ਮੁੱਖ ਖਬਰਾਂ
Home / ਪੰਜਾਬ / ਗੋਸਾਈਂ ਕਤਲ : ਤਿੰਨ ਮੁਲਜ਼ਮ ਜੇਲ੍ਹ ਭੇਜੇ
NIA team produce accused ( face covered) of RSS leader Ravinder Gosain of Murder case, at Court in Mohali on Wednesday. Tribune Photo Vicky

ਗੋਸਾਈਂ ਕਤਲ : ਤਿੰਨ ਮੁਲਜ਼ਮ ਜੇਲ੍ਹ ਭੇਜੇ

Spread the love

ਐਸ.ਏ.ਐਸ. ਨਗਰ-ਲੁਧਿਆਣਾ ’ਚ ਆਰਐਸਐਸ ਆਗੂ ਰਵਿੰਦਰ ਗੋਸਾਈਂ ਦੇ ਕਤਲ ’ਚ ਐਨਆਈਏ ਵੱਲੋਂ ਗ੍ਰਿਫ਼ਤਾਰ ਕੀਤੇ ਚਾਰ ਮੁਲਜ਼ਮਾਂ ਧਰਮਿੰਦਰ ਉਰਫ਼ ਗੁਗਨੀ, ਹਰਦੀਪ ਸਿੰਘ ਉਰਫ਼ ਸ਼ੇਰਾ ਵਾਸੀ ਪਿੰਡ ਮਾਜਰੀ ਕਿਸ਼ਨੇਵਾਲੀ (ਫਤਹਿਗੜ੍ਹ ਸਾਹਿਬ), ਰਮਨਦੀਪ ਸਿੰਘ ਕੈਨੇਡੀਅਨ ਵਾਸੀ ਚੂਹੜਵਾਲ (ਲੁਧਿਆਣਾ) ਅਤੇ ਪਹਾੜ ਸਿੰਘ ਵਾਸੀ ਮੇਰਠ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਅਦਾਲਤ ਨੇ ਹਰਦੀਪ ਸਿੰਘ, ਰਮਨਦੀਪ ਸਿੰਘ ਅਤੇ ਪਹਾੜ ਸਿੰਘ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਹੈ ਜਦੋਂਕਿ ਧਰਮਿੰਦਰ ਸਿੰਘ ਦੇ ਪੁਲੀਸ ਰਿਮਾਂਡ ’ਚ ਦੋ ਦਿਨ ਦਾ ਵਾਧਾ ਕਰਦਿਆਂ ਉਸ ਨੂੰ ਐਨਆਈਏ ਟੀਮ ਹਵਾਲੇ ਕਰ ਦਿੱਤਾ ਹੈ। ਐਨਆਈਏ ਟੀਮ ਨੇ ਮੁਲਜ਼ਮਾਂ ਦਾ ਰਿਮਾਂਡ ਵਧਾਉਣ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਤੋਂ ਆਰਐਸਐਸ ਨੇਤਾ ਸਮੇਤ ਹੋਰ ਕਤਲਾਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਬਾਰੇ ਪਤਾ ਕਰਨਾ ਹੈ ਅਤੇ ਇਹ ਵੀ ਪਤਾ ਕਰਨਾ ਹੈ ਕਿ ਉਹ ਕਿਸ ਗਰੋਹ ਨਾਲ ਜੁੜੇ ਹੋਏ ਹਨ ਤੇ ਇਸ ਤੋਂ ਪਹਿਲਾਂ ਹੋਰ ਕਿੰਨੀਆਂ ਵਾਰਦਾਤਾਂ ਕੀਤੀਆਂ ਹਨ। ਅਦਾਲਤ ਨੇ ਐਨਆਈਏ ਅਤੇ ਸਰਕਾਰੀ ਵਕੀਲ ਦੀਆਂ ਦਲੀਲਾਂ ਸੁਣਨ ਬਾਅਦ ਤਿੰਨਾਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਅਤੇ ਗੁਗਨੀ ਦੇ ਪੁਲੀਸ ਰਿਮਾਂਡ ਵਿੱਚ 2 ਦਿਨ ਦਾ ਵਾਧਾ ਕਰ ਦਿੱਤਾ।
ਇਸ ਦੌਰਾਨ ਖੰਨਾ ਪੁਲੀਸ ਨੇ ਅੱਜ ਮੁਹਾਲੀ ਅਦਾਲਤ ’ਚ ਅਰਜ਼ੀ ਦਾਇਰ ਕਰਕੇ ਖੰਨਾ ’ਚ ਹੋਏ ਦੁਰਗਾ ਦਾਸ ਦੇ ਕਤਲ ਵਿੱਚ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਦੇ ਟਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਖੰਨਾ ਪੁਲੀਸ ਦੀ ਅਰਜ਼ੀ ਮਨਜ਼ੂਰ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਪੁੱਛ ਪੜਤਾਲ ਲਈ ਖੰਨਾ ਪੁਲੀਸ ਹਵਾਲੇ ਕਰ ਦਿੱਤਾ।

Leave a Reply

Your email address will not be published.