Home / ਮਨੋਰੰਜਨ / ਘਰ ਦੇ ਬਜਟ ‘ਤੇ ਕਿਤਾਬ ਲਿਖ ਰਹੀ ਹੈ ਇਹ ਅਦਾਕਾਰਾ

ਘਰ ਦੇ ਬਜਟ ‘ਤੇ ਕਿਤਾਬ ਲਿਖ ਰਹੀ ਹੈ ਇਹ ਅਦਾਕਾਰਾ

Spread the love

‘ਸਲਾਮੇ ਇਸ਼ਕ’, ‘ਗੋਲਮਾਲ ਰਿਟਰਨਸ’ ਅਤੇ ‘ਅੱਲ੍ਹਾ ਕੇ ਬੰਦੇ’ ਵਰਗੀਆਂ ਫਿਲਮਾਂ ਵਿਚ ਨਜ਼ਰ ਆ ਚੁੱਕੀ ਅਦਾਕਾਰਾ ਅੰਜਨਾ ਸੁਖਾਨੀ ਅੱਜਕਲ ਘਰ ਦੇ ਬਜਟ ਨੂੰ ਚਲਾਉਣ ਦੇ ਤਰੀਕਿਆਂ ਬਾਰੇ ਕਿਤਾਬ ਲਿਖ ਰਹੀ ਹੈ। ਅੰਜਨਾ ਨੇ ਕਿਹਾ ਕਿ ਇਸ ਦਾ ਨਾਂ ‘ਹਿਸਾਬ ਕਿਤਾਬ’ ਹੈ ਅਤੇ ਇਹ ਮੇਰੇ ਖੁਦ ਦੇ ਤਜਰਬਿਆਂ ‘ਤੇ ਆਧਾਰਿਤ ਹੈ। ਉਸ ਨੇ ਕਿਹਾ ਕਿ ਮੈਨੂੰ ਹਮੇਸ਼ਾ ਇਹ ਮਹਿਸੂਸ ਹੋਇਆ ਹੈ ਕਿ ਘਰ ਦਾ ਬਜਟ ਬਣਾਉਣ ਵਿਚ ਔਰਤਾਂ ਨੂੰ ਜਿੰਨਾ ਸਿਹਰਾ ਦਿੱਤਾ ਜਾਂਦਾ ਹੈ, ਉਹ ਉਸ ਤੋਂ ਵੀ ਜ਼ਿਆਦਾ ਕੁਸ਼ਲ ਹਨ। ਤਜਰਬਿਆਂ ਤੋਂ ਪਤਾ ਲੱਗਾ ਹੈ ਕਿ ਮਰਦ ਜ਼ਿਆਦਾ ਖਰਚ ਕਰਦੇ ਹਨ, ਜਦਕਿ ਔਰਤਾਂ ਰਸੋਈ ਘਰ ਅਤੇ ਘਰ ਦੇ ਖਰਚਿਆਂ ਵਿਚ ਲੱਗਣ ਵਾਲੇ ਇਕ-ਇਕ ਪੈਸੇ ਦਾ ਹਿਸਾਬ ਰੱਖਦੀਆਂ ਹਨ।
ਇਹ ਕਿਤਾਬ ਔਰਤਾਂ ਨੂੰ ਘਰੇਲੂ ਬਜਟ ਦੀ ਗਤੀਸ਼ੀਲਤਾ ਦੀ ਜਾਣਕਾਰੀ ਦੇਵੇਗੀ। ਉਸ ਨੇ ਕਿਹਾ ਕਿ ਇਹ ਕੋਈ ਉਪਦੇਸ਼ ਦੇਣ ਵਾਲੀ ਕਿਤਾਬ ਨਹੀਂ ਹੈ। ਇਹ ਇਕ ਅਜਿਹੀ ਕਿਤਾਬ ਹੈ, ਜੋ ਗ੍ਰਹਿਣੀਆਂ ਅਤੇ ਕੰਮਕਾਜੀ ਔਰਤਾਂ ਨੂੰ ਕਟੌਤੀ ਕੀਤੇ ਬਿਨਾਂ ਸੀਮਤ ਸੋਮਿਆਂ ਨਾਲ ਆਪਣੇ ਘਰ ਚਲਾਉਣ ਦੇ ਤਰੀਕਿਆਂ ਨੂੰ ਦੱਸਦੀ ਹੈ।

Leave a Reply

Your email address will not be published.