ਮੁੱਖ ਖਬਰਾਂ
Home / ਮੁੱਖ ਖਬਰਾਂ / 3 ਪਾਕਿਸਤਾਨੀਆਂ ਸਮੇਤ 8 ਲਸ਼ਕਰ ਕਾਰਕੁਨਾਂ ਨੂੰ ਉਮਰ ਕੈਦ

3 ਪਾਕਿਸਤਾਨੀਆਂ ਸਮੇਤ 8 ਲਸ਼ਕਰ ਕਾਰਕੁਨਾਂ ਨੂੰ ਉਮਰ ਕੈਦ

Spread the love

ਜੈਪੁਰ-ਇਥੋਂ ਦੀ ਇਕ ਸਥਾਨਕ ਅਦਾਲਤ ਨੇ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਈ-ਤਾਇਬਾ ਦੇ 8 ਕਾਰਕੁੰਨ ਜਿਨ੍ਹਾਂ ‘ਚ 3 ਪਾਕਿਸਤਾਨੀ ਨਾਗਰਿਕ ਵੀ ਸ਼ਾਮਿਲ ਹਨ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਲਸ਼ਕਰ-ਈ-ਤਾਇਬਾ ਨਾਲ ਸਬੰਧਿਤ ਇਨ੍ਹਾਂ ਸਭ ਕਾਰਕੁੰਨਾਂ ਨੂੰ ਰਾਜਸਥਾਨ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ) ਨੇ 2010 ਤੇ 2011 ‘ਚ ਗ੍ਰਿਫ਼ਤਾਰ ਕੀਤਾ ਸੀ। ਜੈਪੁਰ ਦੀ ਵਧੀਕ ਜ਼ਿਲ੍ਹਾ ਤੇ ਸ਼ੈਸਨ ਅਦਾਲਤ ਨੇ ਅੱਜ ਇਨ੍ਹਾਂ ਦੋਸ਼ੀਆਂ ਦੀ ਸਜ਼ਾ ਦਾ ਐਲਾਨ ਕੀਤਾ। ਵਿਸ਼ੇਸ਼ ਸਰਕਾਰੀ ਵਕੀਲ ਮਹਾਂਵੀਰ ਜਿੰਦਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਇਨ੍ਹਾਂ ਸਭ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਤੋਂ ਇਲਾਵਾ ਹਰੇਕ ਨੂੰ 3-3 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਉਮਰ ਕੈਦ ਦੀ ਸਜ਼ਾ ਪਾਉਣ ਵਾਲਿਆਂ ‘ਚ ਬਾਬੂ ਉਰਫ ਨਿਸ਼ਾਚੰਦ ਅਲੀ, ਹਾਫਿਜ਼ ਅਬਦੁਲ, ਪਵਨ ਪੁਰੀ, ਅਰੁਨ ਜੈਨ, ਕਾਬਿਲ ਤੇ ਪਾਕਿਸਤਾਨੀ ਨਾਗਰਿਕ ਅਸਗਰ ਅਲੀ, ਸ਼ੱਕਰ ਉੱਲਾ ਤੇ ਸ਼ਾਹਿਦ ਇਕਬਾਲ ਸ਼ਾਮਿਲ ਹਨ।

Leave a Reply

Your email address will not be published.