ਮੁੱਖ ਖਬਰਾਂ
Home / ਮੁੱਖ ਖਬਰਾਂ / ਮੋਦੀ ਸਰਕਾਰ ਨੇ ਫੌਜੀਆਂ ਨੂੰ ਦਿੱਤਾ ਵੱਡਾ ਤੋਹਫਾ

ਮੋਦੀ ਸਰਕਾਰ ਨੇ ਫੌਜੀਆਂ ਨੂੰ ਦਿੱਤਾ ਵੱਡਾ ਤੋਹਫਾ

Spread the love

ਮੋਦੀ ਸਰਕਾਰ ਨੇ ਫੌਜੀਆਂ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ। ਰੱਖਿਆ ਮੰਤਰਾਲੇ ਨੇ ਬਹਾਦਰੀ ਐਵਾਰਡ ਜੇਤੂਆਂ ਲਈ ਮਾਨਿਟਰੀ ਅਲਾਊਂਸ ਨੂੰ ਦੁੱਗਣਾ ਕਰ ਦਿੱਤਾ ਹੈ। 4 ਦਸੰਬਰ ਨੂੰ ਜਾਰੀ ਨੋਟਿਸ ਮੁਤਾਬਕ ਪਰਮਵੀਰ ਚੱਕਰ ਜੇਤੂ ਨੂੰ ਪ੍ਰਤੀ ਮਹੀਨੇ 20,000 ਰੁਪਏ ਮਿਲਣਗੇ, ਜੋ ਹੁਣ ਤਕ 10,000 ਰੁਪਏ ਸੀ। ਅਸ਼ੋਕ ਚੱਕਰ ਹਾਸਲ ਕਰਨ ਵਾਲੇ ਨੂੰ ਪ੍ਰਤੀ ਮਹੀਨੇ 12,000 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ, ਜੋ ਕਿ ਹੁਣ ਤਕ 6,000 ਰੁਪਏ ਸੀ।
ਹਰ ਮਹੀਨੇ ਦਿੱਤੀ ਜਾਵੇਗੀ ਇਹ ਰਾਸ਼ੀ
ਇਸ ਤੋਂ ਇਲਾਵਾ ਵੀਰ ਚੱਕਰ ਹਾਸਲ ਕਰਨ ਵਾਲੇ ਜਵਾਨਾਂ ਨੂੰ 7 ਹਜ਼ਾਰ ਰੁਪਏ ਮਿਲਣਗੇ ਉਥੇ ਹੀ ਸ਼ੋਰਿਆ ਚੱਕਰ ਹਾਸਲ ਕਰਨ ਵਾਲੇ ਨੂੰ 6 ਹਜ਼ਾਰ ਰੁਪਏ ਹਰ ਮਹੀਨੇ ਦਿੱਤੇ ਜਾਣਗੇ। ਸੈਨਾ ਮੈਡਲ, ਨਵਸੈਨਾ ਮੈਡਲ ਅਤੇ ਹਵਾਈ ਸੈਨਾ ਮੈਡਲ ਜਿੱਤਣ ਵਾਲੇ ਜਵਾਨਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨੇ ਦਿੱਤੇ ਜਾਣਗੇ। ਐਵਾਰਡ ਜਿੱਤਣ ਵਾਲਾ ਜਵਾਨ ਜੇਕਰ ਜਿਊਂਦਾ ਨਹੀਂ ਹੈ ਤਾਂ ਉਸ ਦੀ ਪਤਨੀ ਨੂੰ ਇਹ ਰਕਮ ਦਿੱਤੀ ਜਾਵੇਗੀ ਅਤੇ ਜੇਕਰ ਜਵਾਨ ਦੀ ਵਿਆਹ ਨਹੀਂ ਹੋਇਆ ਅਤੇ ਉਹ ਸ਼ਹੀਦ ਹੋ ਗਿਆ ਹੈ ਤਾਂ ਉਸ ਦੇ ਮਾਤਾ-ਪਿਤਾ ਨੂੰ ਇਹ ਰਾਸ਼ੀ ਦਿੱਤੀ ਜਾਵੇਗੀ।

Leave a Reply

Your email address will not be published.