Home / ਦੇਸ਼ ਵਿਦੇਸ਼ / ਸੀਨੇ ਮੇਂ ਜਲਨ, ਆਖੋਂ ਮੇਂ ਤੂਫ਼ਾਨ ਸਾ ਕਿਉਂ ਹੈ…
Patan: Congress vice president Rahul Gandhi plays a musical instrument at an interaction program at Harij in Patan district on Monday. GPCC President Bharatsinh Solanki is also seen. PTI Photo (PTI11_13_2017_000079A)

ਸੀਨੇ ਮੇਂ ਜਲਨ, ਆਖੋਂ ਮੇਂ ਤੂਫ਼ਾਨ ਸਾ ਕਿਉਂ ਹੈ…

Spread the love

ਨਵੀਂ ਦਿੱਲੀ-ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਹਿੰਦੀ ਫਿਲਮ ਦਾ ਇਕ ਗੀਤ ਚੇਤੇ ਕਰ ਕੇ ਕੌਮੀ ਰਾਜਧਾਨੀ ਵਿਚਲੀ ਜ਼ਹਿਰੀਲੀ ਹਵਾ ਦੇ ਮੁੱਦੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਨਿਸ਼ਾਨਾ ਕਸਿਆ। ਪ੍ਰਦੂਸ਼ਣ ਬਾਰੇ ਸਰਕਾਰੀ ਸੁਸਤੀ ਦਾ ਅਸਿੱਧੇ ਤੌਰ ਉਤੇ ਜ਼ਿਕਰ ਕਰਦਿਆਂ ਸ੍ਰੀ ਮੋਦੀ ਦਾ ਨਾਮ ਲਏ ਬਗ਼ੈਰ ਉਨ੍ਹਾਂ 1978 ਦੀ ਫਿਲਮ ‘ਗਮਨ’ ਦੇ ਇਕ ਗੀਤ ਦੇ ਮੁਖੜੇ ਨੂੰ ਨਵੇਂ ਅਰਥ ਦਿੱਤੇ। ‘‘ਸੀਨੇ ਮੇਂ ਜਲਨ, ਆਖੋਂ ਮੇਂ ਤੂਫ਼ਾਨ ਸਾ ਕਿਉਂ ਹੈ, ਇਸ ਸ਼ਹਿਰ ਮੇਂ ਹਰ ਸ਼ਖ਼ਸ ਪ੍ਰੇਸ਼ਾਨ ਸਾ ਕਿਉਂ ਹੈ।’’ ਉਨ੍ਹਾਂ ਇਸ ਮੁਖੜੇ ਵਿੱਚ ‘ਸਾਹਿਬ’ ਸ਼ਬਦ ਲਿਆ ਕੇ ਇਕ ਨਵੀਂ ਸਤਰ ਜੋੜੀ। ਜੋ ਇਸ ਤਰ੍ਹਾਂ ਹੈ ‘‘ਕਯਾ ਬਤਾਏਂਗੇ ਸਾਹਿਬ, ਸਭ ਜਾਨਕਰ ਅਨਜਾਨ ਕਿਉਂ ਹੈਂ।’’ ਟਵਿੱਟਰ ਉਤੇ ਪਾਈ ਇਸ ਪੋਸਟ ਨਾਲ ਰਾਹੁਲ ਨੇ ਮਾਸਕ ਪਾਈ ਬੱਚਿਆਂ ਦੀ ਤਸਵੀਰ ਅਤੇ ਇਕ ਖ਼ਬਰ ਵੀ ਸਾਂਝੀ ਕੀਤੀ, ਜਿਸ ਵਿੱਚ ਦੱਸਿਆ ਗਿਆ ਕਿ ਹਵਾ ਪ੍ਰਦੂਸ਼ਣ ਕਾਰਨ ਭਾਰਤ ਵਿੱਚ 18 ਲੱਖ ਮੌਤਾਂ ਹੋਈਆਂ।
ਪ੍ਰਧਾਨ ਮੰਤਰੀ ਮੋਦੀ, ਮੰਤਰੀਆਂ ਤੇ ਸਰਕਾਰ ਉਤੇ ਹਮਲੇ ਕਰਨ ਲਈ ਕਾਂਗਰਸ ਮੀਤ ਪ੍ਰਧਾਨ ਇਨ੍ਹੀਂ ਦਿਨੀਂ ਟਵਿੱਟਰ ਉਤੇ ਅਕਸਰ ਮਸ਼ਹੂਰ ਅਖੌਤਾਂ ਅਤੇ ਫਿਲਮੀ ਗਾਣਿਆਂ ਦੀ ਵਰਤੋਂ ਕਰਦੇ ਹਨ। ਆਪਣੇ ਪਿਛਲੇ ਟਵੀਟ ਵਿੱਚ ਉਨ੍ਹਾਂ ਸਰਕਾਰ ਦੇ ਜੀਐਸਟੀ ਦੀ ਤੁਲਨਾ ਫਿਲਮ ‘ਸ਼ੋਲੇ’ ਦੇ ਖਲਨਾਇਕ ਗੱਬਰ ਸਿੰਘ ਨਾਲ ਕੀਤੀ ਸੀ।

Leave a Reply

Your email address will not be published.