ਮੁੱਖ ਖਬਰਾਂ
Home / ਮੁੱਖ ਖਬਰਾਂ / ਭਾਰਤ ਨੇ ਲਗਾਤਾਰ ਨੌਵੀ ਟੈਸਟ ਲੜੀ ਜਿੱਤੀ, ਆਸਟ੍ਰੇਲੀਆ ਦੀ ਕੀਤੀ ਬਰਾਬਰੀ
The Indian cricket team pose with the trophy after winning the third Test cricket match series against Sri Lanka by 1-0 at the Feroz Shah Kotla Stadium in New Delhi on December 6, 2017. / AFP PHOTO / SAJJAD HUSSAIN / ----IMAGE RESTRICTED TO EDITORIAL USE - STRICTLY NO COMMERCIAL USE----- / GETTYOUT

ਭਾਰਤ ਨੇ ਲਗਾਤਾਰ ਨੌਵੀ ਟੈਸਟ ਲੜੀ ਜਿੱਤੀ, ਆਸਟ੍ਰੇਲੀਆ ਦੀ ਕੀਤੀ ਬਰਾਬਰੀ

Spread the love

ਨਵੀਂ ਦਿੱਲੀ-ਭਾਰਤ ਤੇ ਸ੍ਰੀਲੰਕਾ ਦਾ ਤੀਸਰਾ ਤੇ ਆਖ਼ਰੀ ਟੈਸਟ ਮੈਚ ਡਰਾਅ ਰਿਹਾ ਪਰ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਨੂੰ 1-0 ਨਾਲ ਜਿੱਤਣ ਦੇ ਨਾਲ ਹੀ ਲਗਾਤਾਰ 9 ਟੈਸਟ ਲੜੀਆਂ ਜਿੱਤਣ ਦੇ ਆਸਟ੍ਰੇਲੀਆ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ | ਧਨੰਜੈ ਡਿ ਸਿਲਵਾ ਤੇ ਪਹਿਲਾ ਮੈਚ ਖੇਡ ਰਹੇ ਰੋਸ਼ਨ ਸਿਲਵਾ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਸ੍ਰੀਲੰਕਾ ਭਾਰਤ ਿਖ਼ਲਾਫ਼ ਮੈਚ ਡਰਾਅ ਕਰਵਾਉਣ ‘ਚ ਕਾਮਯਾਬ ਰਿਹਾ | ਇਸ ਲੜੀ ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ‘ਮੈਨ ਆਫ਼ ਦਾ ਮੈਚ’ ਤੇ ‘ਮੈਨ ਆਫ਼ ਦਾ ਸੀਰੀਜ਼’ ਐਲਾਨਿਆ ਗਿਆ | ਸੱਟ ਲੱਗਣ ਕਾਰਨ ਧਨੰਜੈ ਡਿ ਸਿਲਵਾ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਪਰ ਇਸ ਤੋਂ ਪਹਿਲਾਂ ਉਸ ਨੇ 219 ਗੇਂਦਾਂ ‘ਤੇ 15 ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 119 ਦੌੜਾਂ ਦੀ ਪਾਰੀ ਖੇਡੀ | ਉਸ ਨੇ ਕਪਤਾਨ ਦਿਨੇਸ਼ ਚਾਂਡੀਮਲ (36) ਨਾਲ 5ਵੀਂ ਵਿਕਟ ਲਈ 112 ਦੌੜਾਂ ਦੀ ਸਾਂਝੇਦਾਰੀ ਕੀਤੀ | ਇਸ ਤੋਂ ਬਾਅਦ ਰੋਸ਼ਨ ਸਿਲਵਾ ਨੇ 154 ਗੇਂਦਾਂ ‘ਤੇ 11 ਚੌਕਿਆਂ ਦੀ ਮਦਦ ਨਾਲ 74 ਦੌੜਾਂ (ਅਜੇਤੂ) ਪਾਰੀ ਖੇਡਣ ਤੋਂ ਇਲਾਵਾ ਨਿਰੋਸ਼ਨ ਡਿਕਵੇਲਾ (44) ਨਾਲ 6ਵੀਂ ਵਿਕਟ ਲਈ 99 ਦੌੜਾਂ ਦੀ ਅਜੇ ਸਾਂਝੇਦਾਰੀ ਕਰਕੇ ਸ੍ਰੀਲੰਕਾ ਨੂੰ 5 ਵਿਕਟਾਂ ‘ਤੇ 299 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ ਅਤੇ ਮੈਚ ਡਰਾਅ ਕਰਵਾਇਆ | ਭਾਰਤੀ ਕਪਤਾਨ ਵਿਰਾਟ ਕੋਹਲੀ 7 ਓਵਰ ਰਹਿੰਦਿਆਂ ਹੀ ਮੈਚ ਡਰਾਅ ਲਈ ਸਹਿਮਤ ਹੋ ਗਏ | ਭਾਰਤ ਵਲੋਂ ਰਵਿੰਦਰ ਜਡੇਜਾ ਨੇ ਤਿੰਨ ਵਿਕਟਾਂ ਜਦਕਿ ਰਵੀਚੰਦਰਨ ਅਸ਼ਵਿਨ ਤੇ ਮੁਹੰਮਦ ਸ਼ੰਮੀ ਨੇ 1-1 ਵਿਕਟ ਹਾਸਲ ਕੀਤੀ | ਭਾਰਤ ਨੇ ਆਪਣੀ ਪਹਿਲੀ ਪਾਰੀ 