ਮੁੱਖ ਖਬਰਾਂ
Home / ਪੰਜਾਬ / ਨਾਜਾਇਜ਼ ਮਾਈਨਿੰਗ ਬਾਰੇ ਰਿਪੋਰਟ ਇਕ ਮਹੀਨੇ ’ਚ : ਸਿੱਧੂ
Punjab Local Bodies and Tourism Minister Navjot Singh Sidhu addressing to media persons at Chandigarh press club on Thursday. Tribune photo Pradeep Tewari

ਨਾਜਾਇਜ਼ ਮਾਈਨਿੰਗ ਬਾਰੇ ਰਿਪੋਰਟ ਇਕ ਮਹੀਨੇ ’ਚ : ਸਿੱਧੂ

Spread the love

ਜਲੰਧਰ-ਪੰਜਾਬ ਵਿੱਚ ਰੇਤ ਮਾਫ਼ੀਆ ਦੇ ਮੁੱਦੇ ’ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇੱਕ ਮਹੀਨੇ ਦੇ ਅੰਦਰ ਸਭ ਦੇ ਪੋਤੜੇ ਫਰੋਲ ਕੇ ਹਟਾਂਗੇ। ਉਨ੍ਹਾਂ ਅੱਜ ਇੱਥੇ ਸਰਕਟ ਹਾਊਸ ਵਿੱਚ ਪੱੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗ਼ੈਰ-ਕਾਨੂੰਨੀ ਮਾਈਨਿੰਗ ਵਿੱਚ ਰਾਜਸੀ ਆਗੂਆਂ, ਅਫ਼ਸਰਾਂ ਅਤੇ ਪੁਲੀਸ ਅਧਿਕਾਰੀਆਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਬਾਰੇ ਬਾਰੀਕੀ ਨਾਲ ਪੜਤਾਲ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਰੇਤ ਮਾਫੀਆਂ ਵਿਰੁੱਧ ਸ਼ਿਕੰਜਾ ਕੱਸਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਤਿੰਨ ਮੰਤਰੀਆਂ ਦੀ ਸਬ ਕਮੇਟੀ ਵਿੱਚ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸ਼ਾਮਿਲ ਹਨ। ਕਮੇਟੀ ਨੇ ਇੱਕ ਮਹੀਨੇ ਅੰਦਰ ਪੰਜਾਬ ਵਿੱਚ ਹੁੰਦੀ ਗ਼ੈਰਕਾਨੂੰਨੀ ਮਾਈਨਿੰਗ ਬਾਰੇ ਰਿਪੋਰਟ ਤਿਆਰ ਕਰ ਕੇ ਮੁੱਖ ਮੰਤਰੀ ਨੂੰ ਦੇਣੀ ਹੈ।
ਇਹ ਪੁੱਛੇ ਜਾਣ ’ਤੇ ਕਿ ਇਸ ਗੋਰਖਧੰਦੇ ਵਿੱਚ ਕਈ ਕਾਂਗਰਸੀ ਵਿਧਾਇਕਾਂ ਦਾ ਵੀ ਨਾਂਅ ਆ ਰਿਹਾ ਹੈ ਤਾਂ ਸ੍ਰੀ ਸਿੱਧੂ ਨੇ ਕਿਹਾ ਕਿ ਗ਼ਲਤ ਭਾਵੇਂ ਕੋਈ ਵੀ ਹੋਵੇ, ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅੱਗ ਤੋਂ ਬਗੈਰ ਧੂੰਆਂ ਨਹੀਂ ਉਠਦਾ ਹੁੰਦਾ। ਪੰਜਾਬ ਵਿੱਚ ਰੇਤ ਦੀ ਹੋ ਰਹੀ ਅੰਨ੍ਹੀ ਲੁੱਟ ਬਾਰੇ ਉਹ ਇੱਕ ਮਹੀਨੇ ਅੰਦਰ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਰੱਖ ਦੇਣਗੇ। ਯਾਦ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱੱਲੋਂ 6 ਮਾਰਚ ਨੂੰ ਕਰਤਾਰਪੁਰ ਆਉਂਦਿਆਂ ਹੈਲੀਕਾਪਟਰ ਰਾਹੀਂ ਜਿਹੜੀ ਗ਼ੈਰ-ਕਾਨੂੰਨੀ ਮਾਈਨਿੰਗ ਹੁੰਦੀ ਦੇਖੀ ਸੀ ਉਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਟਵਿਟਰ ਅਕਾਉੂਂਟ ’ਤੇ ਸਾਂਝੀਆਂ ਕੀਤੀਆਂ ਸਨ। ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਸੀ ਕਿ ਨਾਜਾਇਜ਼ ਮਾਈਨਿੰਗ ਵਿੱਚ ਸੱਤਾਧਾਰੀ ਵਿਧਾਇਕਾਂ ਅਤੇ ਇੱਕ ਮੰਤਰੀ ਦਾ ਸਿੱਧਾ ਹੱਥ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਠੇਕੇਦਾਰਾਂ ਦੀ ਮਸ਼ੀਨਰੀ ਜ਼ਬਤ ਕੀਤੀ ਗਈ ਹੈ, ਉਨ੍ਹਾਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਰੇਤਾ ਦੀਆਂ ਖੱਡਾਂ ਦੇ ਮਾਲਕਾਂ ਕੋਲੋਂ ਵੀ ਪੁੱਛਗਿਛ ਹੋਵਗੀ।
ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਪ੍ਰਾਪਰਟੀ ਟੈਕਸ ਦੀ ਚੋਰੀ ਧੜੱਲੇ ਨਾਲ ਹੋ ਰਹੀ ਸੀ। ਲੁਧਿਆਣਾ ਵਰਗੇ ਸ਼ਹਿਰ ਵਿੱਚੋਂ ਸਿਰਫ਼ 90 ਹਜ਼ਾਰ ਘਰਾਂ ਤੋਂ ਟੈਕਸ ਵਸੂਲਿਆ ਜਾ ਰਿਹਾ ਸੀ ਪਰ ਜਦੋਂ ਸੈਟੇਲਾਈਟ ਲਾਇ-ਮੈਪਿੰਗ ਕਰਵਾਈ ਗਈ ਤਾਂ 4 ਲੱਖ ਤੋਂ ਘਰ ਵੱਧ ਨਿਕਲੇ।

Leave a Reply

Your email address will not be published.