Home / ਭਾਰਤ / ਪਾਕਿ ਨੂੰ ਉਸ ਦੀ ਭਾਸ਼ਾ ‘ਚ ਜਲਦ ਦੇਵਾਂਗੇ ਮੂੰਹ-ਤੋੜ ਜਵਾਬ : ਸੀਤਾਰਮਨ

ਪਾਕਿ ਨੂੰ ਉਸ ਦੀ ਭਾਸ਼ਾ ‘ਚ ਜਲਦ ਦੇਵਾਂਗੇ ਮੂੰਹ-ਤੋੜ ਜਵਾਬ : ਸੀਤਾਰਮਨ

Spread the love

ਨਵੀਂ ਦਿੱਲੀ—ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸੁਜਵਾਂ ਹਮਲੇ ਨੂੰ ਲੈ ਕੇ ਇਕ ਪ੍ਰੈੱਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਇਸ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਦੱਸਿਆ ਅਤੇ ਕਿਹਾ ਕਿ ਭਾਰਤ ਉਨ੍ਹਾਂ ਦੀ ਭਾਸ਼ਾ ‘ਚ ਜਲਦ ਮੂੰਹ-ਤੋੜ ਜਵਾਬ ਦੇਵੇਗਾ। ਉਨ੍ਹਾਂ ਦੱਸਿਆ ਕਿ ਇਸ ਹਮਲੇ ਦੌਰਾਨ ਮਾਰੇ ਗਏ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਸਨ, ਜਿਸ ਦਾ ਮਾਸਟਰਮਾਈਂਡ ਮਸੂਦ ਅਜ਼ਹਰ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਸਾਰੇ ਅੱਤਵਾਦੀ ਫੌਜ ਦੀ ਵਰਦੀ ‘ਚ ਹਮਲਾ ਕਰਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅੱਤਵਾਦੀਆਂ ਦੇ ਲੀਡਰ ਪਾਕਿਸਤਾਨ ‘ਚ ਵਸਦੇ ਹਨ।
ਸੀਤਾਰਮਨ ਨੇ ਕਿਹਾ ਕਿ ਇਸ ਹਮਲੇ ਦੀ ਜਾਂਚ ਐੱਨ. ਆਈ. ਏ. ਕਰੇਗੀ। ਇਸ ਦੌਰਾਨ ਰੱਖਿਆ ਮੰਤਰੀ ਨੇ ਅੱਤਵਾਦੀਆਂ ਨੂੰ ਸਥਾਨਕ ਸਹਾਇਤਾ ਮਿਲਣ ਦਾ ਸ਼ੱਕ ਵੀ ਜਤਾਇਆ ਹੈ। ਦੱਸ ਦਈਏ ਕਿ ਜ਼ੈੱਸ-ਏ-ਮੁਹੰਮਦ ਦੇ ਭਾਰੀ ਹਥਿਆਰਾਂ ਨਾਲ ਲੈੱਸ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਲਾਈਟ ਫੈਕਟਰੀ ਦੇ 36 ਬ੍ਰਿਗੇਡ ਕੈਂਪ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ ਫੌਜ ਨੇ ਜਵਾਬੀ ਕਾਰਵਾਈ ਕਰਦੇ ਹੋਏ 4 ਅੱਤਵਾਦੀ ਨੂੰ ਮੌਤ ਦੇ ਘਾਟ ਚਾੜ ਦਿੱਤਾ ਸੀ।

Leave a Reply

Your email address will not be published.