ਮੁੱਖ ਖਬਰਾਂ
Home / ਮੁੱਖ ਖਬਰਾਂ / ਘਪਲੇ ਦੇ ਮੁਲਜ਼ਮ ਨੇ ਜੇਤਲੀ ਦੀ ਬੇਟੀ ਨੂੰ ਦਿੱਤੀ ਸੀ ਵੱਡੀ ਰਕਮ : ਰਾਹੁਲ

ਘਪਲੇ ਦੇ ਮੁਲਜ਼ਮ ਨੇ ਜੇਤਲੀ ਦੀ ਬੇਟੀ ਨੂੰ ਦਿੱਤੀ ਸੀ ਵੱਡੀ ਰਕਮ : ਰਾਹੁਲ

Spread the love

ਨਵੀਂ ਦਿੱਲੀ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਹੈ ਕਿ ਪੀ. ਐੱਨ. ਬੀ. ਦੇ ਘਪਲੇ ਦੇ ਇਕ ਮੁਲਜ਼ਮ ਨੇ ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਦੀ ਵਕੀਲ ਬੇਟੀ ਦੀ ਲਾਅ ਕੰਪਨੀ ਨੂੰ ਵੱਡੀ ਰਕਮ ਦਿੱਤੀ ਸੀ। ਇਸ ਲਈ ਜੇਤਲੀ ਨੇ ਇਸ ਘਪਲੇ ‘ਤੇ ਚੁੱਪ ਧਾਰੀ ਹੋਈ ਹੈ।
ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਇਹ ਖੁਲਾਸਾ ਹੋਇਆ ਹੈ ਕਿ ਬੈਂਕ ਘਪਲੇ ਦੇ ਸਾਹਮਣੇ ਆਉਣ ਤੋਂ ਪਹਿਲਾਂ ਮੁਲਜ਼ਮ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਵਕੀਲ ਬੇਟੀ ਦੀ ਲਾਅ ਫਰਮ ਨੂੰ ਵੱਡੀ ਰਕਮ ਦਾ ਭੁਗਤਾਨ ਕੀਤਾ ਅਤੇ ਇਸੇ ਲਈ ਸਾਡੇ ਵਿੱਤ ਮੰਤਰੀ ਨੇ ਬੇਟੀ ਨੂੰ ਬਚਾਉਣ ਲਈ ਚੁੱਪ ਧਾਰੀ ਹੋਈ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੀ. ਬੀ. ਆਈ. ਨੇ ਮੁਲਜ਼ਮ ਨਾਲ ਜੁੜੀਆਂ ਕਈ ਲਾਅ ਫਰਮਾਂ ਵਿਚ ਛਾਪੇ ਮਾਰੇ ਹਨ ਪਰ ਵਿੱਤ ਮੰਤਰੀ ਦੀ ਵਕੀਲ ਧੀ ਦੇ ਮਾਮਲੇ ਵਿਚ ਉਹ ਗੈਰ-ਸਰਗਰਮ ਹੈ।
ਉਨ੍ਹਾਂ ਨੇ ਸਵਾਲ ਕੀਤਾ ਕਿ ਸੀ. ਬੀ. ਆਈ. ਵਲੋਂ ਮੁਲਜ਼ਮ ਨਾਲ ਸਬੰਧਤ ਹੋਰਨਾਂ ਲਾਅ ਫਰਮਾਂ ‘ਤੇ ਛਾਪੇ ਮਾਰੇ ਜਾਂਦੇ ਹਨ ਤਾਂ ਉਸ ਦੀ ਫਰਮ ‘ਤੇ ਕਿਉਂ ਨਹੀਂ। ਰਾਹੁਲ ਨੇ ਆਪਣੀਆਂ ਮੰਗਾਂ ਦੇ ਹਮਾਇਤ ਵਿਚ ਮੁੰਬਈ ਜਾ ਰਹੇ ਕਿਸਾਨਾਂ ਦੇ ਹਜੂਮ ਨੂੰ ਲੋਕ ਸ਼ਕਤੀ ਦੀ ਸ਼ਾਨਦਾਰ ਉਦਾਹਰਣ ਕਰਾਰ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

Leave a Reply

Your email address will not be published.