7 ਵਿਕਟਾਂ ਗਵਾ ਕੇ 536 ਦੌੜਾਂ ‘ਤੇ ਐਲਾਨੀ ਤੇ ਸ੍ਰੀਲੰਕਾ ਨੂੰ ਉਸ ਦੀ ਪਹਿਲੀ ਪਾਰੀ ‘ਚ 373 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਸੀ | ਇਸ ਤੋਂ ਬਾਅਦ ਭਾਰਤ ਨੇ ਦੂਸਰੀ ਪਾਰੀ ‘ਚ ਪੰਜ ਵਿਕਟਾਂ ਗਵਾ ਕੇ 246 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ ਤੇ ਸ੍ਰੀਲੰਕਾ ਸਾਹਮਣੇ 410 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ | ਸ੍ਰੀਲੰਕਾਈ ਟੀਮ ਆਖ਼ਰੀ ਦਿਨ 95.5 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 288 ਦੌੜਾਂ ਬਣਾ ਕੇ ਮੈਚ ਡਰਾਅ ਕਰਵਾਉਣ ‘ਚ ਕਾਮਯਾਬ ਰਹੀ | ਭਾਰਤ ਵਲੋਂ ਜਿੱਥੇ ਪਹਿਲੀ ਪਾਰੀ ‘ਚ ਕਪਤਾਨ ਵਿਰਾਟ ਕੋਹਲੀ ਨੇ 243, ਮੁਰਲੀ ਵਿਜੇ ਨੇ 155 ਤੇ ਰੋਹਿਤ ਸ਼ਰਮਾ ਨੇ 65 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ, ਉੱਥੇ ਹੀ ਸ੍ਰੀਲੰਕਾ ਵਲੋਂ ਏਾਜੇਲੋ ਮੈਥਿਊਜ਼ ਨੇ 111 ਤੇ ਕਪਤਾਨ ਦਿਨੇਸ਼ ਚਾਂਡੀਮਲ ਨੇ 164 ਦੌੜਾਂ ਬਣਾਈਆਂ | ਭਾਰਤ ਵਲੋਂ ਦੂਸਰੀ ਪਾਰੀ ‘ਚ ਸ਼ਿਖਰ ਧਵਨ ਦੀਆਂ 67 ਦੌੜਾਂ ਤੋਂ ਇਲਾਵਾ ਕੋਹਲੀ ਤੇ ਰੋਹਿਤ ਨੇ 50-50 ਦੌੜਾਂ ਤੇ ਚੇਤੇਸ਼ਵਰ ਪੁਜਾਰਾ ਨੇ 49 ਦੌੜਾਂ ਬਣਾਈਆਂ |
ਭਾਰਤ ਨੇ ਲਗਾਤਾਰ 9 ਟੈਸਟ ਲੜੀਆਂ ਜਿੱਤੀਆਂ
ਭਾਰਤ ਤੇ ਸ੍ਰੀਲੰਕਾ ਦਾ ਤੀਸਰਾ ਤੇ ਆਖ਼ਰੀ ਟੈਸਟ ਮੈਚ ਡਰਾਅ ਰਿਹਾ ਪਰ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਨੂੰ 1-0 ਨਾਲ ਜਿੱਤਣ ਦੇ ਨਾਲ ਹੀ ਲਗਾਤਾਰ 9 ਟੈਸਟ ਲੜੀਆਂ ਜਿੱਤਣ ਦੇ ਆਸਟ੍ਰੇਲੀਆ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ | ਇਹ ਸਾਰੀਆਂ ਲੜੀਆਂ ਭਾਰਤ ਨੇ ਵਿਰਾਟ ਕੋਹਲੀ ਦੀ ਅਗਵਾਈ ‘ਚ ਜਿੱਤੀਆਂ ਹਨ | ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ 2005 ਤੋਂ 2008 ਤੱਕ ਲਗਾਤਾਰ 9 ਟੈਸਟ ਲੜੀਆਂ ਜਿੱਤ ਕੇ ਵਿਸ਼ਵ ਰਿਕਾਰਡ ਬਣਾਇਆ ਸੀ | ਭਾਰਤ ਦੀ ਟੈਸਟ ਲੜੀ ‘ਚ ਜਿੱਤ ਦਾ ਸਿਲਸਿਲਾ ਸ੍ਰੀਲੰਕਾ ਿਖ਼ਲਾਫ਼ ਹੀ 2015 ‘ਚ ਸ਼ੁਰੂ ਹੋਇਆ ਸੀ, ਜਦੋਂ ਉਸ ਨੇ ਸ੍ਰੀਲੰਕਾ ਨੂੰ ਉਸ ਦੀ ਧਰਤੀ ‘ਤੇ 2-1 ਨਾਲ ਹਰਾਇਆ ਸੀ | ਇਸ ਤੋਂ ਬਾਅਦ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 3-0 ਨਾਲ, ਵੈਸਟ ਇੰਡੀਜ਼ ਨੂੰ 2-0 ਨਾਲ, ਨਿਊਜ਼ਲੈਂਡ ਨੂੰ 3-0 ਨਾਲ, ਇੰਗਲੈਂਡ ਨੂੰ 4-0 ਨਾਲ, ਬੰਗਲਾਦੇਸ਼ ਨੂੰ 1-0 ਨਾਲ, ਆਸਟ੍ਰੇਲੀਆ ਨੂੰ 2-1 ਨਾਲ, ਸ੍ਰੀਲੰਕਾ ਨੂੰ ਪਹਿਲਾਂ ਉਸ ਦੇ ਘਰ ‘ਚ 3-0 ਨਾਲ ਤੇ ਹੁਣ ਭਾਰਤ ‘ਚ 1-0 ਨਾਲ ਹਰਾਇਆ |

Leave a Reply

Your email address will not be published.