Home / ਭਾਰਤ / ਅੰਮ੍ਰਿਤਸਰ ਦੇ ਮਨੀ ਸਮੇਤ ਮਾਲਦੀਵ ‘ਚ ਦੋ ਪੱਤਰਕਾਰ ਗ੍ਰਿਫ਼ਤਾਰ

ਅੰਮ੍ਰਿਤਸਰ ਦੇ ਮਨੀ ਸਮੇਤ ਮਾਲਦੀਵ ‘ਚ ਦੋ ਪੱਤਰਕਾਰ ਗ੍ਰਿਫ਼ਤਾਰ

Spread the love

ਨਵੀਂ ਦਿੱਲੀ-ਮਾਲਦੀਵ ਵਿਚ ਐਮਰਜੈਂਸੀ ਦੇ ਵਿਚ ਇੱਕ ਭਾਰਤੀ ਅਤੇ ਬਰਤਾਨੀਆ ਦੇ ਇਕ ਭਾਰਤੀ ਮੂਲ ਦੇ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਵਿਦੇਸ਼ੀ ਨਿਊਜ਼ ਏਜੰਸੀ ਏਐਫਪੀ ਦੇ ਲਈ ਕੰਮ ਕਰਦੇ ਹਨ। ਰਿਪੋਰਟ ਮੁਤਾਬਕ ਅੰਮ੍ਰਿਤਸਰ ਦੇ ਮਨੀ ਸ਼ਰਮਾ ਅਤੇ ਲੰਡਨ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਪੱਤਰਕਾਰ ਆਤਿਸ਼ ਰਾਵਜੀ ਪਟੇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਮਾਲਦੀਵ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਲਦੀਵ ਦੇ ਸਾਂਸਦ ਅਲੀ ਜਹੀਰ ਨੇ ਕਿਹਾ ਕਿ ਹੁਣ ਇੱਥੇ ਪ੍ਰੈਸ ਦੀ ਆਜ਼ਾਦੀ ਨਹੀਂ ਬਚੀ ਹੈ। ਪਿਛਲੀ ਰਾਤ ਇਕ ਟੀਵੀ ਚੈਨਲ ਨੂੰ ਵੀ ਬੰਦ ਕਰ ਦਿੱਤਾ ਗਿਆ। ਅਸੀਂ ਤੁਰੰਤ ਇਨ੍ਹਾਂ ਦੀ ਰਿਹਾਈ ਅਤੇ ਦੇਸ਼ ਵਿਚ ਲੋਕਤੰਤਰ ਦੀ ਬਹਾਲੀ ਦੀ ਮੰਗ ਕਰਦੇ ਹਾਂ।
ਰਾਜੇਹ ਟੀਵੀ ਨਿਊਜ਼ ਚੈਨਲ ਦਾ ਪ੍ਰਸਾਰਣ ਬੰਦ ਕਰ ਦਿੱਤਾ ਗਿਆ ਹੈ। ਚੈਨਲ ਦੇ ਰਿਪੋਰਟਰਾਂ ਅਤੇ ਮੁਲਾਜ਼ਮਾਂ ਨੂੰ ਮਿਲ ਰਹੀ ਧਮਕੀਆਂ ਦੇ ਕਾਰਨ ਇਹ ਕਦਮ ਚੁੱਕਿਆ ਗਿਆ। ਮਾਲਦੀਵ ਵਿਚ ਅਬਦੁਲਾ ਯਾਮੀਨ ਦੀ ਸਰਕਾਰ ਨੇ ਸੁਪਰੀਮ ਕੋਰਟ ਨਾਲ ਟਕਰਾਅ ਤੋਂ ਬਾਅਦ ਐਮਰਜੈਂਸੀ ਲਗਾ ਦਿੱਤੀ ਹੈ। ਕੋਰਟ ਨੇ ਵਿਰੋਧੀ ਧਿਰ ਦੇ 9 ਨੇਤਾਵਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ ਜਿਸ ਨੂੰ ਮੰਨਣ ਤੋਂ ਯਾਮੀਨ ਦੀ ਸਰਕਾਰ ਨੇ Îਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਦੇ ਚੀਫ਼ ਜਸÎਟਿਸ ਅਬਦੁਲਾ ਸਈਦ ਅਤੇ ਇਕ ਹੋਰ ਜੱਜ ਅਲੀ ਹਮੀਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Leave a Reply

Your email address will not be published.