Home / ਮੁੱਖ ਖਬਰਾਂ / ਪੇਸ ਤੇ ਰਾਜਾ ਨੇ ਜਿੱਤਿਆ ਨੌਕਸਵਿਲੇ ਚੈਲੇਂਜਰ ਖ਼ਿਤਾਬ

ਪੇਸ ਤੇ ਰਾਜਾ ਨੇ ਜਿੱਤਿਆ ਨੌਕਸਵਿਲੇ ਚੈਲੇਂਜਰ ਖ਼ਿਤਾਬ

Spread the love

ਨੌਕਸਵਿਲੇ (ਅਮਰੀਕਾ)-ਭਾਰਤ ਦੇ ਲਿਏਂਡਰ ਪੇਸ ਤੇ ਪੁਰਵ ਰਾਜਾ ਦੀ ਜੋੜੀ ਨੇ ਦੁੂਜੀ ਸੀਡ ਅਮਰੀਕਾ ਦੇ ਜੇਮਸ ਸੈਰੇਟੇਨੀ ਅਤੇ ਆਸਟਰੇਲੀਆ ਦੇ ਜਾਨ ਪੈਟ੍ਰਿਕ ਸਮਿਥ ਨੂੰ ਤਕੜੇ ਸੰਘਰਸ਼ ਦੌਰਾਨ ਹਰਾ ਕੇ ਨੌਕਸਵਿਲੇ ਚੈਲੇਂਜਰ ਟੂਰਨਾਮੈਂਟ ਦਾ ਡਬਲਜ਼ ਖ਼ਿਤਾਬ ਜਿੱਤ ਲਿਆ।
ਪੇਸ ਅਤੇ ਰਾਜ ਦੀ ਭਾਰਤੀ ਜੋੜੀ ਨੇ ਸੈਰੇਟੇਨੀ ਅਤੇ ਸਮਿਥ ਨੂੰ ਟਾਈਬ੍ਰੇਕਰ ’ਚ ਖ਼ਿੱਚੇ ਦੋਵੇਂ ਸੈੱਟਾਂ ਵਿੱਚ 7-6, 7-6 ਨਾਲ ਹਰਾਇਆ। ਭਾਰਤੀ ਜੋੜੀ ਨੇ ਦੋਵਾਂ ਸੈੱਟਾਂ ਨੂੰ ਟਾਈਬ੍ਰੇਕਰ 7-4, 7-4 ਨਾਲ ਜਿੱਤਿਆ। ਜੇਤੂ ਜੋੜੀ ਨੂੰ ਇਸ ਜਿੱਤ ’ਤੇ 4650 ਡਾਲਰ ਅਤੇ 80 ਏਟੀਪੀ ਅੰਕ ਮਿਲੇ ਜਦ ਕਿ ਹਾਰਨ ਵਾਲੀ ਜੋੜੀ ਨੂੰ 2700 ਡਾਲਰ ਤੇ 48 ਅੰਕ ਮਿਲੇ।

Leave a Reply

Your email address will not be published.