ਮੁੱਖ ਖਬਰਾਂ
Home / ਭਾਰਤ / ਕਮਿਸ਼ਨ ਵੱਲੋਂ ਦਿਆਲ ਸਿੰਘ ਕਾਲਜ ਨੂੰ ਮੁੜ ਨੋਟਿਸ ਭੇਜਣ ਦਾ ਫ਼ੈਸਲਾ

ਕਮਿਸ਼ਨ ਵੱਲੋਂ ਦਿਆਲ ਸਿੰਘ ਕਾਲਜ ਨੂੰ ਮੁੜ ਨੋਟਿਸ ਭੇਜਣ ਦਾ ਫ਼ੈਸਲਾ

Spread the love

ਨਵੀਂ ਦਿੱਲੀ-ਦਿੱਲੀ ਘੱਟ ਗਿਣਤੀ ਕਮਿਸ਼ਨ ਵੱਲੋਂ ਦਿਆਲ ਸਿੰਘ ਕਾਲਜ ਨੂੰ ਮੁੜ ਨੋਟਿਸ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ। ਕਮਿਸ਼ਨ ਦੇ ਸਿੱਖ ਮੈਂਬਰ ਕਰਤਾਰ ਸਿੰਘ ਕੋਛੜ ਨੇ ਦੱਸਿਆ ਕਿ ਕਮਿਸ਼ਨ ਦੀ ਸਿੱਖ ਸਲਾਹਕਾਰ ਕਮੇਟੀ ਨੇ ਮੀਟਿੰਗ ਕਰ ਕੇ ਪਹਿਲਾਂ ਦਿੱਤੇ ਨੋਟਿਸ ਦੇ ਆਏ ਜਵਾਬ ਉਪਰ ਅਸੰਤੁਸ਼ਟੀ ਪ੍ਰਗਟ ਕੀਤੀ ਤੇ ਮੁੜ ਨੋਟਿਸ ਭੇਜਣ ਦੀ ਸਲਾਹ ਦਿੱਤੀ ਹੈ। ਦਿੱਲੀ ਘੱਟ ਗਿਣਤੀ ਕਮਿਸ਼ਨ ਵੱਲੋਂ ਦਿਆਲ ਸਿੰਘ ਕਾਲਜ ਦੇ ਪ੍ਰਿੰਸੀਪਲ ਨੂੂੰ ਭੇਜੇ ਗਏ ਨੋਟਿਸ ਦੇ ਜਵਾਬ ਵਿੱਚ ਪ੍ਰਿੰਸੀਪਲ ਨੇ ਦੱਸਿਆ ਹੈ ਕਿ ਦਿੱਲੀ ਯੂਨੀਵਰਸਿਟੀ ਦੀ ਅਕਾਦਮਿਕ ਬਾਡੀ ਵੱਲੋਂ 21-9-2017 ਨੂੰ ਦਿਆਲ ਸਿੰਘ ਈਵਨਿੰਗ ਕਾਲਜ ਨੂੰ ਪੂਰਾ ਕਾਲਜ ਬਣਾਉਣ ਦਾ ਮਤਾ ਪਾਸ ਕੀਤਾ ਤੇ ਇਸ ਕਾਲਜ ਦੀ ਗਵਰਨਿੰਗ ਕੌਂਸਲ ਨੇ 17-112017 ਨੂੰ ਦਿਆਲ ਸਿੰਘ ਕਾਲਜ ਨੂੰ ‘ਵੰਦੇ ਮਾਤਰਮ ਕਾਲਜ’ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ। ਲੋਧੀ ਰੋਡ ’ਤੇ ਇਸ ਕੈਂਪਸ ਵਿੱਚ ਦੋ ਕਾਲਜ ਚੱਲ ਰਹੇ ਹਨ- ਇੱਕ ਦਿਆਲ ਸਿੰਘ ਕਾਲਜ (ਦਿਨ) ਤੇ ਸ਼ਾਮ ਦਾ ਕਾਲਜ। ਪ੍ਰਿੰਸੀਪਲ ਨੇ ਜਵਾਬ ਦਿੱਤਾ ਕਿ ਕੌਂਸਲ ਨੇ ਉਸੇ ਕੈਂਪਸ ਅੰਦਰ ਨਵਾਂ ਕਾਲਜ ਸ਼ੁਰੂ ਕਰਨ ਲਈ ਇਸ ਦਾ ਨਾਂ ‘ਵੰਦੇ ਮਾਤਰਮ ਕਾਲਜ’ ਰੱਖਣ ਦਾ ਫ਼ੈਸਲਾ ਕੀਤਾ ਹੈ ਜਦਕਿ ਦਿਨ ਵਾਲਾ ਦਿਆਲ ਸਿੰਘ ਕਾਲਜ ਉਸੇ ਤਰ੍ਹਾਂ ਹੀ ਚੱਲਦਾ ਰਹੇਗਾ। ਕਮਿਸ਼ਨ ਨੂੰ ਕਾਲਜ ਦਾ ਨਾਂ ਬਦਲਣ ਕਾਰਨ ਸ਼ਿਕਾਇਤ ਕੀਤੀ ਗਈ ਸੀ। ਮੀਟਿੰਗ ਵਿੱਚ ਸਿੱਖ ਸਲਾਹਕਾਰ ਕਮੇਟੀ ਦੇ ਮੈਂਬਰ ਮੇਧ ਸਿੰਘ, ਪਰਮਜੀਤ ਸਿੰਘ, ਮੰਗ ਸਿੰਘ, ਜਤਿੰਦਰਪਾਲ ਸਿੰਘ, ਪ੍ਰਭਜੀਤ ਸਿੰਘ ਤੇ ਅਵਤਾਰ ਸਿੰਘ ਸ਼ਾਮਲ ਸਨ।

Leave a Reply

Your email address will not be published.