਿਰਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਮੁਫ਼ਤ ਡਾਕਟਰੀ ਕੈਂਪ ਲਾਇਆ ਗਿਆ ਸੀ। ਚਾਹ-ਪਾਣੀ, ਪਕੌੜੇ, ਤਾਜਾ ਜਲੇਬੀਆਂ ਅਤੇ ਛੋਲੇ-ਭਟੂਰੇ ਆਦਿ ਦੇ ਲੰਗਰਾਂ ਦਾ ਖੁੱਲ੍ਹਾ ਪ੍ਰਬੰਧ ਸੀ। ਪਿਕਨਿਕ ਅਤੇ ਵਿਰਾਸਤੀ ਖੇਡ ਮੇਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਮਾਣ-ਸਨਮਾਨ ਵੀ ਕੀਤਾ ਗਿਆ।
ਵਿਰਾਸਤੀ ਖੇਡਾਂ ਤੋਂ ਇਲਾਵਾ ਬੱਚਿਆਂ ਦੇ ਕਰਵਾਏ ਗਏ ਬਾਸਕਟਬਾਲ ਮੁਕਾਬਲੇ ਵਿੱਚ ਫਾਊਲਰ ਦੀ ਟੀਮ ਪਹਿਲੇ ਅਤੇ ਸੈਲਮਾਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸਾਕਰ ਵਿੱਚ ਪਹਿਲੇ ਸਥਾਨ ‘ਤੇ ਗੋਲਡਨ ਈਗਲ ਅਤੇ ਦੂਸਰੇ ਸਥਾਨ ‘ਤੇ ਵੈਰੀਅਰ ਗਰੁੱਪ ਦੀ ਟੀਮ ਰਹੀ। ‘ਟਗ ਆਫ ਵਾਰ’ ਵਿੱਚ ਪਹਿਲਾ ਸਥਾਨ ਸ਼ਹੀਦ ਊਧਮ ਸਿੰਘ ਕਲੱਬ ਅਤੇ ਦੂਸਰਾ ਸਥਾਨ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨੇ ਹਾਸਲ ਕੀਤਾ। ਘੋੜਾ ਕਬੱਡੀ ਵਿੱਚ ਜੀ. ਐੱਚ. ਜੀ. ਅਕੈਡਮੀ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਕੀ ਫਰਿਜ਼ਨੋ ਫੀਲਡ ਪਹਿਲੇ ਅਤੇ ਹਾਕੀ ਕਲੱਬ ਦੂਸਰੇ ਸਥਾਨ ‘ਤੇ ਰਹੇ।ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪਰਮਜੀਤ ਧਾਲੀਵਾਲ, ਊਦੈਦੀਪ ਸਿੰਘ ਸਿੱਧੂ, ਜੀ. ਐੱਚ. ਜੀ. ਅਕੈਡਮੀ ਦੀ ਸਮੁੱਚੀ ਟੀਮ ਅਤੇ ਸਮੂਹ ਪੰਜਾਬੀ ਭਾਈਚਾਰੇ ਦਾ ਭਰਪੂਰ ਸਹਿਯੋਗ ਰਿਹਾ।

Leave a Reply

Your email address will not be published.