ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਰੂਸੀ ਸੰਸਦ ਨੇ ਅਮਰੀਕੀ ਮੀਡੀਆ ਨੂੰ ਐਲਾਨ ਕੀਤਾ ‘ਵਿਦੇਸ਼ੀ ਏਜੰਟ’

ਰੂਸੀ ਸੰਸਦ ਨੇ ਅਮਰੀਕੀ ਮੀਡੀਆ ਨੂੰ ਐਲਾਨ ਕੀਤਾ ‘ਵਿਦੇਸ਼ੀ ਏਜੰਟ’

Spread the love

ਮਾਸਕੋ-ਰੂਸ ਦੇ ਸਦਨ ਦੀ ਮੰਗਲਵਾਰ ਨੂੰ ਕਾਰਵਾਈ ਤੋਂ ਬਾਅਦ ਰੂਸ ਦੇ ਹੇਠਲੇ ਸਦਨ ਨੇ ਵੀ ਵਿਦੇਸ਼ੀ ਏਜੰਟ ਦੱਸ ਕੇ ਅਮਰੀਕੀ ਮੀਡੀਆ ਨੂੰ ਬੈਨ ਕਰ ਦਿੱਤਾ। ਰੂਸ ਨੇ ਇਹ ਕਦਮ ਅਮਰੀਕੀ ਕਾਂਗਰੇਸ ਦੁਆਰਾ ਰੂਸੀ ਮੀਡੀਆ ‘ਤੇ ਅਜਿਹੀ ਹੀ ਕਾਰਵਾਈ ਕੀਤੇ ਜਾਣ ਤੋ ਬਾਅਦ ਚੁੱਕਿਆ ਹੈ।
ਨਿਆ ਮੰਤਰਾਲੇ ਨੇ ਅਪਣੀ ਵੈਬਸਾਈਟ ‘ਤੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕਾ ਤੋਂ ਵਿੱਤ ਪੋਸ਼ਿਤ ਵਾਇਸ ਆਫ਼ ਅਮਰੀਕਾ ਅਤੇ ਰੇਡੀਓ ਫਰੀ ਯੂਰਪ-ਰੇਡੀਓ ਲਿਬਰਟੀ ਅਤੇ ਉਨ੍ਹਾਂ ਦੇ ਸੱਤ ਹੋਰ ਮੀਡੀਆ ਸੰਗਠਨਾਂ ਦੀ ਪਛਾਣ ਵਿਦੇਸ਼ੀ ਏਜੰਟ ਦੇ ਰੂਪ ਵਿਚ ਕੀਤੀ ਗਈ ਹੈ। ਅਮਰੀਕੀ ਕਾਂਗਰੇਸ ਨੇ ਰੂਸੀ ਵਿੱਤਪੋਸ਼ਿਤ ਚੈਨਲ ਆਰਟੀ ਨੂੰ ਖੁਦ ਨੂੰ ਵਿਦੇਸ਼ੀ ਏਜੰਟ ਐਲਾਨ ਕਰਨ ਦੇ ਲਈ ਦਬਾਅ ਬਣਾਇਆ ਸੀ ਜਿਸ ਦੇ ਜਵਾਬ ਵਿਚ ਰੂਸ ਨੇ ਇਹ ਕਦਮ ਚੁੱਕਿਆ ਹੈ। ਰੂਸੀ Îਨਿਊਜ਼ ਏਜੰਸੀ ਨੇ ਕਿਹਾ ਕਿ ਲੋਕਤੰਤਰਿਕ ਮੁੱਲਾਂ ਦੀ ਰੱਖਿਆ ਵਿਚ, ਰੂਸੀ ਸੰਸਦ ਦੇ ਪ੍ਰਤੀਨਿਧੀਆਂ ਨੇ ਅਮਰੀਕੀ ਕਾਂਗਰੇਸ ਵਿਚ ਕਈ ਮਾਨਤਾ ਪ੍ਰਾਪਤ ਰੂਸੀ ਪੱਤਰਕਾਰਾਂ ਨੂੰ ਬੈਨ ਕੀਤੇ ਜਾਣ ਦੇ ਫ਼ੈਸਲੇ ਦੇ ਸਿਲਸਿਲੇ ਵਿਚ ਬਰਾਬਰ ਉਪਾਅ ਕਰਨ ਦਾ ਅਧਿਕਾਰ ਸੁਰੱÎਖਿਅਤ ਰੱਖਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰੂਸੀ ਸਦਨ ਨੇ ਵਿਦੇਸ਼ੀ ਏਜੰਟ ਠਹਿਰਾ ਕੇ ਅਮਰੀਕੀ ਮੀਡੀਆ ਨੂੰ ਬੈਨ ਕਰ ਦਿੱਤਾ ਸੀ। ਦੱਸ ਦੇਈਏ ਕਿ ਪਿਛਲੇ ਹੀ ਮਹੀਨੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਵਿਦੇਸ਼ੀ ਮੀਡੀਆ ਦੇ ਇਸ ਵਿਵਾਦਮਈ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਸੀ।

Leave a Reply

Your email address will not be published.