ਮੁੱਖ ਖਬਰਾਂ
Home / ਮੁੱਖ ਖਬਰਾਂ / ਮੈਕਰੌਂ ਤੇ ਮੋਦੀ ਵੱਲੋਂ ਯੂਪੀ ਦੇ ਸਭ ਤੋਂ ਵੱਡੇ ਸੌਰ ਉੂਰਜਾ ਪਲਾਂਟ ਦਾ ਉਦਘਾਟਨ
Mirzapur : Prime Minister Narendra Modi and the President of the French Republic, Emmanuel Macron at the inauguration of the Solar Power Plant, at Mirzapur, Uttar Pradesh on Monday.PTI Photo/PIB(PTI3_12_2018_000094B)

ਮੈਕਰੌਂ ਤੇ ਮੋਦੀ ਵੱਲੋਂ ਯੂਪੀ ਦੇ ਸਭ ਤੋਂ ਵੱਡੇ ਸੌਰ ਉੂਰਜਾ ਪਲਾਂਟ ਦਾ ਉਦਘਾਟਨ

Spread the love

ਦਾਦਰ ਕਲਾਂ (ਉੱਤਰ ਪ੍ਰਦੇਸ਼)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤ ਇਮੈਨੂਅਲ ਮੈਕਰੌਂ ਨੇ ਮਿਰਜ਼ਾਪੁਰ ਜ਼ਿਲੇ ਦੇ ਛਾਨਵੇ ਬਲਾਕ ਵਿੱਚ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਸੌਰ ਉੂਰਜਾ ਪਲਾਂਟ ਦਾ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਮੋਦੀ, ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਅਤੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਹਵਾਈ ਪੱਟੀ ’ਤੇ ਸ਼੍ਰੀ ਮੈਕਰੌਂ ਤੇ ਉਨ੍ਹਾਂ ਦੀ ਪਤਨੀ ਬ੍ਰਿਗੇਟ ਦੀ ਆਓ ਭਗਤ ਕੀਤੀ। ਪ੍ਰਧਾਨ ਮੰਤਰੀ ਤੇ ਫਰਾਂਸੀਸੀ ਰਾਸ਼ਟਰਪਤੀ ਵੱਲੋਂ ਬਟਨ ਦਬਾਉਣ ਨਾਲ ਸੌਰ ਪੈਨਲ ਊਰਜਾਵਾਨ ਹੋ ਗਏ ਅਤੇ ਉਨ੍ਹਾਂ 75 ਮੈਗਾਵਾਟ ਦਾ ਪਲਾਂਟ ਲੋਕ ਅਰਪਣ ਕੀਤਾ। ਫਰਾਂਸੀਸੀ ਫਰਮ ਇੰਜੀ ਵੱਲੋਂ 500 ਕਰੋੜ ਰੁਪਏ ਦੀ ਲਾਗਤ ਨਾਲ ਵਿੰਧੀਆ ਰੇਂਜ ਦੇ ਪਿੰਡ ਦਾਦਰ ਕਲਾਂ ਦੇ 380 ਏਕੜ ਰਕਬੇ ਵਿਚ 118600 ਸੌਰ ਪੈਨਲ ਲਾਏ ਗਏ ਹਨ। ਇਸ ਪਲਾਂਟ ਤੋਂ ਹਰ ਮਹੀਨੇ 1.30 ਕਰੋੜ ਯੂਨਿਟ ਬਿਜਲੀ ਪੈਦਾ ਕੀਤੀ ਜਾਵੇਗੀ। ਕੱਲ੍ਹ ਨਵੀਂ ਦਿੱਲੀ ਵਿੱਚ ਇੰਟਰਨੈਸ਼ਨਲ ਸੋਲਰ ਅਲਾਇੰਸ ਦੀ ਪਲੇਠੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਸੀ ਕਿ ਭਾਰਤ ਵੱਲੋਂ 2022 ਤਕ 175 ਗੀਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ ਹੈ।
ਮੈਕਰੌਂ ਨੂੰ ਕਰਾਈ ਕਿਸ਼ਤੀ ਦੀ ਸੈਰ
ਇਸ ਦੌਰਾਨ, ਸ੍ਰੀ ਮੈਕਰੌਂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਮੰਦਰਾਂ ਦੇ ਸ਼ਹਿਰ ਵਾਰਾਣਸੀ ਵਿੱਚ ਕਿਸ਼ਤੀ ਦੀ ਸੈਰ ਕਰਵਾਈ। ਅੱਸੀ ਤੇ ਦਸ਼ਵਾਮੇਧ ਘਾਟਾਂ ਦੇ ਦਰਮਿਆਨ ਸਜੀ ਸੰਵਾਰੀ ਕਿਸ਼ਤੀ ਵਿੱਚ ਸਵਾਰ ਮਹਿਮਾਨਾਂ ਦਾ ਫੁੱਲ ਪੱਤੀਆਂ ਵਾਰ ਕੇ ਤੇ ਸ਼ਹਿਨਾਈ ਦੀ ਗੂੰਜ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਤਦਾਦ ਵਿੱਚ ਲੋਕ ਤੇ ਸਕੂਲੀ ਬੱਚੇ ਮੌਜੂਦ ਸਨ ਜੋ ਭਾਰਤ ਤੇ ਫਰਾਂਸ ਦੀਆਂ ਝੰਡੀਆਂ ਲਹਿਰਾ ਰਹੇ ਸਨ ਜਦਕਿ ਦੀਨ ਦਿਆਲ ਉਪਾਧਿਆਏ ਟਰੇਡ ਫੈਸਿਲੀਟੇਸ਼ਨ ਸੈਂਟਰ ਤੋਂ ਘਾਟਾਂ ਤਕ ਕਲਾਕਾਰਾਂ ਨੇ ਰਾਮਲੀਲ੍ਹਾ ਦੇ ਦ੍ਰਿਸ਼ ਪੇਸ਼ ਕੀਤੇ।

Leave a Reply

Your email address will not be published.