Home / ਭਾਰਤ / ਮਨੀਪੁਰ ‘ਚ ਬੰਬ ਧਮਾਕਾ-2 ਜਵਾਨ ਸ਼ਹੀਦ, 6 ਜ਼ਖ਼ਮੀ

ਮਨੀਪੁਰ ‘ਚ ਬੰਬ ਧਮਾਕਾ-2 ਜਵਾਨ ਸ਼ਹੀਦ, 6 ਜ਼ਖ਼ਮੀ

Spread the love

ਇੰਫ਼ਾਲ-ਮਨੀਪੁਰ ਦੇ ਚੰਦੇਲ ਜ਼ਿਲ੍ਹੇ ‘ਚ ਸਵੇਰੇ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ‘ਚ ਆਸਾਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ 6 ਹੋਰ ਜ਼ਖ਼ਮੀ ਹੋ ਗਏ। ਧਮਾਕਾ ਉਸ ਸਮੇਂ ਹੋਇਆ ਜਦੋਂ ਆਸਾਮ ਰਾਈਫ਼ਲਜ਼ ਦੀ ਟੀਮ ਚੰਦੇਲ ਦੇ ਮਹਾ ਮਨੀ ਇਲਾਕੇ ‘ਚ ਗਸ਼ਤ ਕਰ ਰਹੀ ਸੀ। ਪਾਬੰਦੀਸ਼ੁਦਾ ਵਿਦਰੋਹੀ ਸੰਗਠਨ ਆਰ. ਪੀ. ਐਫ਼ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਕ ਜਵਾਨ ਨੇ ਮੌਕੇ ‘ਤੇ ਦਮ ਤੋੜ ਦਿੱਤਾ ਜਦਕਿ ਦੂਸਰੇ ਦੀ ਮੌਤ ਹਸਪਤਾਲ ‘ਚ ਹੋਈ। ਸ਼ਹੀਦ ਹੋਏ ਜਵਾਨਾਂ ਦੀ ਪਛਾਣ ਰਾਈਫ਼ਲਮੈਨ ਇੰਦਰਾ ਸਿੰਘ ਅਤੇ ਸੋਹਣ ਲਾਲ ਵਜੋਂ ਹੋਈ ਹੈ। ਜ਼ਖ਼ਮੀ ਜਵਾਨਾਂ ਦੀ ਪਛਾਣ ਐਨ. ਸ਼ਿਆਮ ਕੁਮਾਰ, ਐਸ. ਸਰਕਾਰ, ਤਿਰੇਂਦਰ ਨਾਥ ਦਾਸ, ਰਾਮ ਗੋਵਿੰਦ ਸਿੰਘ, ਨਿਰਮਲ ਰੋਏ ਅਤੇ ਲਾਲਨਪੁਈਆ ਵਜੋਂ ਹੋਈ ਹੈ।

Leave a Reply

Your email address will not be published.