ਮੁੱਖ ਖਬਰਾਂ
Home / ਭਾਰਤ / ਜਾਤ ਗਣਿਤ ਵਿੱਚ ਉਲਝੀਆਂ ਗੁਜਰਾਤ ਚੋਣਾਂ
Kutch: Congress Vice President Rahul Gandhi addresses an election campaign rally at Anjar in Kutch district of Gujarat on Tuesday. PTI Photo (PTI12_5_2017_000142B)

ਜਾਤ ਗਣਿਤ ਵਿੱਚ ਉਲਝੀਆਂ ਗੁਜਰਾਤ ਚੋਣਾਂ

Spread the love

ਅਹਿਮਦਾਬਾਦ-ਜਾਤ ਆਧਾਰ ’ਤੇ ਵੱਡੀਆਂ ਲਹਿਰਾਂ ਉੱਠਣ ਮਗਰੋਂ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਇਸੇ ਆਧਾਰ ਉਤੇ ਟਿਕਟਾਂ ਵੰਡਣ ਨਾਲ ਇਹ ਮੁੱਦਾ ਇਸ ਵਾਰ ਵੀ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਕੇਂਦਰ ਬਿੰਦੂ ਬਣਿਆ ਰਹੇਗਾ।
ਭਾਜਪਾ ਤੇ ਕਾਂਗਰਸ ਦੋਵਾਂ ਨੇ ਚੋਣਾਂ ਲਈ ਟਿਕਟਾਂ ਦੀ ਵੰਡ ਕਰਦਿਆਂ ਜਾਤ ਗਣਿਤ ਨੂੰ ਧਿਆਨ ਵਿੱਚ ਰੱਖਿਆ। ਭਾਜਪਾ ਨੇ ਇਸ ਵਾਰ 50 ਪਾਟੀਦਾਰ ਮੈਦਾਨ ਵਿੱਚ ਉਤਾਰੇ ਹਨ, ਜਦੋਂ ਕਿ ਕਾਂਗਰਸ ਨੇ ਇਸ ਭਾਈਚਾਰੇ ਦੇ 41 ਮੈਂਬਰਾਂ ’ਤੇ ਦਾਅ ਖੇਡਿਆ ਹੈ। ਸੱਤਾਧਾਰੀ ਪਾਰਟੀ ਨੇ ਹੋਰ ਪਛੜੀਆਂ ਸ਼੍ਰੇਣੀਆਂ ਦੇ 58 ਉਮੀਦਵਾਰਾਂ ਨੂੰ ਟਿਕਟ ਦਿੱਤੀ, ਜਦੋਂ ਕਿ ਮੁੱਖ ਵਿਰੋਧੀ ਧਿਰ ਨੇ ਇਨ੍ਹਾਂ ਸ਼੍ਰੇਣੀਆਂ ਦੇ 62 ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਹੈ। ਕਾਂਗਰਸ ਨੇ 14 ਦਲਿਤਾਂ ਨੂੰ ਕਿਸਮਤ ਅਜ਼ਮਾਉਣ ਦਾ ਮੌਕਾ ਦਿੱਤਾ, ਜਦੋਂ ਕਿ ਭਾਜਪਾ ਨੇ 13 ਦਲਿਤਾਂ ’ਤੇ ਦਾਅ ਖੇਡਿਆ ਹੈ।
ਸਿਆਸੀ ਪੰਡਤਾਂ ਮੁਤਾਬਕ ਇਹ ਵਿਧਾਨ ਸਭਾ ਚੋਣ ਚਾਰ ਤੋਂ ਪੰਜ ਫੀਸਦੀ ਵੱਧ ਵੋਟ ਹਿੱਸਾ ਹਾਸਲ ਕਰਨ ਦੀ ਲੜਾਈ ਹੈ। ਸਿਆਸੀ ਵਿਸ਼ਲੇਸ਼ਕ ਅਛੂਤ ਯਾਗਨਿਕ ਅਨੁਸਾਰ ਸਿਰਫ਼ ਚਾਰ ਤੋਂ ਪੰਜ ਫੀਸਦੀ ਵੋਟਾਂ ਇੱਧਰ-ਉੱਧਰ ਹੋਣਾ ਕਾਂਗਰਸ ਲਈ ਮੈਦਾਨ ਮਾਰਨ ਦਾ ਸਬੱਬ ਬਣੇਗਾ। ਯਾਗਨਿਕ ਨੇ ਕਿਹਾ ਕਿ ‘‘ਜੇ ਤੁਸੀਂ 2002, 2007 ਅਤੇ 2012 ਦਾ ਵੋਟ ਹਿੱਸਾ ਦੇਖੋ ਤਾਂ ਕਾਂਗਰਸ ਨੂੰ ਤਕਰੀਬਨ 40 ਫੀਸਦੀ ਵੋਟਾਂ ਪਈਆਂ, ਜਦੋਂ ਕਿ ਭਾਜਪਾ ਨੂੰ ਹਰ ਵਾਰ 49 ਫੀਸਦੀ ਵੋਟਾਂ ਮਿਲੀਆਂ। ਹੁਣ ਸਿਰਫ਼ ਚਾਰ ਜਾਂ ਪੰਜ ਫੀਸਦੀ ਵੋਟਾਂ ਇੱਧਰ-ਉੱਧਰ ਹੋਣੀਆਂ ਕਾਂਗਰਸ ਲਈ ਖ਼ਾਸ ਤੌਰ ’ਤੇ ਲਾਹੇਵੰਦ ਹੋਣਗੀਆਂ।’’

Leave a Reply

Your email address will not be published.