Home / ਮਨੋਰੰਜਨ / 27 ਸਾਲਾਂ ਬਾਅਦ ਰਿਸ਼ੀ-ਅਮਿਤਾਭ ਦੀ ਜੋੜੀ ਸਕ੍ਰੀਨ ‘ਤੇ ਆਵੇਗੀ ਨਜ਼ਰ

27 ਸਾਲਾਂ ਬਾਅਦ ਰਿਸ਼ੀ-ਅਮਿਤਾਭ ਦੀ ਜੋੜੀ ਸਕ੍ਰੀਨ ‘ਤੇ ਆਵੇਗੀ ਨਜ਼ਰ

Spread the love

ਬਾਲੀਵੁੱਡ ਫਿਲਮਾਂ ਦੇ ਦਿੱਗਜ ਨਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਮਹਾਨਾਇਕ ਅਮਿਤਾਭ ਬੱਚਨ ਤੇ ਰੋਮਾਂਟਿਕ ਹੀਰੋ ਦੇ ਨਾਂ ਨਾਲ ਪਛਾਣੇ ਜਾਣ ਵਾਲੇ ਅਦਾਕਾਰ ਰਿਸ਼ੀ ਕਪੂਰ ਲਗਭਗ 27 ਸਾਲਾਂ ਬਾਅਦ ਇਕ ਵਾਰ ਫਿਰ ਤੋਂ ਮੁੱਖ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਣਗੇ। ਦੋਹਾਂ ਨੇ ਹੀ ਆਖਿਰੀ ਵਾਰ ਸਾਲ 1991 ‘ਚ ਆਈ ਫਿਲਮ ‘ਅਜੂਬਾ’ ‘ਚ ਲੀਡ ਐਕਟਿੰਗ ਕਰਦੇ ਹੋਏ ਸਕ੍ਰੀਨ ਸ਼ੇਅਰ ਕੀਤੀ ਸੀ। ਫਿਲਮ ‘102 ਨਾਟ ਆਊਟ’ ‘ਚ ਦੋਵੇਂ ਇੱਕਠੇ ਵੱਖਰੇ ਅੰਦਾਜ਼ ‘ਚ ਦਿਖਾਈ ਦੇਣ ਵਾਲੇ ਹਨ। ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਰਿਸ਼ੀ ਕਪੂਰ ਤੇ ਬਿੱਗ ਬੀ ‘ਓਲਡੇਜ ਹੋਮ’ ਦੀ ਕਹਾਣੀ ਨੂੰ ਮਸਤੀ ਭਰੇ ਅੰਦਾਜ਼ ਨੂੰ ਲੈ ਕੇ ਆ ਰਹੇ ਹਨ।
ਆਪਣੀ ਹਰ ਫਿਲਮ ‘ਚ ਨਵੇਂ ਲੁੱਕ ਲਈ ਪਛਾਣੇ ਜਾਣ ਵਾਲੇ ਅਮਿਤਾਭ ਬੱਚਨ ਇਸ ਫਿਲਮ ‘ਚ ਵੀ ਕਾਫੀ ਵੱਖਰੇ ਦਿਖਾਈ ਦੇ ਰਹੇ ਹਨ। ਉੱਥੇ ਰਿਸ਼ੀ ਕਪੂਰ ਵੀ ਬੁੱਢੇ ਵਿਅਕਤੀ ਦੇ ਰੋਲ ਕਾਫੀ ਜੱਚ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ‘ਕਪੂਰ ਐਂਡ ਸਨਸ’ ‘ਚ ਬੁੱਢੇ ਵਿਅਕਤੀ ਦਾ ਕਿਰਦਾਰ ਨਿਭਾਇਆ ਸੀ।
ਜ਼ਿਕਰਯੋਗ ਹੈ ਕਿ ‘ਓਹ ਮਾਏ ਗੌਡ’ ਦੇ ਨਿਰਦੇਸ਼ਕ ਉਮੇਸ਼ ਸ਼ੁਕਲਾ ਇਸ ਫਿਲਮ ਨੂੰ ਬਣਾ ਰਹੇ ਹਨ। ਟੀਜ਼ਰ ‘ਚ ਅਮਿਤਾਭ ਤੇ ਰਿਸ਼ੀ ਕਾਫੀ ਮਸਤੀ ਕਰਦੇ ਹੋਏ ਦਿਖ ਰਹੇ ਹਨ। ਫਿਲਮ ‘ਚ ਪਿਤਾ-ਬੇਟੇ ਦੇ ਰਿਸ਼ਤਿਆਂ ਨੂੰ ਦਿਖਾਇਆ ਗਿਆ ਹੈ। ਇਹ ਫਿਲਮ ਇਸੇ ਸਾਲ 4 ਮਈ 2018 ਨੂੰ ਰਿਲੀਜ਼ ਹੋਵੇਗੀ।

Leave a Reply

Your email address will not be published.