Home / ਮਨੋਰੰਜਨ / ਪ੍ਰਦੀਪ ਸਰਕਾਰ ਦੀ ਫ਼ਿਲਮ ਵਿਚ ਕਾਜੋਲ

ਪ੍ਰਦੀਪ ਸਰਕਾਰ ਦੀ ਫ਼ਿਲਮ ਵਿਚ ਕਾਜੋਲ

Spread the love

ਆਪਣੀਆਂ ਦੋ ਫ਼ਿਲਮਾਂ ‘ਲਾਗਾ ਚੁਨਰੀ ਮੇਂ ਦਾਗ਼’ ਤੇ ‘ਮਰਦਾਨੀ’ ਵਿਚ ਰਾਣੀ ਮੁਖਰਜੀ ਨੂੰ ਨਿਰਦੇਸ਼ਿਤ ਕਰਨ ਵਾਲੇ ਪ੍ਰਦੀਪ ਸਰਕਾਰ ਹੁਣ ‘ਈਲਾ’ ਵਿਚ ਰਾਣੀ ਦੀ ਚਚੇਰੀ ਭੈਣ ਕਾਜੋਲ ਨੂੰ ਨਿਰਦੇਸ਼ਿਤ ਕਰਨਗੇ। ‘ਦਿਲ ਵਾਲੇ’ ਤੋਂ ਬਾਅਦ ਕਾਜੋਲ ਹੁਣ ਇਸ ਫ਼ਿਲਮ ਰਾਹੀਂ ਵੱਡੇ ਪਰਦੇ ‘ਤੇ ਚਮਕੇਗੀ। ‘ਈਲਾ’ ਦਾ ਨਿਰਮਾਣ ਅਜੈ ਦੇਵਗਨ ਵਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਮਾਂ-ਬੇਟੇ ਦੀ ਕਹਾਣੀ ਹਲਕੇ-ਫੁਲਕੇ ਅੰਦਾਜ਼ ਵਿਚ ਪੇਸ਼ ਕੀਤੀ ਜਾਵੇਗੀ। ਇਹ ਫ਼ਿਲਮ ਗੁਜਰਾਤੀ ਨਾਟਕ ‘ਬੇਟਾ ਕਾਗੜੋ’ (ਬੇਟੇ ਕਉਆ) ਤੋਂ ਪ੍ਰੇਰਿਤ ਹੈ ਅਤੇ ਇਸ ਵਿਚ ਗੁਜਰਾਤੀ ਔਰਤ ਦਾ ਕਿਰਦਾਰ ਨਿਭਾਉਣ ਦੇ ਨਾਤੇ ਕਾਜੋਲ ਇਨ੍ਹੀਂ ਦਿਨੀਂ ਗੁਜਰਾਤੀ ਭਾਸ਼ਾ ਵੀ ਸਿੱਖ ਰਹੀ ਹੈ। ਕਾਜੋਲ ਦੇ ਬੇਟੇ ਦੀ ਭੂਮਿਕਾ ਰਿੱਧੀ ਸੇਨ ਦੇ ਹਿੱਸੇ ਆਈ ਹੈ। ਉਹ ‘ਇੰਦੂ ਸਰਕਾਰ’ ਤੇ ‘ਕਹਾਨੀ-2’ ਵਿਚ ਆਪਣਾ ਜਲਵਾ ਦਿਖਾ ਚੁੱਕੀ ਹਨ।

Leave a Reply

Your email address will not be published.