ਮੁੱਖ ਖਬਰਾਂ
Home / ਪੰਜਾਬ / ਗੁਰਦੁਆਰੇ ਦੀ ਗੋਲਕ ਵਿੱਚੋਂ 50 ਹਜ਼ਾਰ ਚੋਰੀ

ਗੁਰਦੁਆਰੇ ਦੀ ਗੋਲਕ ਵਿੱਚੋਂ 50 ਹਜ਼ਾਰ ਚੋਰੀ

Spread the love

ਬਨੂੜ-ਥਾਣਾ ਬਨੂੜ ਅਧੀਨ ਪੈਂਦੇ ਪਿੰਡ ਦੇਵੀਨਗਰ (ਅਬਰਾਵਾਂ) ਦੇ ਗੁਰਦੁਆਰੇ ਵਿੱਚ ਬੀਤੀ ਰਾਤ ਚੋਰ ਨੇ ਗੋਲਕ ਵਿੱਚੋਂ ਕਰੀਬ 50 ਹਜ਼ਾਰ ਦੀ ਨਗਦੀ ਚੋਰੀ ਕਰ ਲਈ। ਚਿਹਰੇ ਨੂੰ ਢੱਕ ਕੇ ਚੋਰੀ ਕਰਨ ਵਾਲੇ ਮੁਲਜ਼ਮ ਦੀਆਂ ਤਸਵੀਰਾਂ ਗੁਰਦੁਆਰੇ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ।
ਗੁਰਦੁਆਰੇ ਦੇ ਪ੍ਰਧਾਨ ਭਗਵੰਤ ਸਿੰਘ ਤੇ ਸਾਬਕਾ ਸਰਪੰਚ ਜਤਿੰਦਰ ਸਿੰਘ ਰੋਮੀ ਨੇ ਦੱਸਿਆ ਕਿ ਕੈਮਰੇ ਵਿੱਚ ਹੋਈ ਰਿਕਾਰਡਿੰਗ ਅਨੁਸਾਰ ਚੋਰ ਸਾਈਕਲ ਉੱਤੇ ਤੜਕੇ 2.40 ’ਤੇ ਗੁਰਦੁਆਰੇ ਆਇਆ। ਉਸ ਨੇ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰੋਂ ਕੁੰਡੀ ਲਗਾਕੇ ਘਟਨਾ ਨੂੰ ਅੰਜ਼ਾਮ ਦਿੱਤਾ। ਚੋਰ ਨੇ ਗੁਰਦੁਆਰੇ ਅੰਦਰ ਪਏ ਕੁੱਝ ਸ਼ਸਤਰਾਂ ਤੇ ਆਪਣੇ ਨਾਲ ਲਿਆਂਦੇ ਔਜ਼ਾਰਾਂ ਨਾਲ ਗੋਲਕ ਨੂੰ ਤੋੜ ਕੇ ਨਗਦੀ ਚੋਰੀ ਕੀਤੀ। ਪ੍ਰਬੰਧਕਾਂ ਅਨੁਸਾਰ ਚੋਰ ਨੇ ਗੋਲਕ ਤੋੜਨ ਸਮੇਂ ਜੁੱਤੀਆਂ ਪਾਈਆਂ ਹੋਈਆਂ ਸਨ। ਪਿੰਡ ਵਾਸੀ ਹਰ ਸੰਗਰਾਂਦ ਨੂੰ ਮਹੀਨੇ ਮਗਰੋਂ ਗੋਲਕ ਖੋਲ੍ਹਦੇ ਹਨ ਤੇ ਇਸ ਵਿੱਚ ਪੰਜਾਹ ਹਜ਼ਾਰ ਦੇ ਕਰੀਬ ਚੜ੍ਹਾਵਾ ਹੁੰਦਾ ਸੀ।
ਘਟਨਾ ਵੇਲੇ ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਮੌਜੂਦ ਸੀ, ਜੋ ਦੂਜੇ ਕਮਰੇ ਵਿੱਚ ਸੁੱਤਾ ਹੋਇਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦਾ ਇੱਕ ਸੇਵਾਦਾਰ ਰੋਜ਼ਾਨਾ ਚਾਰ ਵਜੇ ਗੁਰਦੁਆਰੇ ਵਿੱਚ ਸੇਵਾ ਲਈ ਪੁੱਜ ਜਾਂਦਾ ਹੈ। ਫੁਟੇਜ ਅਨੁਸਾਰ ਚੋਰ ਤੜਕੇ 2.50 ’ਤੇ ਗੁਰਦੁਆਰੇ ਤੋਂ ਬਾਹਰ ਗਿਆ ਤੇ ਸੇਵਾਦਾਰ ਦੇ ਆਉਣ ’ਤੇ ਹੀ ਘਟਨਾ ਦਾ ਪਤਾ ਲੱਗਿਆ।
ਘਟਨਾ ਦੀ ਸੂਚਨਾ ਬਨੂੜ ਪੁਲੀਸ ਨੂੰ ਦੇ ਦਿੱਤੀ ਗਈ ਹੈ। ਇਲਾਕੇ ਦੇ ਲੋਕਾਂ ਨੇ ਪੁਲੀਸ ਤੋਂ ਮੰਗ ਕੀਤੀ ਹੈ ਿਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣ।

Leave a Reply

Your email address will not be published.