Home / ਪੰਜਾਬ / ਦੁਨੀਆ ਦੇ ਸਭ ਤੋਂ ਵੱਡੇ ਲੰਗਰ ‘ਤੇ ਪੈ ਰਿਹੈ ਜੀ. ਐੱਸ. ਟੀ. ਦਾ ਵੱਡਾ ਅਸਰ

ਦੁਨੀਆ ਦੇ ਸਭ ਤੋਂ ਵੱਡੇ ਲੰਗਰ ‘ਤੇ ਪੈ ਰਿਹੈ ਜੀ. ਐੱਸ. ਟੀ. ਦਾ ਵੱਡਾ ਅਸਰ

Spread the love

ਚੰਡੀਗੜ੍ਹ-ਦੁਨੀਆ ਦੇ ਸਭ ਤੋਂ ਵੱਡੇ ਲੰਗਰ ‘ਤੇ ਜੀ. ਐੱਸ. ਟੀ. ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਲੱਗਭਗ 1 ਲੱਖ ਸੰਗਤਾਂ ਲੰਗਰ ਛਕਦੀਆਂ ਹਨ। ਇਸ ਦੇ ਇਲਾਵਾ ਸ਼ਨੀਵਾਰ, ਐਤਵਾਰ ਤੇ ਤਿਓਹਾਰਾਂ ਦੇ ਮੌਕੇ 2-3,00,000 ਸ਼ਰਧਾਲੂ ਲੰਗਰ ਛਕਦੇ ਹਨ। ਜੀ. ਐੱਸ. ਟੀ. ਲਾਗੂ ਹੋਣ ਮਗਰੋਂ ਇਸ ਲੰਗਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਨੂੰ 4-5 ਕਰੋੜ ਰੁਪਏ ਦਾ ਵਾਧੂ ਬੋਝ ਸਹਿਣਾ ਪੈ ਰਿਹਾ ਹੈ।
ਸਾਲ ਭਰ ਵਧੇਗਾ ਬੋਝ
ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤਾਂ ਲਈ ਤਿਆਰ ਹੋਣ ਵਾਲੇ ਲੰਗਰ ‘ਚ ਰੋਜ਼ਾਨਾ 800 ਕਿਲੋਗ੍ਰਾਮ ਆਟਾ, 500 ਕਿਲੋਗ੍ਰਾਮ ਚੌਲ, 700 ਕਿਲੋਗ੍ਰਾਮ ਦਾਲ ਅਤੇ 400 ਕਿਲੋਗ੍ਰਾਮ ਘਿਓ ਦੀ ਖਪਤ ਹੁੰਦੀ ਹੈ। ਲੰਗਰ ਤਿਆਰ ਕਰਨ ਲਈ ਵਰਤਣ ਵਾਲਾ ਸਾਮਾਨ ਜਿਵੇਂ ਕਿ ਘਿਓ, ਖੰਡ, ਦਾਲਾਂ ਦਾ ਸਾਲਾਨਾ ਖਰਚਾ 40-50 ਕਰੋੜ ਰੁਪਏ ਆਉਂਦਾ ਹੈ। ਜੀ. ਐੱਸ. ਟੀ. ਲਾਗੂ ਹੋਣ ਮਗਰੋਂ ਘਿਓ ਤੇ ਸਾਰੀ ਸਮੱਗਰੀ ‘ਤੇ ਵੱਖ-ਵੱਖ ਟੈਕਸ ਲੱਗ ਰਿਹਾ ਹੈ। ਜਿਸ ਨਾਲ ਲੰਗਰ ‘ਤੇ ਸਾਲਾਨਾ 10-12 ਕਰੋੜ ਰੁਪਏ ਦਾ ਭਾਰ ਪਵੇਗਾ। ਗੁਰਦੁਆਰਾ ਸਾਹਿਬ ਵਿਖੇ ਪ੍ਰਸਾਦੇ ਮਸ਼ੀਨ ਨਾਲ ਤਿਆਰ ਕਰਵਾਏ ਜਾਂਦੇ ਹਨ। ਇਹ ਮਸ਼ੀਨ ਇਕ ਘੰਟੇ ‘ਚ 25000 ਪ੍ਰਸ਼ਾਦੇ ਬਣਾ ਸਕਦੀ ਹੈ। ਅਜਿਹੇ ‘ਚ ਕਮੇਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਲੰਗਰ ਨੂੰ ਜੀ. ਐੱਸ. ਟੀ. ਦੇ ਘੇਰੇ ਤੋਂ ਬਾਹਰ ਰੱਖਣਾ ਚਾਹੀਦਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਕ ਐੱਨ. ਜੀ. ਓ. ਨੂੰ ਮੁਕਤ ਕੀਤਾ ਹੋਇਆ ਹੈ। ਅਜਿਹੇ ‘ਚ ਗੁਰਦੁਆਰਾ ਸਾਹਿਬਾਨ ਨੂੰ ਵੀ ਛੋਟ ਦਿੱਤੀ ਜਾਵੇ। ਇਹ ਸਿਰਫ ਇਕ ਗੁਰਦੁਆਰਾ ਸਾਹਿਬ ਬਾਰੇ ਪ੍ਰਗਟਾਵਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ (ਡੀ. ਐੱਸ. ਜੀ. ਪੀ. ਸੀ.) ਦੇ ਅਧੀਨ ਕਈ ਵੱਡੇ ਗੁਰਦੁਆਰਾ ਸਾਹਿਬਾਨ ਆਉਂਦੇ ਹਨ, ਜਿਨ੍ਹਾਂ ‘ਚ ਸ੍ਰੀ ਬੰਗਲਾ ਸਾਹਿਬ ਦੇ ਇਲਾਵਾ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਮੋਤੀ ਬਾਗ, ਗੁਰਦੁਆਰਾ ਨਾਨਕ ਪਿਆਓ ਸਭ ਤੋਂ ਵੱਡੇ ਗੁਰਦੁਆਰਾ ਸਾਹਿਬਾਨ ਹਨ ਜਿਥੇ ਸਾਰਾ ਦਿਨ ਲੰਗਰ ਚੱਲਦਾ ਹੈ। ਕਮੇਟੀ ਦਾ ਕਹਿਣਾ ਹੈ ਕਿ ਇਕ ਗੁਰਦੁਆਰਾ ਸਾਹਿਬ ‘ਤੇ ਕਰੋੜਾਂ ਦਾ ਬੋਝ ਪੈ ਰਿਹਾ ਹੈ। ਸਾਰਿਆਂ ਨੂੰ ਮਿਲਾ ਲਵਾਂਗੇ ਤਾਂ ਹਾਲ ਹੋਰ ਵੀ ਬੁਰਾ ਹੈ।
ਕੇਂਦਰ ਸਰਕਾਰ ਲੰਗਰ ਨੂੰ ਜੀ. ਐੱਸ. ਟੀ. ਦੇ ਘੇਰੇ ‘ਚੋਂ ਕੱਢੇ ਬਾਹਰ-ਸਿਰਸਾ
ਅਜਿਹਾ ਹੀ ਹਾਲ ਦਿੱਲੀ ਦੇ ਗੁਰਦੁਆਰਾ ਸਾਹਿਬਾਨ ਦਾ ਵੀ ਹੈ। ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਰੋਜ਼ਾਨਾ 30-40000 ਸੰਗਤਾਂ ਲੰਗਰ ਛਕਦੀਆਂ ਹਨ। ਐਤਵਾਰ 80000 ਤੋਂ 1 ਲੱਖ ਤਕ ਸ਼ਰਧਾਲੂ ਲੰਗਰ ਛੱਕਦੇ ਹਨ। ਇਸ ਸੇਵਾ ਲਈ ਕਮੇਟੀ ਮਹੀਨੇ ‘ਚ ਲੱਗਭਗ 4-5 ਕਰੋੜ ਰੁਪਏ ਦੀ ਲੰਗਰ ਲਈ ਸਮੱਗਰੀ ਖਰੀਦ ਰਹੀ ਹੈ, ਜਿਸ ‘ਚ ਦਾਲ, ਚੌਲ, ਨਮਕ, ਮਸਾਲੇ, ਘਿਓ ਸ਼ਾਮਲ ਹਨ। ਕਮੇਟੀ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਮਗਰੋਂ ਲੱਗਭਗ 1 ਕਰੋੜ ਰੁਪਏ ਦਾ ਬੋਝ ਸਾਡੇ ‘ਤੇ ਵਾਧੂ ਪੈ ਰਿਹਾ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਵੀ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਲੰਗਰ ਨੂੰ ਜੀ. ਐੱਸ. ਟੀ. ਦੇ ਘੇਰੇ ‘ਚ ਨਾ ਲਿਆਵੇ ।

Leave a Reply

Your email address will not be published.