ਮੁੱਖ ਖਬਰਾਂ
Home / ਮਨੋਰੰਜਨ / 100 ਕਰੋੜ ਤੋਂ ਪਾਰ ਪੁੱਜੀ ‘ਬਜਰੰਗੀ ਭਾਈਜਾਨ’

100 ਕਰੋੜ ਤੋਂ ਪਾਰ ਪੁੱਜੀ ‘ਬਜਰੰਗੀ ਭਾਈਜਾਨ’

Spread the love

ਮੁੰਬਈ—ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ ‘ਬਜਰੰਗੀ ਭਾਈਜਾਨ’ ਨੂੰ ਚੀਨ ‘ਚ ਰਿਲੀਜ਼ ਹੋਏ 1 ਹਫਤਾ ਬੀਤ ਚੁਕਿਆ ਹੈ। ਫਿਲਮ ਨੂੰ ਚੀਨ ‘ਚ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਫਿਲਮ ਨੇ ਚੀਨ ‘ਚ ਜ਼ਬਰਦਸਤ ਕਮਾਈ ਕਰਦੇ ਹੋਏ ਬਾਕਸ ਆਫਿਸ ‘ਤੇ ਪਹਿਲੇ ਹਫਤੇ ‘ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ $2.26 ਮਿਲੀਅਨ, ਦੂਜੇ ਦਿਨ ਸ਼ਨੀਵਾਰ $3.11 ਮਿਲੀਅਨ, ਤੀਜੇ ਐਤਵਾਰ $3.12 ਮਿਲੀਅਨ, ਚੋਥੇ ਦਿਨ ਸੋਮਵਾਰ $1.75 ਮਿਲੀਅਨ, 5ਵੇਂ ਦਿਨ ਮੰਗਲਵਾਰ $1.83 ਮਿਲੀਅਨ, 6ਵੇਂ ਦਿਨ ਬੁੱਧਵਾਰ $1.92 ਮਿਲੀਅਨ ਅਤੇ 7ਵੇਂ ਦਿਨ ਵੀਰਵਾਰ $4.01 ਮਿਲੀਅਨ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ 7 ਦਿਨਾਂ ‘ਚ $18.05 ਮਿਲੀਅਨ (117.49 ਕਰੋੜ) ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਬਾਰੇ ਜਾਣਕਾਰੀ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਨਿਰਦੇਸ਼ਕ ਕਬੀਰ ਖਾਨ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ‘ਚ ਹਰਸ਼ਾਲੀ ਮਲਹੋਤਰਾ ਅਹਿਮ ਭੂਮਿਕਾ ‘ਚ ਦਿਖਾਈ ਦੇ ਰਹੀ ਹੈ। ਇਹ ਫਿਲਮ ਨੂੰ ਚੀਨ ‘ਚ 8,000 ਸਕ੍ਰੀਨਜ਼ ‘ਤੇ ਰਿਲੀਜ਼ ਕੀਤਾ ਗਿਆ ਹੈ। ਪਹਿਲਾਂ ਸਿਰਫ ਆਮਿਰ ਖਾਨ ਦੀਆਂ ਫਿਲਮਾਂ ਹੀ ਚੀਨ ‘ਚ ਰਿਲੀਜ਼ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੀਆਂ ਫਿਲਮਾਂ ਨੂੰ ਹਰ ਵਾਰ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲਿਆ ਹੈ। ਆਮਿਰ ਖਾਨ ਦੀ ਫਿਲਮ ‘ਸੀਕ੍ਰੇਟ ਸੁਪਰਸਟਾਰ’ ਨੂੰ ਚੀਨ ਦੇ ਬਾਕਸ ਆਫਿਸ ‘ਤੇ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ ‘ਚ ਚੰਗਾ ਬਿਜਨੈੱਸ ਕਰੇਗੀ।

Leave a Reply

Your email address will not be published.