Home / ਭਾਰਤ / ਭਾਰਤੀ ਹਵਾਈ ਸੈਨਾ ਦੇ ਵਿੰਟੇਜ ਬੇੜੇ ’ਚ ਸ਼ਾਮਲ ਹੋਵੇਗਾ ‘ਡਕੋਟਾ’

ਭਾਰਤੀ ਹਵਾਈ ਸੈਨਾ ਦੇ ਵਿੰਟੇਜ ਬੇੜੇ ’ਚ ਸ਼ਾਮਲ ਹੋਵੇਗਾ ‘ਡਕੋਟਾ’

Spread the love

ਨਵੀਂ ਦਿੱਲੀ-1947 ਦੀ ਭਾਰਤ-ਪਾਕਿ ਜੰਗ ’ਚ ਅਹਿਮ ਭੂਮਿਕਾ ਨਿਭਾਉਣ ਵਾਲਾ ਫੌਜੀ ਆਵਾਜਾਈ ਜਹਾਜ਼ ਡਕੋਟਾ ਅਗਲੇ ਮਹੀਨੇ ਭਾਰਤ ਲਈ ਉਡਾਣ ਭਰਨ ਨੂੰ ਤਿਆਰ ਹੈ। ਦੂਜੀ ਵਿਸ਼ਵ ਜੰਗ ਸਮੇਂ ਦੇ ਇਸ ਜਹਾਜ਼ ਦਾ ਨਵੀਨੀਕਰਨ ਕੀਤਾ ਗਿਆ ਹੈ।
ਬਰਤਾਨੀਆ ਵਿੱਚ ਛੇ ਸਾਲ ਲੰਮੀ ਨਵੀਨੀਕਰਨ ਦੀ ਪ੍ਰਕਿਰਿਆ ’ਚੋਂ ਲੰਘਣ ਮਗਰੋਂ ਇਹ ਜਹਾਜ਼ ਉੱਤਰ ਪ੍ਰਦੇਸ਼ ’ਚ ਭਾਰਤੀ ਹਵਾਈ ਸੈਨਾ ਦੇ ਹਿੰਡਨ ਹਵਾਈ ਬੇਸ ’ਚ ਵਿੰਟੇਜ ਬੇੜੇ ’ਚ ਸ਼ਾਮਲ ਹੋਵੇਗਾ। ਇੱਥੇ ਰੱਖੇ ਗਏ ਸਮਾਗਮ ਦੌਰਾਨ ਜਹਾਜ਼ ਰਾਜ ਸਭਾ ਮੈਂਬਰ ਚੰਦਰਸ਼ੇਖਰ ਨੇ ਇਹ ਜਹਾਜ਼ ਭਾਰਤੀ ਹਵਾਈ ਸੈਨਾ ਨੂੰ ਤੋਹਫ਼ੇ ਵਜੋਂ ਦਿੱਤਾ ਹੈ। ਇਸ ਦੇ ਕਾਗਜ਼ ਅੱਜ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਨੂੰ ਸੌਂਪੇ ਗਏ। ਹਵਾਈ ਸੈਨਾ ਦੇ ਮੁਖੀ ਨੇ ਦੱਸਿਆ, ‘ਇਹ ਜਹਾਜ਼ 1930 ’ਚ ਬਣਾਏ ਗਏ ਸਨ। ਇਹ ਜਹਾਜ਼ ਰੌਇਲ ਭਾਰਤੀ ਹਵਾਈ ਸੈਨਾ ਦੇ 12ਵੇਂ ਸਕੁਐਰਡ ’ਚ ਸ਼ਾਮਲ ਸੀ ਤੇ ਮੁੱਖ ਤੌਰ ’ਤੇ ਇਹ ਦਾ ਕਾਰਜ ਖੇਤਰ ਲੱਦਾਖ ਤੇ ਉੱਤਰ-ਪੂਰਬੀ ਖੇਤਰ ਸੀ।’ ਇਸ ਜਹਾਜ਼ ਨੇ 1947 ’ਚ ਕਸ਼ਮੀਰ ਘਾਟੀ ’ਚ ਅਹਿਮ ਭੂਮਿਕਾ ਨਿਭਾਈ ਸੀ।
ਉਨ੍ਹਾਂ ਕਿਹਾ, ‘ਫੌਜੀ ਇਤਿਹਾਸਕਾਰ ਪੁਸ਼ਪਿੰਦਰ ਸਿੰਘ ਅਨੁਸਾਰ ਇਹ ਡਕੋਟਾ ਹੀ ਹੈ ਜਿਸ ਕਾਰਨ ਪੁਣਛ ਅੱਜ ਵੀ ਸਾਡੇ ਨਾਲ ਹੈ।’ ਉਨ੍ਹਾਂ ਦੱਸਿਆ ਕਿ ਡਗਲਸ ਡੀਸੀ3 ਹਵਾਈ ਜਹਾਜ਼ ਪਹਿਲੀ ਭਾਰਤ-ਪਾਕਿ ਜੰਗ ਦੌਰਾਨ 24 ਅਕਤੂਬਰ 1947 ’ਚ ਫੌਜੀ ਦੀ 1 ਸਿੱਖ ਰੈਜੀਮੈਂਟ ਦੇ ਜਵਾਨਾਂ ਤੇ ਨਾਲ ਨਾਲ ਸ਼ਰਨਾਰਥੀਆਂ ਲਈ ਸਮੱਗਰੀ ਵੀ ਲੈ ਕੇ ਗਿਆ ਸੀ।

Leave a Reply

Your email address will not be published.