Home / ਦੇਸ਼ ਵਿਦੇਸ਼ / ਏ. ਆਰ. ਰਹਿਮਾਨ ਦੀ ਫੈਨਜ਼ ਲਿਸਟ ‘ਚ ਜੁੜਿਆ ਟਰੰਪ ਦੀ ਧੀ ਦਾ ਨਾਂ, ਮਿਊਜ਼ਿਕ ਇਵੈਂਟ ‘ਚ ਲੈ ਸਕਦੀ ਹੈ ਹਿੱਸਾ

ਏ. ਆਰ. ਰਹਿਮਾਨ ਦੀ ਫੈਨਜ਼ ਲਿਸਟ ‘ਚ ਜੁੜਿਆ ਟਰੰਪ ਦੀ ਧੀ ਦਾ ਨਾਂ, ਮਿਊਜ਼ਿਕ ਇਵੈਂਟ ‘ਚ ਲੈ ਸਕਦੀ ਹੈ ਹਿੱਸਾ

Spread the love

ਮੁੰਬਈ—ਏ. ਆਰ. ਰਹਿਮਾਨ ਹਿੰਦੀ ਫਿਲਮਾਂ ਦੇ ਪ੍ਰਸਿੱਧ ਸੰਗੀਤਕਾਰ ਹਨ। ਜਨਮ ਦੇ ਸਮੇਂ ਉਨ੍ਹਾਂ ਦਾ ਨਾਂ ਏ. ਐੱਸ. ਦਿਲੀਪ ਕੁਮਾਰ ਸੀ, ਜਿਸਨੂੰ ਬਦਲ ਕੇ ਉਹ ਏ. ਆਰ. ਰਹਿਮਾਨ ਬਣੇ। ਜਿਸ ਤਰ੍ਹਾਂ ਉਨ੍ਹਾਂ ਦੇ ਨਾਂ ਵਿਚ ਬਦਲਾਅ ਆਇਆ, ਉਸੇ ਤਰ੍ਹਾਂ ਹੀ ਬਦਲਾਅ ਉਨ੍ਹਾਂ ਦੇ ਸੰਗੀਤ ਜਗਤ ਵਿਚ ਵੀ ਦੇਖਣ ਨੂੰ ਮਿਲਿਆ।
ਸੁਰਾਂ ਦੇ ਬਾਦਸ਼ਾਹ ਰਹਿਮਾਨ ਨੇ ਹਿੰਦੀ ਤੋਂ ਇਲਾਵਾ ਹੋਰ ਕਈਆਂ ਭਾਸ਼ਾਵਾਂ ਦੀਆਂ ਫਿਲਮਾਂ ਵਿਚ ਵੀ ਸੰਗੀਤ ਦਿੱਤਾ ਹੈ। ਦੁਨੀਆਭਰ ‘ਚ ਆਪਣੇ ਸੰਗੀਤ ਦਾ ਲੋਹਾ ਮਨਵਾ ਚੁੱਕੇ ਆਸਕਰ ਜੇਤੂ ਸੰਗੀਤਕਾਰ ਏ. ਆਰ. ਰਹਿਮਾਨ ਦੇ ਚਾਹੁੰਣ ਵਾਲਿਆਂ ਦੀ ਲਿਸਟ ਵਿਚ ਹੁਣ ਇਕ ਹੋਰ ਨਾਂ ਮਸ਼ਹੂਰ ਹੋ ਗਿਆ ਹੈ। ਇਹ ਨਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਦਾ ਹੈ, ਜੋ ਛੇਤੀ ਹੀ ਇਕ ਵਾਰ ਫਿਰ ਭਾਰਤ ਆਉਣ ਵਾਲੀ ਹੈ।
ਸੂਤਰਾਂ ਦੇ ਮੁਤਾਬਕ ਇਵਾਂਕਾ ਟਰੰਪ 26 ਨਵੰਬਰ ਨੂੰ ਹੈਦਰਾਬਾਦ ਵਿਚ ਹੋਣ ਵਾਲੇ ਏ. ਆਰ. ਰਹਿਮਾਨ ਦੇ ਕਾਂਸਰਟ ਵਿਚ ਮੌਜੂਦ ਰਹੇਗੀ। ਗਲੋਬਲ ਬਿਜ਼ਨਸ ਸਮਿਟ ਦੀ ਆਧਿਕਾਰਿਕ ਸ਼ੁਰੂਆਤ ਵੀ ਇਸ ਪ੍ਰੋਗਰਾਮ ਨਾਲ ਹੋਵੇਗੀ, ਜੋ 28 ਨਵੰਬਰ ਤੋਂ 30 ਨਵੰਬਰ ਤੱਕ ਹੈਦਰਾਬਾਦ ਵਿਚ ਚੱਲੇਗਾ।
ਇਵੈਂਟ ਆਰਗਨਾਇਜ਼ਰ ਦੇ ਕਰੀਬੀ ਇਕ ਸੂਤਰ ਨੇ ਦੱਸਿਆ, ”ਇਵਾਂਕਾ ਟਰੰਪ ਨਾਲ ਇਸ ਸੰਬੰਧ ਵਿਚ ਸਪੰਰਕ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਵੀ ਇਸ ਵਿਚ ਰੁਚੀ ਦਿਖਾਈ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਉਹ ਹੈਦਰਾਬਾਦ ਕਾਂਸਰਟ ਵਿਚ ਹਿੱਸਾ ਲੈਣ ਆਵੇਗੀ।
ਸੂਤਰਾਂ ਮੁਤਾਬਕ ਹੁਣ ਇਸ ਦੀਆਂ ਤਿਆਰੀਆਂ ਹੋ ਰਹੀਆਂ ਹਨ, ਇਵੈਂਟ ਦੇ ਪ੍ਰਮੋਟਰ ਇਸ ਗੱਲ ਦਾ ਪੂਰਾ ਖਿਆਲ ਰੱਖ ਰਹੇ ਹਨ ਕਿ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਵੇ। ਇਸ ਇਵੈਂਟ ਵਿਚ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਲੱਗਭੱਗ 30,000 ਫੈਨਜ਼ ਦੇ ਆਉਣ ਦਾ ਅਨੁਮਾਨ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਏ. ਆਰ. ਰਹਿਮਾਨ ਭਾਰਤ ਵਿਚ ਲੱਗਭਗ 5 ਸਾਲ ਬਾਅਦ ਕੋਈ ਪ੍ਰੋਗਰਾਮ ਕਰਨਗੇ। ਏਆਰ ਰਹਿਮਾਨ ਨੇ ਮਿਊਜ਼ਿਕ ਇੰਡਸਟਰੀ ਵਿਚ 25 ਸਾਲ ਦਾ ਸਫਰ ਤੈਅ ਕਰ ਲਿਆ ਹੈ। ਉਨ੍ਹਾਂ ਨੇ 1992 ਵਿਚ ‘ਮਣੀਰਤਨਮ’ ਦੀ ਫਿਲਮ ਰੋਜ਼ਾ ਨਾਲ ਆਪਣੇ ਸਫਰ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਏ. ਆਰ. ਰਹਿਮਾਨ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਵਾਂਕਾ ਦੇ ਆਉਣ ਦੇ ਸੰਬੰਧ ਵਿਚ ਕੋਈ ਜਾਣਕਾਰੀ ਨਹੀਂ ਹੈ।

Leave a Reply

Your email address will not be published.