Home / ਮੁੱਖ ਖਬਰਾਂ / ਅਮਰੀਕਾ ‘ਚ ਮਾਰੇ ਗਏ ਭਾਰਤੀ ਦੇ ਪਰਿਵਾਰ ਦੀ ਕਰਾਂਗੇ ਮਦਦ : ਸੁਸ਼ਮਾ ਸਵਰਾਜ

ਅਮਰੀਕਾ ‘ਚ ਮਾਰੇ ਗਏ ਭਾਰਤੀ ਦੇ ਪਰਿਵਾਰ ਦੀ ਕਰਾਂਗੇ ਮਦਦ : ਸੁਸ਼ਮਾ ਸਵਰਾਜ

Spread the love

ਨਿਊਯਾਰਕ-ਅਮਰੀਕਾ ਵਿਚ ਹਿਟ ਐਂਡ ਰਨ ਵਿਚ ਭਾਰਤੀ ਮੂਲ ਦੀ ਮਹਿਲਾ ਤੋਂ ਬਾਅਦ ਹੁਣ ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਦੀ ਹੱਤਿਆ ਹੋਈ ਹੈ। ਕੈਰੋਲਿਨਾ ਵਿਚ ਹੋਈ ਗੋਲੀਬਾਰੀ ਦੇ ਸ਼ਿਕਾਰ ਹੋਏ ਭਾਰਤੀ ਨਾਗਰਿਕ ਆਕਾਸ਼ ਤਲਾਟੀ ਦੇ ਘਰ ਵਾਲਿਆਂ ਨਾਲ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਪਰਕ ਕੀਤਾ ਹੈ। ਆਕਾਸ਼ ਦੀ ਮੌਤ ਉਨ੍ਹਾਂ ਦੇ ਹੀ ਨਾਈਟ ਕਲੱਬ ਵਿਚ ਗੋਲੀਬਾਰੀ ਕਾਰਨ ਹੋਈ ਸੀ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵਿਟਰ ‘ਤੇ ਲਿਖਿਆ ਸੀ ਕਿ ਅਮਰੀਕਾ ਵਿਚ ਭਾਰਤੀ ਦੂਤਘਰ ਨੇ ਮੈਨੂੰ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਆਕਾਸ਼ ਤਲਾਟੀ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮ੍ਰਿਤਕ ਦੇ ਪਰਿਵਾਰ ਦੇ ਨਾਲ ਸੰਪਰਕ ਵਿਚ ਹਾਂ ਅਤੇ ਅਸੀਂ ਉਨ੍ਹਾਂ ਪੂਰਾ ਸਹਿਯੋਗ ਮੁਹੱਈਆ ਕਰਵਾਂਗੇ। ਸੁਸ਼ਮਾ ਨੇ ਕਿਹਾ ਕਿ ਆਕਾਸ਼ ਨੂੰ ਇੱਕ ਵਿਅਕਤੀ ਨੇ ਗੋਲੀ ਮਾਰੀ, ਜਿਸ ਨੂੰ ਉਨ੍ਹਾਂ ਦੇ ਨਾਈਟ ਕਲੱਬ ਤੋਂ ਬਾਹਰ ਕੀਤਾ ਗਿਆ ਸੀ। ਇਸ ਦੇ ਜਵਾਬ ਵਿਚ ਸੁਰੱਖਿਆ ਗਾਰਡ ਨੇ ਗੋਲੀ ਚਲਾ ਦਿੱਤੀ। ਜਿਸ ਵਿਚ ਹਮਲਾਵਰ ਜ਼ਖਮੀ ਹੋ ਗਿਆ।
ਦੱਸ ਦੇਈਏ ਕਿ ਆਕਾਸ਼ ਤਲਾਟੀ ਫਾਇਟੇਵਿਲੇ ਸ਼ਹਿਰ ਵਿਚ ਨਾਈਟਸ ਇਨ ਐਂਡ ਡਾਇਮੰਡਜ਼ ਜੈਂਟਲਮੈਨ ਕਲੱਬ ਦੇ ਮਾਲਕ ਸਨ। ਉਨ੍ਹਾਂ ਦੇ ਕਲੱਬ ਦੇ ਬਾਹਰ ਹੋਈ ਗੋਲੀਬਾਰੀ ਵਿਚ ਕਈ ਹੋਰ ਲੋਕ ਜ਼ਖਮੀ ਵੀ ਹੋਏ ਹਨ। ਅਮਰੀਕਾ ਵਿਚ ਨਾਈਟਸ ਕਲੱਬ ਚਲਾਉਣ ਵਾਲੇ ਆਕਾਸ਼ ਗੁਜਰਾਤ ਦੇ ਆਨੰਦ ਦੇ ਰਹਿਣ ਵਾਲੇ ਸੀ। ਦੂਜੇ ਘਟਨਾ ਵਿਚ ਲੇਵੀਟਾਊਨ ਦੇ ਗਾਰਡਿਨ ਐਵੇ ਦੇ ਕੋਲ 18 ਸਾਲਾ ਭਾਰਤੀ-ਅਮਰੀਕੀ ਵਿਦਿਆਰਥਣ ਦੀ ਮੌਤ ਹੋ ਗਈ। ਵਿਦਿਆਰਥਣ ਤਰਨਜੀਤ ਅਪਣੇ ਘਰ ਜਾ ਰਹੀ ਸੀ ਕਿ ਹਾਦਸਾ ਵਾਪਰ ਗਿਆ।

Leave a Reply

Your email address will not be published.