Home / ਭਾਰਤ / ਸੁਰੱਖਿਆ ਬਲਾਂ ’ਤੇ ਹਮਲੇ ਦਾ ਮੁੱਦਾ ਵਿਚਾਰਨ ਦੀ ਲੋੜ : ਸਿਨਹਾ

ਸੁਰੱਖਿਆ ਬਲਾਂ ’ਤੇ ਹਮਲੇ ਦਾ ਮੁੱਦਾ ਵਿਚਾਰਨ ਦੀ ਲੋੜ : ਸਿਨਹਾ

Spread the love

ਨਵੀਂ ਦਿੱਲੀ-ਜੰਮੂ ਵਿੱਚ ਅਤਿਵਾਦੀਆਂ ਵੱਲੋਂ ਫੌਜੀ ਕੈਂਪ ’ਤੇ ਹਮਲਾ ਕਰਨ ਦੇ ਇਕ ਦਿਨ ਬਾਅਦ ਸੀਨੀਅਰ ਭਾਜਪਾ ਆਗੂ ਯਸ਼ਵੰਤ ਸਿਨਹਾ ਨੇ ਕਿਹਾ ਕਿ ਸੁਰੱਖਿਆ ਬਲਾਂ ’ਤੇ ਲਗਾਤਾਰ ਹੋ ਰਹੇ ਹਮਲਿਆਂ ਦੇ ਮਾਮਲੇ ਵਿੱਚ ਨਜ਼ਰਸਾਨੀ ਕਰਨੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਮਲਿਆਂ ਤੋਂ ਬਾਅਦ ਭਾਰਤ ਕਮਜ਼ੋਰ ਜਾਪਦਾ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਦਰਸਾਉਂਦਾ ਹੈ ਕਿ ਅਤਿਵਾਦੀਆਂ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਦੇ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ। ਉਨ੍ਹਾਂ ਭਵਿੱਖ ਵਿੱਚ ਅਜਿਹੇ ਹਮਲੇ ਵਾਪਰਨ ਤੋਂ ਰੋਕਣ ਲਈ ਕੇਂਦਰ ਨੂੰ ਹਰ ਸੰਭਵ ਕਦਮ ਚੁੱਕਣ ਲਈ ਕਿਹਾ। ਉੱਤਰ ਪ੍ਰਦੇਸ਼ ਨੋਇਡਾ ਵਿਚਲੇ ਆਪਣੇ ਘਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ, ‘‘ ਇਸ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿ ਸੁਰੱਖਿਆ ਬਲਾਂ ਦੇ ਕੈਂਪ ’ਤੇ ਅਜਿਹੇ ਹਮਲੇ ਕਿਉਂ ਵਾਪਰਦੇ ਹਨ, ਅਜਿਹਾ ਕਿਤੇ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਕਈ ਮੁਲਕ ਅਤਿਵਾਦ ਦੀ ਮਾਰ ਝੱਲ ਰਹੇ ਹਨ ਪਰ ਉਨ੍ਹਾਂ ਵਿਚੋਂ ਕੋਈ ਇੰਨਾ ਕਮਜ਼ੋਰ ਅਤੇ ਬੇਬਸ ਨਹੀਂ ਜਾਪਿਆ ਜਿੰਨਾ ਅੱਜ ਅਸੀਂ ਨਜ਼ਰ ਆ ਰਹੇ ਹਾਂ। ’’

Leave a Reply

Your email address will not be published.