Home / ਦੇਸ਼ ਵਿਦੇਸ਼ / ਮਿਆਂਮਾਰ ਨੇ ਰੋਹਿੰਗਿਆ ਮੁਸਲਮਾਨਾਂ ਦੀ ਜ਼ਿੰਦਗੀ ਨੂੰ ‘ਮੌਤ ਦੀ ਸਜ਼ਾ’ ਵਾਂਗ ਬਣਾ ਦਿੱਤਾ : ਹੈਲੀ

ਮਿਆਂਮਾਰ ਨੇ ਰੋਹਿੰਗਿਆ ਮੁਸਲਮਾਨਾਂ ਦੀ ਜ਼ਿੰਦਗੀ ਨੂੰ ‘ਮੌਤ ਦੀ ਸਜ਼ਾ’ ਵਾਂਗ ਬਣਾ ਦਿੱਤਾ : ਹੈਲੀ

Spread the love

ਸੰਯੁਕਤ ਰਾਸ਼ਟਰ—ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਮਿਆਂਮਾਰ ਦੀ ਸਰਕਾਰ ‘ਤੇ ਰੋਹਿੰਗਿਆ ਮੁਸਲਮਾਨਾਂ ਦੀ ਜ਼ਿੰਦਗੀ ਨੂੰ ‘ਮੌਤ ਦੀ ਸਜ਼ਾ’ ਵਾਂਗ ਬਣਾ ਦੇਣ ਦਾ ਦੋਸ਼ ਲਾਇਆ ਹੈ। ਨਿੱਕੀ ਹੈਲੀ ਨੇ ਸੁਰੱਖਿਆ ਪਰੀਸ਼ਦ ਵਿਚ ਮੰਗਲਵਾਰ ਨੂੰ ਆਪਣੇ ਭਾਸ਼ਣ ਦੀ ਸ਼ੁਰੂਆਤ ਬੰਗਲਾਦੇਸ਼ ਵਿਚ ਰਹਿ ਰਹੇ ਮਿਆਂਮਾਰ ਦੇ ਇਕ ਸ਼ਰਨਾਰਥੀ ਨੂਰ ਕਾਦਿਰ ਵਲੋਂ ਇਕ ਨਿਊਜ਼ ਏਜੰਸੀ ਨਾਲ ਸਾਂਝੇ ਕੀਤੇ ਗਏ ਅਨੁਭਵ ਤੋਂ ਕੀਤੀ।
ਕਾਦਿਰ ਨੇ ਏਜੰਸੀ ਨੂੰ ਦੱਸਿਆ ਸੀ ਕਿ ਉਹ ਮਿਆਂਮਾਰ ਦੇ ਫੌਜੀਆਂ ਦੇ ਹਮਲੇ ਤੋਂ ਕਿਵੇਂ ਬਚਿਆ ਅਤੇ 6 ਦਿਨ ਬਾਅਦ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਦੋਸਤ ਦੀਆਂ ਲਾਸ਼ਾਂ ਸਮੂਹਕ ਕਬਰਾਂ ਵਿਚ ਦਫਨ ਹਨ।
ਓਧਰ ਨਿੱਕੀ ਹੈਲੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਿਆਂਮਾਰ ਵਿਚ ਲਗਾਤਾਰ ਕਤਲੇਆਮ ਅਤੇ ਸਮੂਹਕ ਕਬਰਾਂ ਦੀ ਗੱਲ ਨੂੰ ਨਕਾਰਦੇ ਹੋਏ ‘ਅੱਤਵਾਦ’ ਨਾਲ ਲੜਨ ਦਾ ਦਾਅਵਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਦਿਰ ਨੇ ਉਸ ਦਿਨ ਜੋ ਦੇਖਿਆ, ਉਸ ਤੋਂ ਸਾਫ ਹੈ ਕਿ ਫੌਜ ਜਾਣਦੀ ਸੀ ਕਿ ਉਹ ਗਲਤ ਕਰ ਰਹੀ ਹੈ ਅਤੇ ਉਹ ਇਹ ਵੀ ਨਹੀਂ ਚਾਹੁੰਦੀ ਸੀ ਕਿ ਦੁਨੀਆ ਇਸ ਗੱਲ ਨੂੰ ਜਾਣੇ।
ਦੱਸਣਯੋਗ ਹੈ ਕਿ ਹਿੰਸਾ ‘ਚ ਵਾਧਾ ਉਦੋਂ ਹੋਇਆ, ਜਦੋਂ ਰੋਹਿੰਗਿਆ ਬਾਗੀਆਂ ਨੇ 25 ਅਗਸਤ ਨੂੰ ਫੌਜ ਦੀਆਂ ਚੌਕੀਆਂ ‘ਤੇ ਹਮਲੇ ਕੀਤੇ ਅਤੇ ਇਸ ਦੇ ਜਵਾਬੀ ਕਾਰਵਾਈ ਵਿਚ ਫੌਜ ਨੇ ਹਿੰਸਕ ਰੂਪ ਧਾਰਿਆ ਅਤੇ ਮਜਬੂਰ ਹੋ ਕੇ ਰੋਹਿੰਗਿਆ ਮੁਸਲਮਾਨਾਂ ਨੂੰ ਬੰਗਲਾਦੇਸ਼ ਵਿਚ ਸ਼ਰਨ ਲੈਣੀ ਪਈ।

Leave a Reply

Your email address will not be published.