Home / ਪੰਜਾਬ / ਜਾਗੋ ਕੱਢਣ ਸਮੇਂ ਚਲਾਈ ਗੋਲੀ ਨਾਲ ਲੜਕੀ ਦੀ ਮੌਤ

ਜਾਗੋ ਕੱਢਣ ਸਮੇਂ ਚਲਾਈ ਗੋਲੀ ਨਾਲ ਲੜਕੀ ਦੀ ਮੌਤ

Spread the love

ਹੁਸ਼ਿਆਰਪੁਰ-ਸਥਾਨਕ ਛੱਤਾ ਬਾਜ਼ਾਰ ਵਿਖੇ ਇਕ ਵਿਆਹ ਸਮਾਗਮ ਵਾਲੇ ਘਰ ‘ਚ ਖ਼ੁਸ਼ੀਆਂ ਉਸ ਸਮੇਂ ਮਾਤਮ ‘ਚ ਬਦਲ ਗਈਆਂ, ਜਦੋਂ ਡੀ.ਜੇ. ਪਾਰਟੀ ‘ਚ ਚਲਾਈ ਗਈ ਗੋਲੀ ਛੱਤ ‘ਤੇ ਖੜ੍ਹੀ ਇਕ 22 ਸਾਲਾ ਨੌਜਵਾਨ ਲੜਕੀ ਨੂੰ ਲੱਗ ਗਈ, ਜਿਸ ਕਾਰਨ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਮੌਕੇ ‘ਤੇ ਪਹੁੰਚੀ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ, ਜਦਕਿ ਦੂਸਰਾ ਫ਼ਰਾਰ ਦੱਸਿਆ ਜਾ ਰਿਹਾ ਹੈ | ਜਾਣਕਾਰੀ ਮੁਤਾਬਿਕ ਸਥਾਨਕ ਛੱਤਾ ਬਾਜ਼ਾਰ ਵਿਖੇ ਸ਼ੀਤਲਾ ਮੰਦਰ ਨਜ਼ਦੀਕ ਰਹਿਣ ਵਾਲੇ ਅਸ਼ੋਕ ਖੋਸਲਾ ਸ਼ੋਕੀ ਦੀ ਲੜਕੀ ਦਾ ਵਿਆਹ 11 ਫਰਵਰੀ ਨੂੰ ਸੀ ਅਤੇ ਬੀਤੀ ਰਾਤ ਡੀ.ਜੇ. ਪਾਰਟੀ ਰੱਖੀ ਗਈ ਸੀ | ਡੀ.ਜੇ. ਪਾਰਟੀ ਦੇ ਸ਼ੁਰੂ ਹੋਣ ‘ਤੇ ਅਸ਼ੋਕ ਖੋਸਲਾ ਅਤੇ ਉਸ ਦੇ ਇਕ ਦੋਸਤ ਨੇ ਰਿਵਾਲਵਰ ਅਤੇ ਦੋਨਾਲੀ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ | ਖ਼ੁਸ਼ੀਆਂ ਉਸ ਸਮੇਂ ਮਾਤਮ ‘ਚ ਬਦਲ ਗਈਆਂ ਜਦੋਂ ਚਲਾਈ ਗਈ ਇਕ ਗੋਲੀ ਗੁਆਂਢ ‘ਚ ਰਹਿਣ ਵਾਲੇ ਚਰਨਜੀਤ ਅਰੋੜਾ ਦੀ 22 ਸਾਲਾ ਲੜਕੀ ਸ਼ਾਕਸ਼ੀ ਅਰੋੜਾ ਨੂੰ ਜਾ ਲੱਗੀ, ਜੋ ਛੱਤ ‘ਤੇ ਖੜ੍ਹੀ ਹੋ ਕੇ ਡੀ.ਜੇ. ਦਾ ਪ੍ਰੋਗਰਾਮ ਦੇਖ ਰਹੀ ਸੀ | ਗੋਲੀ ਲੱਗਣ ਉਪਰੰਤ ਉੱਥੇ ਰੌਲਾ ਪੈ ਗਿਆ ਅਤੇ ਸ਼ਾਕਸ਼ੀ ਅਰੋੜਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪ੍ਰੰਤੂ ਉਦੋਂ ਤੱਕ ਸ਼ਾਕਸ਼ੀ ਅਰੋੜਾ ਦੀ ਮੌਤ ਹੋ ਚੁੱਕੀ ਸੀ | ਘਟਨਾ ਦਾ ਪਤਾ ਲੱਗਦਿਆਂ ਹੀ ਡੀ.ਐੱਸ.ਪੀ. (ਸਿਟੀ) ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਕਥਿਤ ਦੋਸ਼ੀ ਅਸ਼ੋਕ ਸ਼ੋਕੀ ਨੰੂ ਗਿ੍ਫ਼ਤਾਰ ਕਰ ਲਿਆ, ਜਦਕਿ ਉਸ ਦਾ ਦੋਸਤ ਅਜੇ ਫ਼ਰਾਰ ਦੱਸਿਆ ਜਾ ਰਿਹਾ ਹੈ | ਪੁਲਿਸ ਮੁਤਾਬਿਕ ਅਜੇ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਵਿਦਿਆਰਥਣ ਦੇ ਲੱਗਣ ਵਾਲੀ ਗੋਲੀ ਰਿਵਾਲਵਰ ਜਾਂ ਦੋਨਾਲੀ ‘ਚੋਂ ਚਲੀ ਸੀ | ਇੱਥੇ ਜ਼ਿਕਰਯੋਗ ਹੈ ਕਿ ਮਿ੍ਤਕ ਸ਼ਾਕਸ਼ੀ ਅਰੋੜਾ ਜਲੰਧਰ ਕੈਂਟ ਦੇ ਇਕ ਕਾਲਜ ‘ਚ ਐਮ.ਬੀ.ਏ. ਦੀ ਪੜ੍ਹਾਈ ਕਰਦੀ ਸੀ ਅਤੇ 19 ਫਰਵਰੀ ਨੂੰ ਉਸ ਦੀ ਪ੍ਰੀਖਿਆ ਸ਼ੁਰੂ ਹੋਣੀ ਸੀ | ਘਟਨਾ ਸਬੰਧੀ ਥਾਣਾ ਸਿਟੀ ਪੁਲਿਸ ਨੇ ਕਥਿਤ ਦੋਸ਼ੀਆਂ ਿਖ਼ਲਾਫ਼ ਧਾਰਾ 302 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ |

Leave a Reply

Your email address will not be published.