Home / ਭਾਰਤ / ਬਾਲ ਸੁਧਾਰ ਘਰ ‘ਚੋਂ ਭੱਜੇ 9 ਕੈਦੀ, ਪੌੜੀਆਂ ਤੋਂ ਹੋਏ ਫਰਾਰ

ਬਾਲ ਸੁਧਾਰ ਘਰ ‘ਚੋਂ ਭੱਜੇ 9 ਕੈਦੀ, ਪੌੜੀਆਂ ਤੋਂ ਹੋਏ ਫਰਾਰ

Spread the love

ਅੰਬਾਲਾ—ਅੰਬਾਲਾ ਦੇ ਬਾਲ ਸੁਧਾਰ ਘਰ ‘ਚੋਂ 9 ਬੱਚੇ ਫਰਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਬਾਲ ਕੈਦੀ ਪੌੜੀਆਂ ਦੇ ਜ਼ਰੀਏ ਕੈਦ ‘ਚੋਂ ਭੱਜ ਨਿਕਲੇ ਹਨ। ਜਾਣਕਾਰੀ ਮਿਲਣ ਤੋਂ ਬਾਅਦ ਜ਼ਿਲਾ ਪੁਲਸ ਨੇ ਬੰਦੀਖਾਨੇ ਦੀ ਤਲਾਸ਼ੀ ਲਈ। ਸੀਨ ਆਫ਼ ਕਰਾਈਮ ਦੀ ਟੀਮ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਮੀਡੀਆ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਹੈ। ਇਹ ਬਾਲ ਸੁਧਾਰ ਘਰ ਜ਼ਿਲਾ ਪ੍ਰੋਸੈਸਿੰਗ ਅਧਿਕਾਰੀ ਦੇ ਅਧੀਨ ਆਉਂਦਾ ਹੈ। ਇਸ ਤਰ੍ਹਾਂ ਬਾਲ ਸੁਰੱਖਿਆ ਘਰ ‘ਚੋਂ ਬਾਲ ਕੈਦੀਆਂ ਦੇ ਭੱਜ ਨਿਕਲਣ ਤੋਂ ਬਾਅਦ ਸੁਰੱਖਿਆ ਦੇ ਕਿੰਨ੍ਹੇ ਪੁਖਤਾ ਇੰਤਜ਼ਾਮ ਹਨ ਇਸ ਦਾ ਅੰਦਾਜ਼ਾ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ।

Leave a Reply

Your email address will not be published.