ਮੁੱਖ ਖਬਰਾਂ
Home / ਮੁੱਖ ਖਬਰਾਂ / ਜੰਗਲ ਵਿੱਚ ਟ੍ਰੈਕਿੰਗ ’ਤੇ ਗਏ 10 ਵਿਅਕਤੀਆਂ ਦੀ ਅੱਗ ਨਾਲ ਮੌਤ
Theni: Injured trekkers caught in the Korangani reserve forest fire are being brought to a Government Medical College hospital in Theni district on Monday. PTI Photo(PTI3_12_2018_000093B)

ਜੰਗਲ ਵਿੱਚ ਟ੍ਰੈਕਿੰਗ ’ਤੇ ਗਏ 10 ਵਿਅਕਤੀਆਂ ਦੀ ਅੱਗ ਨਾਲ ਮੌਤ

Spread the love

ਚੇਨਈ/ਥੇਨੀ (ਤਾਮਿਲਨਾਡੂ)-ਇਥੇ ਤਾਮਿਲਨਾਡੂ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਟੈ੍ਕਿੰਗ ਟੀਮ ਦੇ 10 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 17 ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਮੁੱਖ ਮੰਤਰੀ ਨੇ ਮਿ੍ਤਕਾਂ ਦੇ ਪਰਿਵਾਰਾਂ ਨੂੰ ਚਾਰ ਚਾਰ ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਪਲਾਨੀਸਵਾਮੀ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਉਨ੍ਹਾਂ ਨੇ ਉਨ੍ਹਾਂ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਨੇ ਵਣ ਵਿਭਾਗ ਦੀ ਮਨਜ਼ੂਰੀ ਦੇ ਬਿਨਾਂ ਟੈ੍ਕਿੰਗ ਦੀ ਮੁਹਿੰਮ ਚਲਾਈ। ਥੇਨੀ ਜ਼ਿਲ੍ਹੇ ਦੇ ਕਲੈਕਟਰ ਨੇ ਮਰੀਅਮ ਪੱਲਵੀ ਬਲਦੇਵ ਨੇ ਦੱਸਿਆ ਕਿ 36 ਮੈਂਬਰਾਂ ਦੀ ਟੀਮ ਜਿਸ ਵਿੱਚ ਤਿੰਨ ਬੱਚੇ ਅਤੇ 25 ਔਰਤਾਂ ਸ਼ਾਮਲ ਸਨ, 10 ਮਾਰਚ ਨੂੰ ਪੱਛਮ ਘਾਟ ਦੇ ਜੰਗਲ ਵਿੱਚ ਟਰੈਕਿੰਗ ਲਈ ਗਈ ਸੀ। ਏਆਈਏਡੀਐਮਕੇ ਆਗੂ ਅਤੇ ਆਰਕੇ ਨਗਰ ਤੋਂ ਵਿਧਾਇਕ ਦਿਨਾਕਰਨ ਨੇ ਇਸ ਅਗਜ਼ਨੀ ਨਾਲ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟਾਇਆ ਹੈ ਅਤੇ ਕਿਹਾ ਹੈ ਕਿ ਜੰਗਲ ਵਿੱਚ ਪਿਛਲੇ 15 ਦਿਨਾਂ ਤੋਂ ਅੱਗ ਲੱਗੀ ਹੋਈ ਸੀ ਪਰ ਵਣ ਵਿਭਾਗ ਨੇ ਇਸ ਸਬੰਧੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ। ਉਨ੍ਹਾਂ ਇਸ ਘਟਨਾ ਲਈ ਵਣ ਵਿਭਾਗ ਨੂੰ ਦੋਸ਼ੀ ਠਹਿਰਾਇਆ ਹੈ। ਚੇਨਈ ਪੁਲੀਸ ਅਨੁਸਾਰ ਮਿ੍ਤਕਾਂ ਵਿੱਚੋਂ ਛੇ ਜਣੇ ਚੇਨਈ ਨਾਲ ਸਬੰਧਤ ਹਨ। ਜਦੋਂ ਕਿ ਟੈ੍ਕਿੰਗ ਟੀਮ ਵਿੱਚ 24 ਜਣੇ ਚੇਨਈ ਅਤੇ 12 ਜਣੇ ਤਿਰੁਪਰ ਅਤੇ ਇਰੋਡ ਜ਼ਿਲ੍ਹਿਆਂ ਦੇ ਸਨ। ਸੁਰੱਖਿਆ ਸੂਤਰਾਂ ਅਨੁਸਾਰ ਸਵੇਰ ਤੋਂ ਹੀ 16 ਗਾਰਡ ਕਮਾਂਡੋ ਦਾ ਬਚਾਅ ਦਲ ਘਟਨਾ ਸਥਾਨ ’ਤੇ ਬਚਾਅ ਕਾਰਜ ਵਿੱਚ ਜੁਟਿਆ ਹੋਇਆ ਹੈ।
ਇਸ ਤੋਂ ਇਲਾਵਾ ਬਚਾਅ ਕਾਰਜਾਂ ਲਈ ਹੈਲੀਕਾਪਟਰ ਦੀ ਮਦਦ ਵੀ ਲਈ ਜਾ ਰਹੀ ਹੈ। ਹਸਪਤਾਲ ਦੇ ਸੂਤਰਾਂ ਦਾ ਕਹਿਣਾ ਹੈ। ਅੱਗ ਨਾਲ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਉਹ ਛੇਤੀ ਸਿਹਤਯਾਬ ਹੋ ਸਕਣ। ਡੀਐਮਕੇ ਦੇ ਪ੍ਰਧਾਨ ਐਮਕੇ ਸਟਾਲਿਨ, ਏਆਈਏਡੀਐਮਕੇ ਆਗੂ ਟੀਟੀਵੀ ਦਿਨਾਕਰਨ ਅਤੇ ਪੀਐਮਕੇ ਦੇ ਸੰਸਥਾਪਕ ਐਸ ਰਾਮਦੌਸ ਨੇ ਇਸ ਘਟਨਾ ਸਬੰਧੀ ਸ਼ੋਕ ਪ੍ਰਗਟ ਕੀਤਾ ਹੈ।

Leave a Reply

Your email address will not be published.