ਮੁੱਖ ਖਬਰਾਂ
Home / ਭਾਰਤ / ਵੱਖ ਵੱਖ ਉਮੀਦਵਾਰਾਂ ਵੱਲੋਂ ਰਾਜ ਸਭਾ ਚੋਣ ਲਈ ਕਾਗਜ਼ ਦਾਖ਼ਲ
Lucknow: Union Finance Minister and BJP candidate Arun Jaitley files his nomination papers for the Rajya Sabha election at UP Assembly in Lucknow on Monday. Deputy CM K P Mauriya and Dinesh Sharma are also seen. PTI Photo (PTI3_12_2018_000147B)

ਵੱਖ ਵੱਖ ਉਮੀਦਵਾਰਾਂ ਵੱਲੋਂ ਰਾਜ ਸਭਾ ਚੋਣ ਲਈ ਕਾਗਜ਼ ਦਾਖ਼ਲ

Spread the love

ਲਖਨਊ-ਕੈਬਨਿਟ ਮੰਤਰੀ ਅਰੁਣ ਜੇਤਲੀ, ਰਵੀ ਸ਼ੰਕਰ ਪ੍ਰਸਾਦ, ਧਰਮੇਂਦਰ ਪ੍ਰਧਾਨ ਅਤੇ ਥਾਵਰ ਚੰਦਰ ਗਹਿਲੋਤ ਸਮੇਤ ਕਈ ਉਮੀਦਵਾਰਾਂ ਨੇ 23 ਮਾਰਚ ਨੂੰ ਰਾਜ ਸਭਾ ਦੀਆਂ ਹੋ ਰਹੀਆਂ ਚੋਣਾਂ ਸਬੰਧੀ ਵੱਖ ਵੱਖ ਸੂਬਿਆਂ ਤੋਂ ਕਾਗਜ਼ ਦਾਖ਼ਲ ਕੀਤੇ।
ਉੱਤਰ ਪ੍ਰਦੇਸ਼ ਦੀਆਂ ਰਾਜ ਸਭਾ ਦੀਆਂ 10 ਖਾਲੀ ਸੀਟਾਂ ਲਈ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਸਮੇਤ 14 ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕੀਤੇ। ਭਾਜਪਾ ਵੱਲੋਂ 11 ਉਮੀਦਵਾਰਾਂ ਅਤੇ ਇਕ ਆਜ਼ਾਦ ਉਮੀਦਵਾਰ ਮਹੇਸ਼ ਚੰਦਰ ਸ਼ਰਮਾ ਵੱਲੋਂ ਅੱਜ ਕਾਗਜ਼ ਦਾਖ਼ਲ ਕੀਤੇ ਗਏ।
ਚੋਣ ਅਧਿਕਾਰੀ ਪੂਨਮ ਸਕਸੈਨਾ ਅਨੁਸਾਰ ਸਮਾਜਵਾਦੀ ਪਾਰਟੀ ਉਮੀਦਵਾਰ ਜਯਾ ਬੱਚਨ ਅਤੇ ਇਕ ਬੀਐਸਪੀ ਭੀਮਰਾਓ ਅੰਬੇਦਕਰ ਵੱਲੋਂ ਪਹਿਲਾਂ ਹੀ ਕਾਗਜ਼ ਦਾਖ਼ਲ ਕੀਤੇ ਜਾ ਚੁੱਕੇ ਹਨ। ਭਾਜਪਾ ਦੇ ਜਿਨ੍ਹਾਂ ਉਮੀਦਵਾਰਾਂ ਨੇ ਅੱਜ ਕਾਗਜ਼ ਦਾਖ਼ਲ ਕੀਤੇ ਹਨ, ਉਨ੍ਹਾਂ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ, ਅਸ਼ੋਕ ਵਾਜਪਾਈ, ਵਿਜੈ ਪਾਲ ਸਿੰਘ ਤੋਮਰ, ਸ਼ਕਲ ਦੀਪ ਸਿੰਘ ਰਾਜਭਾਰ, ਕਾਂਤਾ ਕਰਦਮ, ਅਨਿਲ ਜੈਨ, ਹਰਨਾਥ ਸਿੰਘ ਯਾਦਵ, ਜੀਵੀਐਲ ਨਰਸਿਮਹਾ ਰਾਓ, ਅਨਿਲ ਕੁਮਾਰ ਅੱਗਰਵਾਲ, ਸਲਿਲ ਬਿਸ਼ਨੋਈ ਅਤੇ ਵਿਦਿਆ ਸਾਗਰ ਸੋਨਕਰ ਸ਼ਾਮਲ ਹਨ। ਕੈਬਨਿਟ ਮੰਤਰੀ ਪੁਰਸ਼ੋਤਮ ਰੁਪਾਲਾ ਅਤੇ ਮਨਸੁਖ ਮਨਧਾਵੀਆ ਨੇ ਗੁਜਰਾਤ ਭਾਜਪਾ ਵੱਲੋਂ ਕਾਗਜ਼ ਦਾਖ਼ਲ ਕੀਤੇ। ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਪ੍ਰਧਾਨ ਨੇ ਬਿਹਾਰ ਤੋਂ ਕਾਗਜ਼ ਦਾਖ਼ਲ ਕੀਤੇ।
ਕੈਬਨਿਟ ਮੰਤਰੀ ਥਾਵਰ ਚੰਦ ਗਹਿਲੋਤ ਨੇ ਮੱਧ ਪ੍ਰਦੇਸ਼, ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਪੱਛਮੀ ਬੰਗਾਲ ਤੋਂ ਕਾਗਜ਼ ਦਾਖ਼ਲ ਕੀਤੇ ਹਨ।

Leave a Reply

Your email address will not be published.