Home / ਭਾਰਤ / ਅਤਿਵਾਦੀਆਂ ਨਾਲ ਨਿਹੱਥਾ ਲੜਿਆ ਸੂਬੇਦਾਰ ਮਦਨ ਨਾਲ
martyr JCO Madan Choudhary

ਅਤਿਵਾਦੀਆਂ ਨਾਲ ਨਿਹੱਥਾ ਲੜਿਆ ਸੂਬੇਦਾਰ ਮਦਨ ਨਾਲ

Spread the love

ਬਕਰਾਹ (ਕਠੂਆ)-ਸੂਬੇਦਾਰ ਮਦਨ ਲਾਲ ਨੇ ਮਾਰੂ ਹਥਿਆਰਾਂ ਨਾਲ ਲੈਸ ਖਤਰਨਾਕ ਅਤਿਵਾਦੀਆਂ ਦਾ ਖਾਲੀ ਹੱਥ ਮੁਕਾਬਲਾ ਕਰਦਿਆਂ ਸੈਂਕੜੇ ਗੋਲੀਆਂ ਆਪਣੇ ਸੀਨੇ ’ਤੇ ਖਾਦੀਆਂ ਤੇ ਆਪਣੀ ਜਾਨ ਦੇ ਕੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਬਚਾ ਲਿਆ।
ਅਤਿਵਾਦੀਆਂ ਨੇ ਜੰਮੂ ਦੇ ਸੁੰਜਵਾਂ ਫੌਜੀ ਕੈਂਪ ਵਿੱਚ ਹਮਲਾ ਕੀਤਾ ਸੀ। ਅਤਿਵਾਦੀਆਂ ਨੇ ਵਧ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਸੂਬੇਦਾਰ ਮਦਨ ਲਾਲ ਚੌਧਰੀ (50) ਦੇ ਕੁਆਰਟਰ ਨੂੰ ਨਿਸ਼ਾਨਾ ਬਣਾਉਂਦਿਆਂ ਏਕੇ 47 ਦੀਆਂ ਗੋਲੀਆਂ ਦੀ ਵਾਛੜ ਕਰ ਦਿੱਤੀ ਪਰ ਸੂਬੇਦਾਰ ਮਦਨ ਲਾਲ ਉਨ੍ਹਾਂ ਦੇ ਅੱਗੇ ਆ ਗਿਆ ਅਤੇ ਅਤਿਵਾਦੀਆਂ ਦੀ ਯੋਜਨਾ ਅਸਫ਼ਲ ਕਰ ਦਿੱਤੀ। ਮਦਨ ਲਾਲ ਦੇ ਪਰਿਵਾਰ ਦੇ ਕੁਝ ਜੀਅ ਰਿਸ਼ਤੇਦਾਰ ਦੇ ਵਿਆਹ ਲਈ ਖਰੀਦਦਾਰੀ ਕਰਨ ਗਏ ਹੋਏ ਸੀ। ਉਸ ਦੇ ਵੱਡੇ ਭਰਾ ਸੁਰਿੰਦਰ ਚੌਧਰੀ ਨੇ ਦੱਸਿਆ ਕਿ ਉਸ ਦੇ ਭਰਾ ਨੇ ਬਹੁਤ ਹਿੰਮਤ ਦਿਖਾਈ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੀ ਜ਼ਿੰਦਗੀ ਬਚਾ ਲਈ। ਉਸ ਨੇ ਬਹੁਤ ਸਿਆਣਪ ਨਾਲ ਕੰਮ ਲਿਆ ਅਤੇ ਅਤਿਵਾਦੀਆਂ ਨੂੰ ਘਰ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ। ਉਸ ਦੇ ਭਰਾ ਨੇ ਪਰਿਵਾਰ ਨੂੰ ਪਿੱਛੋਂ ਬਾਹਰ ਕੱਢ ਦਿੱਤਾ ਅਤੇ ਅਤਿਵਾਦੀਆਂ ਦਾ ਰਾਹ ਰੋਕ ਲਿਆ। ਉਨ੍ਹਾਂ ਦੱਸਿਆ ਕਿ ਮਦਨ ਦੀ 20 ਸਾਲ ਦੀ ਲੜਕੀ ਦੇ ਪੈਰ ਵਿੱਚ ਗੋਲੀ ਜਦੋਂ ਕਿ ਉਸ ਦੀ ਸਾਲੀ ਪਰਮਜੀਤ ਕੌਰ ਨੂੰ ਹਲਕੀ ਸੱਟ ਲੱਗੀ ਹੈ ਪਰ ਸਾਰਿਆਂ ਦਾ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਛੋਟੇ ਭਰਾ ਦੀ ਬਹਾਦਰੀ ’ਤੇ ਮਾਣ ਹੈ ਜਿਸ ਨੇ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਦਾ ਖਾਲੀ ਹੱਥ ਡਟ ਕੇ ਮੁਕਾਬਲਾ ਕੀਤਾ ਅਤੇ ਪਰਿਵਾਰ ਦੇ ਜੀਆਂ ਨੂੰ ਬਚਾਅ ਲਿਆ, ਜੇ ਉਹ ਅਜਿਹਾ ਨਾ ਕਰਦਾ ਤਾਂ ਪੂਰਾ ਪਰਿਵਾਰ ਖਤਮ ਹੋ ਜਾਂਦਾ। ਉਹ ਫੌਜੀ ਪਰਿਵਾਰ ਨਾਲ ਸਬੰਧਤ ਸੀ।

Leave a Reply

Your email address will not be published.