Home / ਦੇਸ਼ ਵਿਦੇਸ਼ / ਅਮਰੀਕਾ ਤੋਂ ਡਿਪੋਰਟ ਹੋਣ ਵਾਲੇ ਲੱਖਾਂ ਪ੍ਰਵਾਸੀਆਂ ਲਈ ਦਰਵਾਜ਼ੇ ਖੋਲ੍ਹ ਸਕਦੈ ਕੈਨੇਡਾ

ਅਮਰੀਕਾ ਤੋਂ ਡਿਪੋਰਟ ਹੋਣ ਵਾਲੇ ਲੱਖਾਂ ਪ੍ਰਵਾਸੀਆਂ ਲਈ ਦਰਵਾਜ਼ੇ ਖੋਲ੍ਹ ਸਕਦੈ ਕੈਨੇਡਾ

Spread the love

ਔਟਾਵਾ—ਅਮਰੀਕਾ ‘ਚ ਦੇਸ਼ ਨਿਕਾਲੇ ਦੇ ਖਤਰੇ ਦਾ ਸਾਹਮਣਾ ਕਰ ਰਹੇ 8 ਲੱਖ ਪ੍ਰਵਾਸੀਆਂ ‘ਚੋਂ ਜ਼ਿਆਦਾਤਰ ਨੂੰ ਕੈਨੇਡਾ ਸਰਕਾਰ ਆਪਣੀ ਧਰਤਾ ‘ਤੇ ਸੱਦਣ ਦਾ ਸੋਚ ਵਿਚਾਰ ਕਰ ਰਹੀ ਹੈ। ‘ਗਲੋਬਲ ਨਿਊਜ਼’ ਵੱਲੋਂ ਇਹ ਪ੍ਰਗਟਾਵਾ ਇਕ ਅੰਦਰੂਨੀ ਸਰਕਾਰੀ ਦਸਤਾਵੇਜ਼ ਦੇ ਹਵਾਲੇ ਤੋਂ ਕੀਤੀ ਗਿਆ। 2012 ‘ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਪ੍ਰਵਾਸੀਆਂ ਨੂੰ ਵਰਕ ਪ੍ਰਮਿਟ ਜਾਰੀ ਕਰਨ ਦੀ ਯੋਜਨਾ ਸ਼ੁਰੂ ਕੀਤੀ ਸੀ ਜੋ ਨਾਬਾਲਿਗ ਉਮਰ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਏ। ਡੋਨਾਲਡ ਟਰੰਪ ਨੇ ਸੱਤਾ ਸੰਭਾਲਣ ਤੋਂ ਕੁਝ ਮਹੀਨੇ ਬਾਅਦ ਇਸ ਯੋਜਨਾ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ। ਟਰੰਪ ਦੇ ਐਲਾਨ ਤੋਂ ਤੁਰੰਤ ਬਾਅਦ ਕੈਨੇਡਾ ਦੇ ਪ੍ਰਿਵੀ ਕੌਂਸਲ ਦਫਤਰ ਨੇ ਕੌਮਾਂਤਰੀ ਮਾਮਲਿਆਂ ਬਾਰੇ ਮੰਤਰਾਲੇ ਨੂੰ ਤਜਵੀਜ਼ਸ਼ੂਦਾ ਤਬਦੀਲੀਆਂ ਦਾ ਵਿਸ਼ਲੇਸ਼ਣ ਕਰਨ ਲਈ ਕਿਹਾ ਸੀ।
ਅਮਰੀਕੀ ਇੰਮੀਗ੍ਰੇਸ਼ਨ ਨੀਤੀਆਂ ਬਾਰੇ ਵਿਸ਼ਲੇਸ਼ਣ ਮੁਤਾਬਕ ਕੈਨੇਡਾ ਦੇ ਆਰਥਿਕ ਇੰਮੀਗ੍ਰੇਸ਼ਨ ਪ੍ਰੋਗਰਾਮ ਇਸ ਮੁੱਦੇ ਨਾਲ ਨਜਿੱਠਣ ਦਾ ਬਿਹਤਰ ਤਰੀਕਾ ਹੋ ਸਕਦਾ ਹੈ। ਵਿਸ਼ਲੇਸ਼ਣ ਇਹ ਵੀ ਕਹਿੰਦਾ ਹੈ ਕਿ ਅਮਰੀਕਾ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਸੂਰਤ ‘ਚ ਕੈਨੇਡਾ ਨੂੰ ਗੁੰਝਲਦਾਰ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਅਮਰੀਕੀ ਵੱਲੋਂ ਰਫਿਊਜੀਆਂ ਬਾਰੇ ਨੀਤੀ ‘ਚ ਤਬਦੀਲੀਆਂ ਮਗਰੋਂ ਹਜ਼ਾਰਾਂ ਦੀ ਗਿਣਤੀ ‘ਚ ਸ਼ਰਨਾਰਥੀ ਸਰਹੱਦ ਪਾਰ ਕਰ ਕੈਨੇਡਾ ‘ਚ ਦਾਖਣ ਹੋ ਗਏ ਤੇ ਸਬੰਧਤ ਸੂਬਾ ਸਰਕਾਰਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ। ਕੈਨੇਡਾ ਸਰਕਾਰ ਨੇ ਆਉਂਦੇ ਤਿੰਨ ਸਾਲ 10 ਲੱਖ ਪ੍ਰਵਾਸੀਆਂ ਨੂੰ ਸੱਦਣ ਦਾ ਟੀਚਾ ਮਿੱਥਿਆ ਹੈ ਪਰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਦੇ ਖਤਰੇ ਦਾ ਸਾਹਮਣਾ ਕਰਨ ਵਾਲਿਆਂ ਦੀ ਗਿਣਤੀ ਹੀ 8 ਲੱਖ ਦੇ ਕਰੀਬ ਬਣਦੀ ਹੈ। ਜੇ ਅੱਧੇ ਪ੍ਰਵਾਸੀਆਂ ਨੂੰ ਵੀ ਕੈਨੇਡਾ ਆਪਣੀ ਧਰਤੀ ‘ਤੇ ਆਉਣ ਦਾ ਸੱਦਾ ਦਿੰਦੀ ਹੈ ਤਾਂ ਤਿੰਨ ਸਾਲ ਦੇ ਟੀਚੇ ‘ਚੋਂ ਅੱਧਾ ਇਕ ਝਟਕੇ ‘ਚ ਹੀ ਪੂਰਾ ਹੋ ਜਾਵੇਗਾ। ਕੈਨੇਡਾ ਸਰਕਾਰ ਦੀ ਆਰਥਿਕ ਸਲਾਹਕਾਰ ਕੌਂਸਲ ਪ੍ਰਵਾਸੀਆਂ ਦੀ ਆਮਦ ਦਾ ਟੀਚਾ 4.80 ਲੱਖ ਸਾਲਨਾ ਕਰਨ ਦਾ ਸੁਝਾਅ ਦੇ ਚੁੱਕੀ ਹੈ ਤੇ ਇਸ ਸੁਝਾਅ ‘ਤੇ ਅਮਲ ਕਰਦਿਆਂ ਵੱਡੀ ਗਿਣਤੀ ‘ਚ ਅਮਰੀਕਾ ਵਿਚਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸੱਦਿਆਂ ਜਾ ਸਕਦਾ ਹੈ ਜਾਂ ਮੌਕੇ ‘ਤੇ ਵਿਸ਼ੇਸ਼ ਨੀਤੀ ਤਿਆਰ ਕਰ ਕੇ ਲੱਖਾਂ ਦੀ ਗਿਣਤੀ ‘ਚ ਪ੍ਰਵਾਸੀਆਂ ਲਈ ਦਰਵਾਜੇ ਖੋਲ੍ਹੇ ਜਾ ਸਕਦੇ ਹਨ।

Leave a Reply

Your email address will not be published.