Home / ਮੁੱਖ ਖਬਰਾਂ / ਮੋਦੀ ਵਲੋਂ ਜੀਨ ਬੈਂਕ ਨੂੰ ਭਾਰਤੀ ਚੌਲਾਂ ਦੀਆਂ ਦੋ ਕਿਸਮਾਂ ਭੇਟ

ਮੋਦੀ ਵਲੋਂ ਜੀਨ ਬੈਂਕ ਨੂੰ ਭਾਰਤੀ ਚੌਲਾਂ ਦੀਆਂ ਦੋ ਕਿਸਮਾਂ ਭੇਟ

Spread the love

ਲਾਸ ਬਨੋਸ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲਪਾਈਨ ਵਿਚ ਅੰਤਰਰਾਸ਼ਟਰੀ ਚੌਲ ਖੋਜ ਸੰਸਥਾ (ਆਈ. ਆਰ. ਆਰ. ਆਈ.) ਦੇ ਜੀਨ ਬੈਂਕ ਨੂੰ ਭਾਰਤੀ ਚੌਲਾਂ ਦੀਆਂ ਦੋ ਕਿਸਮਾਂ ਭੇਂਟ ਕੀਤੀਆਂ ਅਤੇ ਕਿਹਾ ਕਿ ਇਹ ਸੰਸਥਾ ਚੌਲਾਂ ਦੀ ਖੇਤੀ ਵਿਚ ਸੁਧਾਰ ਕਰਕੇ ਵਿਸ਼ਵ ਗਰੀਬੀ ਅਤੇ ਭੁੱਖ ਘਟਾਉਣ ਵਲ ਕੰਮ ਕਰ ਰਹੀ ਹੈ। ਮਨੀਲਾ ਤੋਂ 65 ਕਿਲੋਮੀਟਰ ਦੂਰ ਇਸ ਸੰਸਥਾ ਦੇ ਦੌਰੇ ਸਮੇਂ ਪ੍ਰਧਾਨ ਮੰਤਰੀ ਨੇ ਉਥੇ ਕੰਮ ਕਰਦੇ ਭਾਰਤੀ ਵਿਗਿਆਨੀਆਂ ਨਾਲ ਗੱਲਬਾਤ ਕੀਤੀ। ਸੰਸਥਾ ਦੇ ਵਿਗਿਆਨੀਆਂ ਨੇ ਪ੍ਰਧਾਨ ਮੰਤਰੀ ਨੂੰ ਹੜ੍ਹ ਦੀ ਮਾਰ ਸਹਿਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਕਿਸਮਾਂ ਪਾਣੀ ਵਿਚ 14-18 ਦਿਨ ਤਕ ਪੂਰੀ ਤਰ੍ਹਾਂ ਡੁੱਬੀਆਂ ਰਹਿਣ ਦੇ ਬਾਵਜੂਦ ਮਰਦੀਆਂ ਨਹੀਂ ਅਤੇ ਇਹ ਹੜ੍ਹ ਪ੍ਰਭਾਵਤ ਖੇਤਰਾਂ ਵਿਚ ਪ੍ਰਤੀ ਹੈਕਟੇਅਰ 1-3 ਟਨ ਜ਼ਿਆਦਾ ਝਾੜ ਦੇ ਸਕਦੀਆਂ ਹਨ। ਸੰਸਥਾ ਵਿਖੇ ਇਕ ਰਾਈਸ ਫੀਲਡ ਲੈਬਾਰੇਟਰੀ ਦਾ ਨਾਂਅ ਪ੍ਰਧਾਨ ਮੰਤਰੀ ਮੋਦੀ ਦੇ ਨਾਂਅ ‘ਤੇ ਰੱਖਿਆ ਗਿਆ ਜਿਸ ਦਾ ਉਨ੍ਹਾਂ ਨੇ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਟਵਿੱਟਰ ‘ਤੇ ਦੱਸਿਆ ਕਿ ਉਨ੍ਹਾਂ ਦਾ ਸੰਸਥਾ ਦਾ ਦੌਰਾ ਸਿੱਖਣ ਵਾਲੇ ਤਜਰਬੇ ਵਾਲਾ ਰਿਹਾ। ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਤ ਕਰਨ ਲਈ ਭਾਰਤ ਸਰਕਾਰ ਵਾਰਾਨਸੀ ਵਿਚ ਅੰਤਰਰਾਸ਼ਟਰੀ ਚੌਲ ਖੋਜ ਸੰਸਥਾ ਦਾ ਖੇਤਰੀ ਕੇਂਦਰ ਕਾਇਮ ਕਰ ਰਹੀ ਹੈ। ਇਸ ਸੰਸਥਾ ਦੇ 17 ਦੇਸ਼ਾਂ ਵਿਚ ਦਫ਼ਤਰ ਹਨ ਅਤੇ 1960 ਦੇ ਦਹਾਕੇ ਦੀ ਦਹਾਕੇ ਦੇ ਹਰੇ ਇਨਕਲਾਬ ਵਿਚ ਵੱਡਾ ਯੋਗਦਾਨ ਪਾਇਆ ਸੀ।

Leave a Reply

Your email address will not be published.