Home / ਦੇਸ਼ ਵਿਦੇਸ਼ / ਅਸਮਾ ਜਹਾਂਗੀਰ ਸਪੁਰਦ-ਏ-ਖ਼ਾਕ

ਅਸਮਾ ਜਹਾਂਗੀਰ ਸਪੁਰਦ-ਏ-ਖ਼ਾਕ

Spread the love

ਲਾਹੌਰ-ਪਾਕਿਸਤਾਨ ਦੀ ਮਨੁੱਖੀ ਅਧਿਕਾਰਾਂ ਬਾਰੇ ਕਾਰਕੁੰਨ, ਵਕੀਲ ਅਤੇ ਪਾਕਿਸਤਾਨ ਦੀ ਸ਼ਕਤੀਸ਼ਾਲੀ ਸੈਨਾ ਦੀ ਕੱਟੜ ਆਲੋਚਕ ਅਸਮਾ ਜਹਾਂਗੀਰ ਨੂੰ ਮੰਗਲਵਾਰ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ | ਜਨਾਜੇ ਦੀ ਨਮਾਜ਼ ਲਾਹੌਰ ਦੇ ਗੱਦਾਫ਼ੀ ਸਟੇਡੀਅਮ ‘ਚ ਹੋਈ, ਜਿਸ ‘ਚ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ, ਵਕੀਲਾਂ, ਜੱਜਾਂ, ਸਰਕਾਰੀ ਅਧਿਕਾਰੀਆਂ, ਪ੍ਰਮੁੱਖ ਸ਼ਖ਼ਸੀਅਤਾਂ ਤੇ ਆਮ ਲੋਕਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ | ਔਰਤਾਂ ਵੀ ਵੱਡੀ ਗਿਣਤੀ ‘ਚ ਜਨਾਜੇ ਦੀ ਨਮਾਜ਼ ‘ਚ ਸ਼ਾਮਿਲ ਹੋਈਆਂ | ਜਮਾਤ-ਏ-ਇਸਲਾਮੀ ਦੇ ਸੰਸਥਾਪਕ ਅਤੇ ਪ੍ਰਮੁੱਖ ਇਸਲਾਮਿਕ ਵਿਦਵਾਨ ਅਬੁਲ ਅਲਾ ਮਾਦੂਦੀ ਦੇ ਬੇਟੇ ਫ਼ਾਰੂਕ ਹੈਦਰ ਮਾਦੂਦੀ ਨੇ ਜਨਾਜੇ ਦੀ ਨਮਾਜ਼ ਦੀ ਅਗਵਾਈ ਕੀਤੀ | ਅਸਮਾ ਜਹਾਂਗੀਰ ਨੂੰ ਉਸ ਦੇ ਪਰਿਵਾਰ ਦੇ ਬੇਦੀਆ ਰੋਡ ਸਥਿਤ ਫ਼ਾਰਮ ਹਾਊਸ ‘ਚ ਦਫ਼ਨਾਇਆ ਗਿਆ |

Leave a Reply

Your email address will not be published.