ਮੁੱਖ ਖਬਰਾਂ
Home / ਮਨੋਰੰਜਨ / ਆਮਿਰ-ਸ਼ਾਹਰੁਖ ਨੂੰ ਪਛਾੜ ਕੇ ਸਲਮਾਨ-ਪ੍ਰਿਅੰਕਾ ਬਣੇ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ

ਆਮਿਰ-ਸ਼ਾਹਰੁਖ ਨੂੰ ਪਛਾੜ ਕੇ ਸਲਮਾਨ-ਪ੍ਰਿਅੰਕਾ ਬਣੇ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ

Spread the love

ਹਾਲ ਹੀ ਵਿਚ ਜਾਰੀ ਹੋਈ ਵੈਰਾਇਟੀ ਦੀ ਲਿਸਟ ਵਿਚ ਸੁਪਰਸਟਾਰਸ ਸਲਮਾਨ ਖਾਨ ਅਤੇ ਪ੍ਰਿਅੰਕਾ ਚੋਪੜਾ ਦਾ ਨਾਂ 500 ਪ੍ਰਭਾਵਸ਼ਾਲੀ ਵਿਅਕਤੀਆਂ ਵਿਚ ਸ਼ਾਮਲ ਹੈ। 500 ਦੀ ਸੂਚੀ ਵਿਚ 12 ਨਾਂ ਭਾਰਤੀਆਂ ਦੇ ਵੀ ਹਨ ਜਿਨ੍ਹਾਂ ਵਿਚ ਪ੍ਰਿਅੰਕਾ ਚੋਪੜਾ ਅਤੇ ਸਲਮਾਨ ਖਾਨ ਦਾ ਨਾਂ ਸਭ ਤੋਂ ਉਪਰ ਹੈ। ਵੈਰਾਇਟੀ ਦੀ ਇਹ ਸੂਚੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਦੋ ਟ੍ਰਿਲੀਅਨ ਡਾਲਰ ਦੀ ਗਲੋਬਲ ਐਂਟਰਟੇਨਮੈਂਟ ਇੰਡਸਟਰੀ ਦੇ ਕਾਰੋਬਾਰ ਵਿਚ ਅਪਣਾ ਯੋਗਦਾਨ ਦਿੱਤਾ ਹੈ।
ਸਲਮਾਨ ਅਤੇ ਪ੍ਰਿਅੰਕਾ ਤੋਂ ਇਲਾਵਾ ਇਸ ਲਿਸਟ ਵਿਚ ਦਸ ਹੋਰ ਭਾਰਤੀ ਵੀ ਹਨ। ਇਨ੍ਹਾਂ ਭਾਰਤੀਆਂ ਵਿਚ ਕਰਣ ਜੌਹਰ, ਆਦਿਤਿਆ ਚੋਪੜਾ, ਏਕਤਾ ਕਪੁਰ, ਸਿਧਾਰਥ ਕਪੂਰ, ਮੁਕੇਸ਼ ਅੰਬਾਨੀ, ਅਨਿਲ ਅੰਬਾਨੀ , ਸੁਭਾਸ਼ ਚੰਦਰਾ, ਜੀ ਇੰਟਰਟੇਨਮੈਂਟ ਇੰਟਰਪ੍ਰਾਈਜ਼ਜ਼ ਦੇ ਪੁਨੀਤ, ਕਿਸ਼ੋਰ ਅਤੇ ਉਦੇ ਸ਼ੰਕਰ ਦੇ ਨਾਂ ਵੀ ਹਨ। ਵੈਰਾਇਟੀ ਨੇ ਦਫ਼ਤਰੀ ਟਵਿਟਰ ਹੈਂਡਲ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਟਵੀਟ ਵਿਚ ਲਿਖਿਆ ਸੀ, ਸ਼ਾਹਰੁਖ ਖਾਨ ਅਤੇ ਆਮਿਰ ਖਾਨ ਤੋਂ ਇਲਾਵਾ ਇਕ ਹੋਰ ਐਕਟਰ ਸਲਮਾਨ ਖਾਨ ਹੀ ਹੈ ਜੋ ਦਹਾਕਿਆਂ ਤੋਂ ਬਾਕਸ ਆਫ਼ਿਸ ‘ਤੇ ਅਪਣੀ ਪਕੜ ਬਣਾਏ ਹੋਏ ਹੈ। ਸਲਮਾਨ ਤੋਂ ਇਲਾਵਾ ਪ੍ਰਿਅੰਕਾ ਚੋਪੜਾ ਦੇ ਬਾਰੇ ਵਿਚ ਵੈਬਸਾਈਟ ‘ਤੇ ਉਨ੍ਹਾਂ ਦੇ ਬਾਲੀਵੁਡ ਤੋਂ ਹਾਲੀਵੁਡ ਸਫਰ ਦੇ ਬਾਰੇ ਵਿਚ ਦੱਸਿਆ ਹੈ। ਇੱਥੇ ਉਨ੍ਹਾਂ ਦੇ ਮਿਸ ਵਰਲਡ ਬਣਨ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਯੂਐਸ ਦੇ ਟੈਲੀਵਿਜ਼ਨ ਸ਼ੋਅ ਕਵਾਂਟਿਕੋ ਦੇ ਬਾਰੇ ਵਿਚ ਵੀ ਦੱਸਿਆ ਗਿਆ ਹੈ।

Leave a Reply

Your email address will not be published.