Home / ਮੁੱਖ ਖਬਰਾਂ / ਫ਼ੌਜ ‘ਚ ਸ਼ਾਮਿਲ ਹੋਵੇਗੀ ਸ਼ਹੀਦ ਸ਼ਿਸ਼ਿਰ ਮੱਲ ਦੀ ਪਤਨੀ

ਫ਼ੌਜ ‘ਚ ਸ਼ਾਮਿਲ ਹੋਵੇਗੀ ਸ਼ਹੀਦ ਸ਼ਿਸ਼ਿਰ ਮੱਲ ਦੀ ਪਤਨੀ

Spread the love

ਨਵੀਂ ਦਿੱਲੀ-ਦੇਸ਼ ਦੀ ਸੁਰੱਖਿਆ ਲਈ ਆਪਣੀ ਕੁਰਬਾਨੀ ਦੇਣ ਵਾਲੇ ਸ਼ਹੀਦ ਸ਼ਿਸ਼ਿਰ ਮੱਲ ਦੀ ਪਤਨੀ ਦੀ ਫ਼ੌਜ ‘ਚ ਸ਼ਾਮਿਲ ਹੋਵੇਗੀ | ਸ਼ਹੀਦ ਦੀ ਪਤਨੀ ਸੰਗੀਤਾ ਮੱਲ ਦੀ ਚੋਣ ਆਫੀਸਰਜ਼ ਸਿਖਲਾਈ ਅਕੈਡਮੀ ਚੇਨਈ (ਐਸ. ਐਸ. ਸੀ. ਡਬਲਿਊ-21) ਲਈ ਹੋਈ ਹੈ | ਇਹ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਸੰਗੀਤਾ ਆਪਣੇ ਪਰਿਵਾਰ ਦੀ ਪਹਿਲੀ ਮੈਂਬਰ ਹੋਵੇਗੀ ਜੋ ਫ਼ੌਜ ‘ਚ ਲੈਫਟੀਨੈਂਟ ਦੇ ਅਹੁਦੇ ‘ਤੇ ਦੇਸ਼ ਲਈ ਸੇਵਾਵਾਂ ਪ੍ਰਦਾਨ ਕਰੇਗੀ | ਜ਼ਿਕਰਯੋਗ ਹੈ ਕਿ ਦੇਹਰਾਦੂਨ ਦੇ ਸ਼ਿਸ਼ਿਰ ਮੱਲ 2 ਸਤੰਬਰ, 2015 ਨੂੰ ਬਾਰਾਮੂਲਾ ਸੈਕਟਰ ‘ਚ ਆਪ੍ਰੇਸ਼ਨ ਰਕਸ਼ਕ ਦੌਰਾਨ ਸ਼ਹੀਦ ਹੋ ਗਏ ਸੀ | ਰਾਈਫਲ ਮੈਨ ਸ਼ਿਸ਼ਿਰ ਮੱਲ 3/9 ਜੀ. ਆਰ. ‘ਚ ਸੀ ਅਤੇ ਡੇਢ ਸਾਲ ਤੋਂ 32 ਆਰ. ਆਰ. ‘ਚ ਤਾਇਨਾਤ ਸਨ | ਸੰਗੀਤਾ ਮੱਲ ਨੇ ਕਿਹਾ ਕਿ ਜੋ ਕੰਮ ਉਸ ਦੇ ਪਤੀ ਅਧੂਰਾ ਛੱਡ ਗਏ ਸਨ, ਉਸ ਨੂੰ ਹੁਣ ਉਹ ਪੂਰਾ ਕਰੇਗੀ | ਉਨ੍ਹਾਂ ਕਿਹਾ ਕਿ ਓ. ਟੀ. ਏ. ‘ਚ ਸ਼ਾਮਿਲ ਹੋ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ | ਸ਼ਹੀਦ ਸ਼ਿਸ਼ਿਰ ਮੱਲ ਦੀ ਮਾਂ ਰੇਣੁਕਾ ਮੱਲ ਨੇ ਦੱਸਿਆ ਕਿ ਬੇਟੇ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਪੂਰਾ ਪਰਿਵਾਰ ਟੁੱਟ ਗਿਆ ਸੀ ਪਰ ਇਸ ਮੁਸ਼ਕਿਲ ਦੇ ਸਮੇਂ ‘ਚ ਸੰਗੀਤਾ ਨੇ ਹੌਾਸਲਾ ਨਹੀਂ ਛੱਡਿਆ | ਉਸ ਨੇ ਖ਼ੁਦ ਨੂੰ ਤਾਂ ਸੰਭਾਲਿਆ ਹੀ, ਨਾਲ ਹੀ ਉਹ ਪਰਿਵਾਰ ਦਾ ਵੀ ਸਹਾਰਾ ਬਣੀ | ਸੰਗੀਤਾ ਦੇ ਪਿਤਾ ਭਗਵਾਨ ਸਿੰਘ ਨੇਗੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ‘ਤੇ ਮਾਣ ਹੈ | ਉਨ੍ਹਾਂ ਕਿਹਾ ਕਿ ਸੰਗੀਤਾ ਨੇ ਹੌਾਸਲਾ ਨਹੀਂ ਛੱਡਿਆ ਅਤੇ ਮੁਸ਼ਕਿਲ ਹਾਲਾਤ ਨਾਲ ਲੜਦੇ ਹੋਏ ਅੱਜ ਕਾਮਯਾਬੀ ਪ੍ਰਾਪਤ ਕੀਤੀ ਹੈ

Leave a Reply

Your email address will not be published.