ਮੁੱਖ ਖਬਰਾਂ
Home / ਮੁੱਖ ਖਬਰਾਂ / ਪਾਕਿ ’ਚ ਪਹਿਲੀ ਹਿੰਦੂ ਦਲਿਤ ਮਹਿਲਾ ਨੇ ਸੈਨੇਟਰ ਵਜੋਂ ਚੁੱਕੀ ਸਹੁੰ

ਪਾਕਿ ’ਚ ਪਹਿਲੀ ਹਿੰਦੂ ਦਲਿਤ ਮਹਿਲਾ ਨੇ ਸੈਨੇਟਰ ਵਜੋਂ ਚੁੱਕੀ ਸਹੁੰ

Spread the love

ਇਸਲਾਮਾਬਾਦ-ਪਾਕਿਸਤਾਨ ਦੀ ਪਹਿਲੀ ਹਿੰਦੂ ਦਲਿਤ ਮਹਿਲਾ ਸੈਨੇਟਰ ਕ੍ਰਿਸ਼ਨਾ ਕੁਮਾਰੀ ਕੋਲੀ (39) ਨੇ ਸੈਨੇਟਰ ਵਜੋਂ ਸਹੁੰ ਚੁੱਕੀ। ਕੁਲ 51 ਸੈਨੇਟਰਾਂ ਨੂੰ ਉਪਰਲੇ ਸਦਨ ਲਈ ਚੁਣਿਆ ਗਿਆ ਹੈ। ਉਹ ਸਿੰਧ ਸੂਬੇ ਦੇ ਥਾਰ ’ਚ ਨਗਰਪਾਰਕਰ ਜ਼ਿਲ੍ਹੇ ਦੇ ਧੁਰ ਅੰਦਰ ਪੈਂਦੇ ਪਿੰਡ ਨਾਲ ਸਬੰਧਤ ਹੈ। ਕੋਲੀ ਨੂੰ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਹੇਠਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਸਿੰਧ ਤੋਂ ਘੱਟ ਗਿਣਤੀ ਸੀਟ ਤੋਂ ਸੈਨੇਟਰ ਬਣਾਇਆ ਹੈ।
ਪ੍ਰੀਜ਼ਾਈਡਿੰਗ ਅਫ਼ਸਰ ਸਰਦਾਰ ਯਾਕੂਬ ਖ਼ਾਨ ਨਾਸਰ ਨੇ 3 ਮਾਰਚ ਨੂੰ ਚੁਣੇ ਗਏ ਸੈਨੇਟਰਾਂ ਨੂੰ ਹਲਫ਼ ਦਿਵਾਇਆ। ਪਨਾਮਾ ਦਸਤਾਵੇਜ਼ ਘੁਟਾਲੇ ’ਚ ਮੁਲਜ਼ਮ ਸਾਬਕਾ ਵਿੱਤ ਮੰਤਰੀ ਇਸਹਾਕ ਡਾਰ ਸਿਹਤ ਖ਼ਰਾਬ ਕਰਕੇ ਲੰਡਨ ’ਚ ਹੋਣ ਕਾਰਨ ਸਹੁੰ ਚੁੱਕ ਸਮਾਗਮ ’ਚ ਮੌਜੂਦ ਨਹੀਂ ਸਨ। ਕੋਲੀ ਆਪਣੇ ਪਰਿਵਾਰ ਨਾਲ ਰਵਾਇਤੀ ਥਾਰੀ ਪੁਸ਼ਾਕ ’ਚ ਸੰਸਦ ਭਵਨ ਪੁੱਜੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਉਹ ਥਾਰਪਾਰਕਰ ਦੀਆਂ ਔਰਤਾਂ ਨੂੰ ਆਉਂਦੀਆਂ ਸਿਹਤ ਸੰਭਾਲ ਅਤੇ ਪਾਣੀ ਦੀ ਘਾਟ ਸਬੰਧੀ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਸੁਲਝਾਉਣ ਨੂੰ ਪਹਿਲ ਦੇਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਪੀਪਲਜ਼ ਪਾਰਟੀ ਨੇ ਹੀ ਪਹਿਲੀ ਹਿੰਦੂ ਮਹਿਲਾ ਰਤਨਾ ਭਗਵਾਨਦਾਸ ਚਾਵਲਾ ਨੂੰ ਸੈਨੇਟਰ ਬਣਾਇਆ ਸੀ।

Leave a Reply

Your email address will not be published.