Home / ਪੰਜਾਬ / ਸੰਸਦ ਮੈਂਬਰ ਔਜਲਾ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ’ਤੇ ਛਾਪਾ
Member of Parliament S. Gurjeet Singh Aujl surprise inspection at OPD, surgical wards, emergency and radio diagnosis wing of Guru Nanak Dev Hospital in Amrfitsar on Monday photo vishal kumar

ਸੰਸਦ ਮੈਂਬਰ ਔਜਲਾ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ’ਤੇ ਛਾਪਾ

Spread the love

ਅੰਮ੍ਰਿਤਸਰ-ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਗੁਰੂ ਨਾਨਕ ਦੇਵ ਹਸਪਤਾਲ ਦੀ ਓਪੀਡੀ, ਸਰਜੀਕਲ ਵਾਰਡ, ਐਮਰਜੈਂਸੀ ਵਾਰਡ ਅਤੇ ਰੇਡੀਓ ਡਾਇਗਨੋਸਿਟੀ ਸੈਂਟਰ ਦਾ ਅਚਨਚੇਤੀ ਦੌਰਾ ਕੀਤਾ। ਇਸ ਦੌਰਾਨ 80 ਫੀਸਦੀ ਡਾਕਟਰ ਆਪਣੀਆਂ ਸੀਟਾਂ ਤੋਂ ਗਾਇਬ ਸਨ, ਜਿਨ੍ਹਾਂ ਬਾਰੇ ਜੂਨੀਅਰ ਡਾਕਟਰਾਂ ਨੇ ਆਖਿਆ ਕਿ ਉਹ ਵਾਰਡਾਂ ਵਿੱਚ ਦੌਰੇ ਤੇ ਗਏ ਹਨ, ਜਦਕਿ ਇਹ ਡਾਕਟਰ ਵਾਰਡਾਂ ਵਿੱਚ ਵੀ ਦੌਰੇ ’ਤੇ ਦਿਖਾਈ ਨਹੀਂ ਦਿੱਤੇ।
ਸ੍ਰੀ ਔਜਲਾ ਨੇ ਦੱਸਿਆ ਕਿ ਜਿਹੜੇ ਡਾਕਟਰ ਡਿਊਟੀ ਤੋਂ ਗ਼ੈਰ ਹਾਜ਼ਰ ਪਾਏ ਗਏ ਹਨ, ਉਨ੍ਹਾਂ ਨੂੰ ਇਸ ਸਬੰਧੀ ਸਥਿਤੀ ਸਪੱਸ਼ਟ ਕਰਨ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਹਸਪਤਾਲ ’ਚ ਦੂਜਾ ਦੌਰਾ ਸੀ ਅਤੇ ਹੁਣ ਵੀ ਸਾਫ਼-ਸਫ਼ਾਈ ਪਹਿਲਾਂ ਵਾਂਗ ਹੈ। ਇਸ ਸਬੰਧੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕੋਲੋਂ ਸਪੱਸ਼ਟੀਕਰਨ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਝ ਵਾਰਡਾਂ ਵਿੱਚੋਂ ਸ਼ਿਕਾਇਤਾਂ ਵੀ ਮਿਲੀਆਂ ਹਨ ਕਿ ਮਰੀਜ਼ਾਂ ਦੀ ਪੁੱਛ ਪ੍ਰਤੀਤ ਲਈ ਡਾਕਟਰ ਤੇ ਨਰਸ ਕੋਈ ਵੀ ਨਹੀਂ ਹਨ। ਹਸਪਤਾਲ ਵਿਚ ਸਫ਼ਾਈ ਪੱਖੋਂ ਮੰਦਾ ਹਾਲ ਹੈ। ਉਨ੍ਹਾਂ ਆਖਿਆ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਵਧੇਰੇ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਦੀ ਥਾਂ ਬਰੈਂਡਿਡ ਦਵਾਈਆਂ ਲਿਖ ਕੇ ਦਿੱਤੀਆਂ ਜਾਂਦੀਆਂ ਹਨ, ਜੋ ਕਿ ਮਹਿੰਗੀਆਂ ਹਨ। ਉਨ੍ਹਾਂ ਇਸ ਸਬੰਧੀ ਸਬੰਧਤ ਵਿਭਾਗ ਨੂੰ ਪੱਤਰ ਭੇਜਣ ਦਾ ਫ਼ੈਸਲਾ ਕੀਤਾ ਹੈ। ਕੁਝ ਮਰੀਜ਼ਾਂ ਨੇ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਸਿਹਤ ਕਾਰਡ ਨੂੰ ਵੀ ਇੱਥੇ ਹਸਪਤਾਲ ਵਿਚ ਕੋਈ ਮਾਨਤਾ ਨਹੀਂ ਹੈ। ਦੂਜੇ ਪਾਸੇ ਸਟਾਫ ਨੇ ਆਖਿਆ ਕਿ ਇੰਟਰਨੈੱਟ ਸੇਵਾਵਾਂ ਦਾ ਮਾੜਾ ਹਾਲ ਹੋਣ ਕਾਰਨ ਸਿਹਤ ਕਾਰਡ ਬਾਰੇ ਮੁਸ਼ਕਲ ਪੇਸ਼ ਆਉਂਦੀ ਹੈ। ਉਨ੍ਹਾਂ ਇਸ ਸਬੰਧੀ ਬੀਐੱਸਐੱਨਐੱਲ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੀ ਹਦਾਇਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਹਸਪਤਾਲ ’ਚ ਐੱਮਆਰਆਈ ਮਸ਼ੀਨ ਖਰਾਬ ਪਾਈ ਗਈ ਹੈ ਅਤੇ ਅਮਲੇ ਨੇ ਦੱਸਿਆ ਕਿ ਕੁਝ ਤਕਨੀਕੀ ਖਰਾਬੀ ਕਾਰਨ ਮਸ਼ੀਨ ਬੰਦ ਹੈ। ਸ੍ਰੀ ਔਜਲਾ ਨੇ ਆਖਿਆ ਕਿ ਹਸਪਤਾਲ ਦੇ 95 ਫੀਸਦ ਅਮਲੇ ਵਿੱਚ ਸੇਵਾ ਭਾਵਨਾ ਨਾਲ ਕੰਮ ਕਰਨ ਦਾ ਜਜ਼ਬਾ ਨਹੀਂ ਹੈ ਅਤੇ ਅਜਿਹਾ ਇਸ ਕਰਕੇ ਹੈ ਕਿ ਉਨ੍ਹਾਂ ਦੀ ਕੋਈ ਜਵਾਬਦੇਹੀ ਨਹੀਂ ਬਣਾਈ ਗਈ। ਉਨ੍ਹਾਂ ਕਿਹਾ ਕਿ ਅਜਿਹੇ ਅਚਨਚੇਤੀ ਦੌਰਿਆਂ ਦਾ ਸਿਲਸਿਲਾ ਨਿਰੰਤਰ ਕੀਤਾ ਜਾਵੇਗਾ, ਜਿਸ ਨਾਲ ਸੁਧਾਰ ਆਵੇਗਾ। ਉਹ ਇਸ ਸਬੰਧੀ ਮੁੱਖ ਮੰਤਰੀ ਨਾਲ ਵੀ ਗੱਲਬਾਤ ਕਰਨਗੇ।

Leave a Reply

Your email address will not be published.