Home / ਦੇਸ਼ ਵਿਦੇਸ਼ / ਪਾਕਿ ਵੱਲੋਂ ਚੁੱਪ-ਚੁਪੀਤੇ ਦਹਿਸ਼ਤ ਵਿਰੋਧੀ ਕਾਨੂੰਨ ਵਿੱਚ ਸੋਧ

ਪਾਕਿ ਵੱਲੋਂ ਚੁੱਪ-ਚੁਪੀਤੇ ਦਹਿਸ਼ਤ ਵਿਰੋਧੀ ਕਾਨੂੰਨ ਵਿੱਚ ਸੋਧ

Spread the love

ਕੌਮਾਂਤਰੀ ਪਾਬੰਦੀਆਂ ਤੋਂ ਬਚਣ ਲਈ ਪਾਕਿਸਤਾਨ ਨੇ ਚੁੱਪ-ਚੁਪੀਤੇ ਦਹਿਸ਼ਤਗਰਦੀ ਵਿਰੋਧੀ ਕਾਨੂੰਨਾਂ ’ਚ ਸੋਧ ਕਰ ਦਿੱਤੀ ਹੈ। ਹਾਫ਼ਿਜ਼ ਸਈਦ ਨਾਲ ਜੁੜੀਆਂ ਜਮਾਤ-ਉਦ-ਦਾਵਾ ਅਤੇ ਫਲਾਹ-ਇ-ਇਨਸਾਨੀਅਤ ਫਾਊਂਡੇਸ਼ਨ ਅਤੇ ਸੰਯੁਕਤ ਰਾਸ਼ਟਰ ’ਚ ਨਾਮਜ਼ਦ ਦਹਿਸ਼ਤੀ ਜਥੇਬੰਦੀਆਂ ਇਸ ਐਕਟ ਦੇ ਘੇਰੇ ’ਚ ਆ ਜਾਣਗੀਆਂ। ਪੈਰਿਸ ’ਚ ਵਿੱਤ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦੀ 18 ਤੋਂ 23 ਫਰਵਰੀ ਤਕ ਹੋਣ ਵਾਲੀ ਅਹਿਮ ਬੈਠਕ ਤੋਂ ਪਹਿਲਾਂ ਇਹ ਕਦਮ ਚੁੱਕਿਆ ਗਿਆ ਹੈ। ‘ਡਾਅਨ’ ਮੁਤਾਬਕ ਰਾਸ਼ਟਰਪਤੀ ਮਮਨੂਨ ਹੁਸੈਨ ਵੱਲੋਂ ਲਿਆਂਦੇ ਨਵੇਂ ਆਰਡੀਨੈਂਸ ਦਾ ਵੱਡਾ ਅਸਰ ਅਲ ਅਖ਼ਤਰ ਟਰੱਸਟ ਅਤੇ ਅਲ ਰਾਸ਼ਿਦ ਟਰੱਸਟ ’ਤੇ ਵੀ ਪਏਗਾ। 2008 ਦੇ ਮੁੰਬਈ ਦਹਿਸ਼ਤੀ ਹਮਲੇ ਦਾ ਮੁੱਖ ਸਰਗਨਾ ਸਈਦ, ਜਮਾਤ-ਉਦ-ਦਾਵਾ ਖੈਰਾਤੀ ਸੰਸਥਾ ਦਾ ਮੁਖੀ ਹੈ ਅਤੇ ਮੰਨਿਆ ਜਾਂਦਾ ਹੈ ਕਿ ਲਸ਼ਕਰ-ਏ-ਤੋਇਬਾ ਵੀ ਉਸ ਦਾ ਹੀ ਹਿੱਸਾ ਹੈ। ਅਤਿਵਾਦ ਵਿਰੋਧੀ ਐਕਟ 1997 ’ਚ ਸੋਧ ਵਰਗੇ ਕਦਮ ਨਾਲ ਸੰਯੁਕਤ ਰਾਸ਼ਟਰ ਪਾਬੰਦੀਸ਼ੁਦਾ ਸੂਚੀ ਅਤੇ ਕੌਮੀ ਦਹਿਸ਼ਤੀ ਗੁੱਟਾਂ ਅਤੇ ਦਹਿਸ਼ਤਗਰਦਾਂ ਵਿਚਕਾਰਲਾ ਫਰਕ ਦੂਰ ਹੋ ਜਾਂਦਾ ਹੈ। ਅਖ਼ਬਾਰ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਵੱਲੋਂ ਪਾਕਿਸਤਾਨ ਨੂੰ ਕੌਮਾਂਤਰੀ ਮਨੀ ਲਾਂਡਰਿੰਗ ਅਤੇ ਦਹਿਸ਼ਤੀ ਫੰਡਿੰਗ ਦੀ ਕਾਲੀ ਸੂਚੀ ’ਚ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਾਕਿਸਤਾਨ ਨੂੰ ਐਫਏਟੀਐਫ ਦੀ ਕਾਲੀ ਸੂਚੀ ’ਚ ਫਰਵਰੀ 2012 ਤੋਂ ਤਿੰਨ ਸਾਲਾਂ ਲਈ ਰੱਖਿਆ ਗਿਆ ਸੀ।

Leave a Reply

Your email address will not be published.