ਮੁੱਖ ਖਬਰਾਂ
Home / ਮਨੋਰੰਜਨ / 17 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ ਅਨਿਲ ਤੇ ਮਾਧੁਰੀ

17 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ ਅਨਿਲ ਤੇ ਮਾਧੁਰੀ

Spread the love

ਵੱਡੇ ਪਰਦੇ ਦੀਆਂ ਸਭ ਤੋਂ ਹਿੱਟ ਜੋੜੀਆਂ ’ਚੋਂ ਇਕ ਅਦਾਕਾਰ ਮਾਧੁਰੀ ਦੀਕਸ਼ਿਤ ਤੇ ਅਨਿਲ ਕਪੂਰ ਸਤਾਰਾਂ ਸਾਲਾਂ ਦੇ ਵਕਫ਼ੇ ਮਗਰੋਂ ਫ਼ਿਰ ਇਕੱਠਿਆਂ ਕੰਮ ਕਰਨਗੇ। ਦੋਵੇਂ ਫ਼ਿਲਮਸ਼ਾਜ ਇੰਦਰ ਕੁਮਾਰ ਦੀ ਫ਼ਿਲਮ ‘ਟੋਟਲ ਧਮਾਲ’ ਵਿੱਚ ਨਜ਼ਰ ਆਉਣਗੇ। ਪਿਛਲੀ ਵਾਰ ਸਾਲ 2000 ਵਿੱਚ ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ‘ਪੁਕਾਰ’ ਵਿੱਚ ਇਕੱਠਿਆਂ ਨਜ਼ਰ ਆਏ ਮਾਧੁਰੀ ਤੇ ਅਨਿਲ ਨੇ ਕਈ ਹਿੱਟ ਫ਼ਿਲਮਾਂ ਬੌਲੀਵੁੱਡ ਦੀ ਝੋਲੀ ਪਾਈਆਂ ਹਨ। ਇਨ੍ਹਾਂ ਵਿੱਚੋਂ ‘ਬੇਟਾ’, ‘ਪਰਿੰਦਾ’, ‘ਤੇਜ਼ਾਬ’, ‘ਰਾਮ ਲਖਨ’ ਆਦਿ ਸ਼ਾਮਲ ਹਨ।
ਇਥੇ ਸਟਾਰ ਸਕਰੀਨ ਐਵਾਡਰਜ਼ ਤੋਂ ਇਕ ਪਾਸੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਮਾਧੁਰੀ ਨੇ ਕਿਹਾ,‘ਮੈਂ ਸਤਾਰਾਂ ਸਾਲਾਂ ਮਗਰੋਂ ਅਨਿਲ ਜੀ ਨਾਲ ਕੰਮ ਕਰਾਂਗੀ। ਮੈਂ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ। ਇਹ ਇਕ ਕਾਮੇਡੀ ਤੇ ਮਨੋਰੰਜਕ ਫ਼ਿਲਮ ਹੋਵੇਗੀ।’ ‘ਧਮਾਲ’ ਲੜੀ ਦੀ ਇਸ ਤੀਜੀ ਫ਼ਿਲਮ ਵਿੱਚ ਅਦਾਕਾਰ ਅਜੈ ਦੇਵਗਣ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ ਤੇ ਜਾਵੇਦ ਜਾਫ਼ਰੀ ਵੀ ਨਜ਼ਰ ਆਉਣਗੇ। ਬੌਲੀਵੁੱਡ ਵਿੱਚ ਲੰਮਾ ਤਜਰਬਾ ਰੱਖਦੀ ਅਦਾਕਾਰ ਨੇ ਕਿਹਾ ਕਿ ਉਹ ਪ੍ਰਿਅੰਕਾ ਚੋਪੜਾ ਵੱਲੋਂ ਬਣਾਏ ਜਾ ਰਹੇ ਟੈਲੀਵਿਜ਼ਨ ਸ਼ੋਅ, ਜੋ ਕਿ ਉਸ ਦੀ ਜ਼ਿੰਦਗੀ ’ਤੇ ਅਧਾਰਿਤ ਹੈ, ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਨਿਊ ਯਾਰਕ ਅਧਾਰਿਤ ਲੇਖਕ ਸਿਰੀ ਰਾਓ ਨੇ ਇਸ ਕਾਮੇਡੀ ਲੜੀ ਦੀ ਕਹਾਣੀ ਲਿਖੀ ਹੈ। ਇਹ ਲੜੀ ਅਮਰੀਕਾ ਦੇ ਨੀਮ ਸ਼ਹਿਰੀ ਇਲਾਕੇ ਜਾ ਵਸੀ ਬੌਲੀਵੁੱਡ ਸਟਾਰ ਦੀ ਕਹਾਣੀ ਨੂੰ ਬਿਆਨ ਕਰੇਗੀ। ਯਾਦ ਰਹੇ ਕਿ ਮਾਧੁਰੀ ਅਮਰੀਕਾ ਅਧਾਰਿਤ ਡਾਕਟਰ ਸ੍ਰੀਰਾਮ ਨੇਨੇ ਨਾਲ ਵਿਆਹ ਕਰਵਾਉਣ ਮਗਰੋਂ ਡੈਨਵਰ ਜਾ ਵਸੀ ਸੀ, ਜਿਥੇ ਉਹ 12 ਸਾਲ ਰਹੀ। ਅਦਾਕਾਰਾ ਸਾਲ 2011 ਵਿੱਚ ਆਪਣੇ ਪਤੀ ਤੇ ਦੋ ਬੇਟਿਆਂ ਸਮੇਤ ਪਰਤ ਆਈ ਸੀ।

Leave a Reply

Your email address will not be published.