ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਖਾਲਿਦਾ ਜ਼ਿਆ ਨੂੰ ਮਿਲੀ ਜ਼ਮਾਨਤ, ਇਕ ਹੋਰ ਮਾਮਲੇ ‘ਚ ਤਾਜ਼ਾ ਸੰਮਨ

ਖਾਲਿਦਾ ਜ਼ਿਆ ਨੂੰ ਮਿਲੀ ਜ਼ਮਾਨਤ, ਇਕ ਹੋਰ ਮਾਮਲੇ ‘ਚ ਤਾਜ਼ਾ ਸੰਮਨ

Spread the love

ਢਾਕਾ-ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਬੀ. ਐਨ. ਪੀ. ਦੀ ਮੁਖੀ ਖਾਲਿਦਾ ਜ਼ਿਆ (72) ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ 4 ਮਹੀਨਿਆਂ ਲਈ ਜ਼ਮਾਨਤ ਮਿਲਣ ਬਾਅਦ ਉਨ੍ਹਾਂ ਦੀ ਜੇਲ੍ਹ ‘ਚੋ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਸੀ। ਪਰ ਹਾਈਕੋਰਟ ਵਲੋਂ ਉਸ ਨੂੰ ਜ਼ਮਾਨਤ ਦਿੱਤੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਉਸ ਖ਼ਿਲਾਫ਼ ਇਕ ਹੋਰ ਅਪਰਾਧਿਕ ਮਾਮਲੇ ‘ਚ ਉਸ ਨੂੰ ਵੱਖਰੇ ਗ੍ਰਿਫ਼ਤਾਰੀ ਦੇ ਸੰਮਨ ਜਾਰੀ ਹੋ ਗਏ। ਉਨ੍ਹਾਂ ਖ਼ਿਲਾਫ਼ ਕੇਂਦਰੀ ਜੇਲ੍ਹ ‘ਚ ਪੁੱਜੇ ਇਨ੍ਹਾਂ ਤਾਜ਼ਾ ਸੰਮਨਾਂ ‘ਚ ਉਸ ਨੂੰ ਕੋਮਿਲਾ ਦੇ ਜੱਜ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਵਡੇਰੀ ਉਮਰ ਨੂੰ ਵੇਖਦਿਆਂ ਅਦਾਲਤ ਨੇ ਖਾਲਿਦਾ ਜ਼ਿਆ ਨੂੰ 4 ਮਹੀਨੇ ਲਈ ਅੱਜ ਜ਼ਮਾਨਤ ਦੇ ਦਿੱਤੀ ਸੀ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਜ਼ਿਆ ਯਤੀਮ ਟਰੱਸਟ ਜਿਸ ਦਾ ਨਾਂਅ ਸੈਨਿਕ ਸ਼ਾਸਕ ਤੋਂ ਸਿਆਸਤਦਾਨ ਬਣੇ ਉਨ੍ਹਾਂ ਦੇ ਮਰਹੂਮ ਪਤੀ ਜ਼ਿਆਉਰ ਰਹਿਮਾਨ ਦੇ ਨਾਂਅ ‘ਤੇ ਰੱਖਿਆ ਹੋਇਆ ਹੈ ਟਰੱਸਟ ਲਈ ਆਏ ਵਿਦੇਸ਼ੀ ਦਾਨ ‘ਚੋਂ ਢਾਈ ਲੱਖ ਡਾਲਰ ਦਾ ਘੁਟਾਲਾ ਕਰਨ ਨਾਲ ਸਬੰੰਧਿਤ ਮਾਮਲੇ ਵਿਚ ਅਦਾਲਤ ਨੇ 8 ਫਰਵਰੀ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਬੀਤੇ ਦਿਨ ਹੇਠਲੀ ਅਦਾਲਤ ਤੋਂ ਮਾਮਲੇ ਨਾਲ ਸਬੰਧਤ ਦਸਤਾਵੇਜ਼ ਮਿਲਣ ਪਿੱਛੋਂ ਜਸਟਿਸ ਐਮ. ਇਨਾਇਤੁਰ ਰਹੀਮ ਅਤੇ ਜਸਟਿਸ ਸ਼ਾਹਿਦਉਲ ਕਰੀਮ ਨੇ ਫ਼ੈਸਲਾ ਜਾਰੀ ਕੀਤਾ। ਜ਼ਿਆ ਅਤੇ ਉਨ੍ਹਾਂ

Leave a Reply

Your email address will not be published.